ਮਿੰਨੀ ਕਹਾਣੀ ਧਰਮ ਕਰਮ

ਅਮਰਜੀਤ ਕੌਰ ਮੋਰਿੰਡਾ

(ਸਮਾਜ ਵੀਕਲੀ)- ਚੋਣ ਲੜਨ ਤੋਂ ਪਹਿਲਾਂ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਨੇਤਾ ਜੀ ਲੱਛੇਦਾਰ ਭਾਸ਼ਨ ਦੇ ਰਹੇ ਸਨ।ਅਸੀਂ ਆਪਣੇ ਦੇਸ਼ ਲਈ, ਆਪਣੇ ਧਰਮ ਲਈ,ਜਾਨ ਦੇ ਦਿਆਂਗੇ, ਕਤਰਾ ਕਤਰਾ ਖੂਨ ਦਾ ਵਹਾ ਦਿਆਂਗੇ। ਕੋਈ ਸਾਡੇ ਧਰਮ ਬਾਰੇ ਅਪਮਾਨ ਜਨਕ ਸ਼ਬਦ ਬੋਲੇ,ਉਸਦੀ ਜੀਭ ਕੱਟ ਦਿਆਂਗੇ, ਗਰਦਨ ਵੱਢ ਦਿਆਂਗੇ। ਪਿਆਰੇ ਦੇਸ਼ ਵਾਸੀਓ,ਤੁਸੀਂ ਮੈਨੂੰ ਵੋਟ ਦਿਉ, ਤੁਹਾਡੇ ਸਾਰੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।

ਪੰਡਾਲ ਵਿੱਚੋਂ  ਖੜ੍ਹਾ ਹੋ ਕੇ ਇੱਕ ਬੰਦਾ ਬੋਲਿਆ,
“ ਸਰ ਜੀ ਬਿਰਧ ਆਸ਼ਰਮ ਵਿੱਚ ਛੱਡੇ ਮਾਂ ਬਾਪ ਬਾਰੇ ਤੁਹਾਡਾ ਧਰਮ ਕੀ ਕਹਿੰਦਾ ਹੈ? ਪਹਿਲਾਂ
ਆਪਣਾ ਧਰਮ ਘਰ ਤੋਂ ਨਿਭਾਉਣਾ ਸ਼ੁਰੂ ਕਰੋ।”
ਅਮਰਜੀਤ ਕੌਰ ਮੋਰਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਤਰਕਸ਼ੀਲ ਆਗੂ ਆਤਮਾ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਸੀ ਐਮ ਸੀ ਹਸਪਤਾਲ ਲੁਧਿਆਣਾ ਨੂੰ ਭੇਂਟ ਕੀਤਾ
Next articleਸ਼ੁਭ ਸਵੇਰ ਦੋਸਤੋ,