ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੀ ਮੀਟਿੰਗ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਦਿੱਲੀ ਅੰਦੋਲਨ ਦੇ ਸ਼ਹੀਦ ਯਾਦਗਾਰੀ ਦਫਤਰ ਫਿਲੌਰ ਵਿਖੇ ਹੋਈ। ਇਸ ਮੀਟਿੰਗ ਨੂੰ ਦਿਹਾਤੀ ਮਜਦੂਰ ਸਭਾ ਦੇ ਜਿਲਾ ਸਕੱਤਰ ਪਰਮਜੀਤ ਰੰਧਾਵਾ ਤੇ ਤਹਿਸੀਲ ਫਿਲੌਰ ਦੇ ਸਕੱਤਰ ਅਮ੍ਰਿਤ ਪਾਲ ਨੰਗਲ ਨੇ ਖਾਸ ਤੌਰ ਤੇ ਸੰਬੋਧਨ ਕੀਤਾ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਫੈਸਲੇ ਮੁਤਾਬਿਕ ਮਜਦੂਰ ਜਮਾਤ ਦੀਆਂ ਭਖਦੀਆਂ ਮੰਗਾਂ ਲਾਗੂ ਕਰਾਉਣ ਲਈ ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਮੰਗ ਪੱਤਰ ਦੇਣ ਦੇ ਫੈਸਲੇ ਦੀ ਰੋਸ਼ਨੀ ਵਿੱਚ 12 ਜੁਲਾਈ ਨੂੰ ਹਲਕਾ ਫਿਲੌਰ ਦੇ ਵਿਧਾਇਕ ਤੇ 15 ਜੁਲਾਈ ਨੂੰ ਜਲੰਧਰ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਦਿੱਤੀ ਜਾਵੇ, ਮਨਰੇਗਾ ਮਜਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ, ਮਨਰੇਗਾ ਦੇ ਦਾਇਰੇ ਵਿੱਚ ਸ਼ਹਿਰੀ ਮਜਦੂਰਾਂ ਨੂੰ ਵੀ ਸ਼ਾਮਲ ਕੀਤਾ, ਔਰਤਾਂ ਨੂੰ ਗਿਆਰਾਂ ਸੌ ਰੁਪਏ ਸਮੇਤ ਬਕਾਏ ਦਿੱਤਾ ਜਾਵੇ, ਬੇਘਰੇ ਲੋਕਾਂ ਨੂੰ ਦਸ ਦਸ ਮਰਲੇ ਦੇ ਪਲਾਟ ਦਿੱਤੇ ਜਾਣ, ਮਕਾਨ ਬਨਾਉਣ ਲਈ ਪੰਜ ਲੱਖ ਗਰਾਂਟ ਦਿੱਤੀ ਜਾਵੇ, ਗਰੀਬਾਂ ਦੀਆਂ ਸਿਹਤ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾਵੇ, ਮਜਦੂਰਾਂ ਦੇ ਬੱਚਿਆਂ ਨੂੰ ਉੱਚ ਦਰਜੇ ਲਈ ਮੁਫਤ ਸਿੱਖਿਆ ਸਹੂਲਤਾਂ ਮੁਹੱਈਆ ਕਰਾਈਆਂ ਜਾਣ, ਸਸਤੇ ਰਾਸ਼ਨ ਦੇ ਪਿੰਡ ਪਿੰਡ ਡੀਪੂ ਖੋਲੇ ਜਾਣ, ਗਰੀਬ ਲੋਕਾਂ ਦੇ ਕਰਜੇ ਵਿਆਜ ਸਮੇਤ ਮੁਆਫ਼ ਕੀਤੇ ਜਾਣ ਆਦਿ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪਰਧਾਨ ਜਰਨੈਲ ਫਿਲੌਰ ਨੇ ਕਿਹਾ ਕਿ ਜਥੇਬੰਦੀ ਦੇ ਵਿਸਥਾਰ ਲਈ ਪਿੰਡ ਪਿੰਡ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਬਨਾਰਸੀ ਦਾਸ ਘੁੜਕਾ, ਡਾਕਟਰ ਬਲਵਿੰਦਰ ਬੰਡਾਲਾ, ਮਨਜੀਤ ਸੂਰਜਾ, ਸਰਪੰਚ ਰਾਮ ਲੁਭਾਇਆ ਭੈਣੀ, ਰਾਮ ਨਾਥ ਦੁਸ਼ਾਂਝ ਕਲਾਂ, ਜੀਤਾ ਸੰਗੋਵਾਲ, ਸਾਬੀ ਜਗਤਪੁਰ, ਕੁਲਦੀਪ ਕੁਮਾਰ ਬਿਲਗਾ, ਬੇਅੰਤ ਔਜਲਾ, ਕੁਲਵੰਤ ਔਜਲਾ, ਅਵਤਾਰ ਸਿੰਘ ਨਵਾਂ ਖਹਿਰਾਬੇਟ, ਮਦਨ ਲਾਲ ਸੰਗੋਵਾਲ, ਗੁਰਚਰਨ ਨਵਾ ਖਹਿਰਾ ਬੇਟ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly