ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰੇਲ ਕੋਚ ਫੈਕਟਰੀ ਦਾ ਦੌਰਾ

ਕੈਪਸ਼ਨ-ਡਿਪਟੀ ਕਮਿਸ਼ਨਰ ਕਪੂਰਥਲਾ ਘਣਸ਼ਿਆਮ ਥੋਰੀ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ

ਰੇਲ ਡੱਬਿਆਂ ਦੇ ਨਿਰਮਾਣ ਦੀ ਪ੍ਰਕਿ੍ਆ ਦਾ ਜਾਇਜ਼ਾ ਲਿਆ 

ਕਪੂਰਥਲਾ (ਕੌੜਾ)(ਸਮਾਜ ਵੀਕਲੀ) – ਡਿਪਟੀ ਕਮਿਸ਼ਨਰ ਜਲੰਧਰ ਘਣਸ਼ਿਆਮ ਥੋਰੀ ਜਿਨ੍ਹਾਂ ਕੋਲ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਵਾਧੂ ਚਾਰਜ ਵੀ ਹੈ ,ਵਲੋਂ ਅੱਜ ਵਿਸ਼ਵ ਪ੍ਰਸਿੱਧ ਰੇਲ ਕੋਚ ਫੈਕਟਰੀ ਦਾ ਦੌਰਾ ਕਰਕੇ ਰੇਲ ਡੱਬਿਆਂ ਦੇ ਨਿਰਮਾਣ ਦੀ ਪ੍ਰਕਿ੍ਆ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜ਼ਰ ਸ੍ਰੀ ਰਵਿੰਦਰ ਗੁਪਤਾ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਸ਼ੈਲ ਅਸੈਂਬਲੀ ਸ਼ਾਖਾ, ਫਰਨਿਸ਼ਿੰਗ ਸ਼ਾਖਾ ਦਾ ਵੀ ਦੌਰਾ ਕੀਤਾ ਅਤੇ ਆਰ.ਸੀ.ਐਫ.  ਦੇ ਅਧਿਕਾਰੀ ਸ਼੍ਰੀ ਜਤੇਸ਼ ਕੁਮਾਰ ਵਲੋਂ ਉਨ੍ਹਾਂ ਨੂੰ ਰੇਲ ਡੱਬਿਆਂ ਦੇ ਨਿਰਮਾਣ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਥੋਰੀ ਨੇ ਕਿਹਾ ਕਿ ਰੇਲਵੇ ਖੇਤਰ ਵਿਚ ਦੇਸ਼ ਦੀ ਸਭ ਤੋਂ ਵੱਡੀ ਇਕਾਈ ਆਰ ਸੀ ਐਫ ਕਪੂਰਥਲਾ ਵਲੋਂ ਦੇਸ਼ ਦੀ ਤਰੱਕੀ ਵਿਚ ਦਿੱਤਾ ਗਿਆ ਯੋਗਦਾਨ ਲਾਮਿਸਾਲ ਹੈ। ਇਸ ਤੋਂ ਇਲਾਵਾ ਨਵੀਨਤਮ ਤਕਨੀਕਾਂ ਦੇ ਸਹਾਰੇ ਤਿਆਰ ਕੀਤੇ ਜਾ ਰਹੇ ਰੇਲ ਡੱਬਿਆਂ ਦੀ ਵਿਸ਼ਵ ਭਰ ਵਿਚ ਮੰਗ ਹੈ।

Previous articleਕਰੋਨਾ ਕਾਰਨ ਆਨਲਾਈਨ ਪੜ੍ਹਾਈ ਕਿਥੋਂ ਤੱਕ ਰਹੀ ਲਾਭਦਾਇਕ ।
Next articleਰੁਲ਼ਦੂ ਬੱਕਰੀਆਂ ਵਾਲ਼ਾ