ਪੰਜਾਬੀ ਵਿਰਾਸਤ ਸੱਥ (ਰਜਿ)ਪਟਿਆਲਾ ਵੱਲੋਂ ਕਵੀ ਦਰਬਾਰ

(ਸਮਾਜ ਵੀਕਲੀ) ਪੰਜਾਬੀ ਵਿਰਾਸਤ ਸੱਥ (ਰਜਿ)ਪਟਿਆਲਾ ਵੱਲੋਂ ਕਵੀ ਦਰਬਾਰ- ਪਟਿਆਲਾ (ਰਮੇਸ਼ਵਰ ਸਿੰਘ)ਪੰਜਾਬੀ ਵਿਰਾਸਤ ਸੱਥ ਪਟਿਆਲਾ (ਰਜਿ ) ਵੱਲੋਂ ਕਾਮਰੇਡ ਸੁਖਦਰਸ਼ਰਨ ਸਿੰਘ ਯਾਦਗਾਰੀ ਭਾਸ਼ਣ ਤੇ ਕਵੀ ਦਰਬਾਰ ਸੈਮੀਨਾਰ ਹਾਲ ਭਾਸ਼ਾ ਵਿਭਾਗ ਪਟਿਆਲਾ ਵਿਖੇ ਸ਼ਾਇਰਾ ਸੁਖਵਿੰਦਰ ਆਹੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾ ਪਵਨਪ੍ਰੀਤ ਕੌਰ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਸ੍ਰੀ ਰਾਮ ਅਰਸ਼ ਜੀ ਸ੍ਰੀ ਅਸ਼ੋਕ ਨਾਦਰ ਜੀ ਅਤੇ ਦਰਸ਼ਨ ਸਿੰਘ ਬੁੱਟਰ, ਡਾ ਸੰਤੋਖ ਸੁੱਖੀ, ਸ੍ਰੀ ਸੰਜੀਵਨ ਸਿੰਘ ਉਚੇਚੇ ਤੌਰ ਤੇ ਪ੍ਰਧਾਨਗੀ ਮੰਡਲ ਵਿੱਚ ਪਹੁੰਚੇ ਪ੍ਰੋਗਰਾਮ ਦੌਰਾਨ ਪਹੁੰਚੇ ਕਵੀਆਂ ਤੇ ਵਕਤਾਵਾਂ ਨੇ ਸੁਖਦਰਸ਼ਨ ਸਿੰਘ ਜੀ ਜੀਵਨ ਝਾਤ ਪਾਉਂਦਿਆਂ ਉਹਨਾਂ ਨੂੰ ਯਾਦ ਕੀਤਾ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਗੀਤਕਾਰ ਹਰੀਸ਼ ਪਟਿਆਲਵੀ ਤੇ ਨਿਭਾਈ
ਪ੍ਰੋਗਰਾਮ ਦੌਰਾਨ ਨਵਨੀਤ ਕੌਰ ਧੜਕ ਐਸੋਸੀਏਸ਼ਨ ਬੰਬਈ, ਹਰਦੀਪ ਸਨੌਰ ਮਿਸ਼ਨ ਲਾਲੀ ਹਰਿਆਲੀ, ਸਤੀਸ਼ ਵਿਦਰੋਹੀ, ਅਮਨ ਅਜਨੌਦਾ,ਮੇਜਰ ਸਿੰਘ ਨਾਭਾ, ਸੁਰਿੰਦਰ ਕੌਰ ਬਾੜਾ, ਨਵਦੀਪ ਮੁੰਡੀ, ਬਲਦੇਵ ਸਿੰਘ ਬਿੰਦਰਾ, ਲੱਛਮੀ ਨਾਰਾਇਣ ਭੀਖੀ, ਜੋਗਾ ਸਿੰਘ ਧਨੋਲਾ, ਅਵਤਾਰਜੀਤ, ਪ੍ਰੋ ਹਰਮਨ ਸਿੰਘ ਸੁਖਵਿੰਦਰ ਸਿੰਘ, ਸੁਖਜੀਤ ਸਿੰਘ, ਤੇਜਿੰਦਰ ਕੌਰ, ਜੋਸ਼ਇੰਦਰ ਜੋਸ਼, ਦਰਸ਼ਨ ਸਿੰਘ ਸੰਧੂ, ਹਰਪ੍ਰੀਤ ਕੌਰ ਰੋਪੜ, ਗੁਰਮੇਲ ਪਟਿਆਲਾ, ਸੁਖਜੀਤ ਕੌਰ, ਸੱਥ ਦੇ ਸਕੱਤਰ ਡਾ ਵਰਿੰਦਰ ਅਜਨੌਦਾ, ਹਰਦੀਪ ਸਿਉਣਾ  ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਪੰਜਾਬੀ ਵਿਰਾਸਤ ਸੱਥ ਦੇ ਪ੍ਰਧਾਨ ਸੁਖਵਿੰਦਰ ਆਹੀ ਨੇ ਆਏ ਕਵੀਜਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਉਚੇਚੇ ਤੌਰ ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ਆਗੂ ਨੂੰ ਸੂਬਾਈ ਸਮਾਗਮ ‘ਚ ਬੁਲਾ ਕੇ, ਘਿਰੀ ਭਾਸ਼ਾ ਵਿਭਾਗ ਦੀ ਡਾਇਰੈਕਟਰ
Next articleਅੰਮ੍ਰਿਤਪਾਲ ਭੌਂਸਲੇ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ’ਤੇ ਦਿੱਤੀਆਂ ਸ਼ੁੱਭ ਇੱਛਾਵਾਂ