ਨਵਾਂਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵਾਂਸ਼ਹਿਰ ਵਿਕਾਸ ਮੰਚ ਦਾ ਗਠਨ, ਮੰਚ ਦੀ ਪਲੇਠੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ

ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਅੱਜ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਵਾਂਸ਼ਹਿਰ ਵਾਸੀਆਂ ਨੇ ਮੀਟਿੰਗ ਕਰਕੇ ਨਵਾਂਸ਼ਹਿਰ ਦੀਆਂ ਅਹਿਮ ਸਮੱਸਿਆਵਾਂ ਦੇ ਹੱਲ ਲਈ ਕਈ  ਫੈਸਲੇ ਲਏ ਹਨ। ਜਿਹਨਾਂ ਵਿਚ ਹੜ੍ਹਾਂ ਦੇ ਅਗਾਊਂ ਪ੍ਰਬੰਧਾਂ, ਪਿਛਲੇ ਸਾਲ ਆਏ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ, ਸੀਵਰੇਜ ਦੀਆਂ ਸਮੱਸਿਆਵਾਂ, ਰੇਲਵੇ ਰੋਡ ਨਵਾਂਸ਼ਹਿਰ ਸਮੇਤ ਹੋਰ ਸੜਕਾਂ ਦੀ ਮੁਰੰਮਤ, ਕੂੜੇ ਦੇ ਢੇਰਾਂ ਦੀ ਸਫਾਈ, ਗੁਜਰਪੁਰ ਰੋਡ ਦੇ ਡਰੇਨ ਦੇ ਪੁਲ ਦੀ ਰੇਲਿੰਗ ਲਾਉਣ ਆਦਿ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ। ਇਸ ਮੀਟਿੰਗ ਵਿਚ ‘ਨਵਾਂਸ਼ਹਿਰ ਸੁਧਾਰ ਮੰਚ’ ਨਾਂਅ ਦੇ ਮੰਚ ਦਾ ਗਠਨ ਕੀਤਾ ਗਿਆ।ਜਿਸਦਾ ਸਰਬਸੰਮਤੀ ਨਾਲ ਜਸਬੀਰ ਦੀਪ ਨੂੰ ਪ੍ਰਧਾਨ ਬਣਾਇਆ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਮਿਤੀ 21 ਜੂਨ ਨੂੰ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਨੂੰ ਮਿਲਕੇ, ਮੰਗ ਪੱਤਰ ਦੇ ਕੇ ਵੱਖ ਵੱਖ ਸਬੰਧਤ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਦੀ ਮੰਗ ਕੀਤੀ ਜਾਵੇਗੀ।ਇਸ ਮੀਟਿੰਗ ਨੂੰ ਜਸਬੀਰ ਦੀਪ, ਕੁਲਵਿੰਦਰ ਸਿੰਘ ਵੜੈਚ, ਪ੍ਰੋ. ਇਕਬਾਲ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਅਸ਼ੋਕ ਕੁਮਾਰ, ਹਰਪਾਲ ਸਿੰਘ, ਵਿਜੈ ਕੁਮਾਰ, ਪੁਨੀਤ ਕੁਮਾਰ ਬਛੌੜੀ, ਬਲਜਿੰਦਰ ਸਿੰਘ, ਮਦਨ ਲਾਲ, ਸਤਨਾਮ ਸਿੰਘ ਸੁੱਜੋਂ, ਮਾਸਟਰ ਬਲਵੀਰ ਕੁਮਾਰ, ਗੁਰਦਿਆਲ ਸਿੰਘ ਮਹਿੰਦੀਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸ਼ਹਿਰ ਵਾਸੀ ਲੰਮੇ ਸਮੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ, ਟੁੱਟੀਆਂ ਸੜਕਾਂ ਅਤੇ ਗੰਦਗੀ ਦੇ ਢੇਰਾਂ ਦਾ ਸੰਤਾਪ ਹੰਢਾ ਰਹੇ ਹਨ। ਨਗਰ ਕੌਂਸਲ ਦੇ ਅਧਿਕਾਰੀ ਅਤੇ ਐਮ.ਸੀ ਕੁਝ ਨਹੀਂ ਕਰ ਰਹੇ। ਬੀਤੇ ਸਾਲ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਅੱਜ ਤੱਕ ਨਹੀਂ ਦਿੱਤਾ ਗਿਆ। ਇਸ ਮੀਟਿੰਗ ਵਿਚ ਬਲਵਿੰਦਰ ਕੌਰ, ਮਨਜੀਤ ਕੌਰ, ਤਰਨਜੀਤ, ਛਿੰਦਾ ਰੇਡੀਏਟਰ, ਮਨਜੀਤ ਸਿੰਘ, ਜਸਕੰਵਲ ਸਿੰਘ, ਗੁਰਪ੍ਰੀਤ ਸਿੰਘ ਬੱਬੂ, ਰੋਹਿਤ ਬਛੌੜੀ, ਪ੍ਰਵੀਨ ਕੁਮਾਰ ਨਿਰਾਲਾ ਆਦਿ ਸ਼ਹਿਰ ਵਾਸੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਘੂ ਕਹਾਣੀ
Next article