(ਸਮਾਜ ਵੀਕਲੀ)
ਸੁਫਨਿਆਂ ਦੀ ਰਾਤ ਹੁੰਦੀ ਸੀ,
ਖੁਸ਼ੀਆਂ ਦੀ ਬਰਸਾਤ ਹੁੰਦੀ ਸੀ,
ਸੱਚੀ ਯਾਰੋ ਬਚਪਨ ਦੀ ਵੀ ਕਿਆ ਬਾਤ ਹੁੰਦੀ ਸੀ।
ਖਾਣ -ਪੀਣ ,ਮੌਜ, ਮਸਤੀ, ਹੱਸਣ ਖੇਡਣ ਦੇ ਗੀਤ ਸੀ ਸਦਾ ਗਾਉਂਦੇ,
ਕਦੇ ਰੁਸ ਜਾਣਾ, ਕਦੇ ਮੰਨ ਜਾਣਾ ,ਐਸੀ ਦੋਸਤੀ ਪਏ ਸੀ ਨਿਭਾਉਂਦੇ।
ਨਾ ਸਭ ਕੁਝ ਪਾਉਣ ਦੀ ਹੋੜ ਹੁੰਦੀ ਸੀ,
ਨਾ ਕੁਝ ਗਵਾਉਣ ਤੇ ਇਨਾ ਅਫਸੋਸ ਹੁੰਦਾ ਸੀ,
ਸੱਚੀ ਯਾਰੋ ਬਚਪਨ ਦੀ ਵੀ ਕਿਆ ਬਾਤ ਹੁੰਦੀ ਸੀ।
ਅੱਜ ਇੰਨਾ ਕੁਝ ਪਾ ਕੇ ਵੀ ਉਹ ਸਕੂਨ ਨਹੀਂ, ਜਿਹੜਾ ਕਾਗਜ਼ ਦੀ ਕਿਸ਼ਤੀ ਬਣਾ ਕੇ ਮਿਲਦਾ ਸੀ।
ਅੱਜ ਛਪਣ ਭੋਗ ਖਾ ਕੇ ਵੀ ਉਹ ਸਵਾਦ ਨਹੀਂ, ਜਿਹੜਾ ਗਾਲਾਂ ਖਾ ਕੇ ਮਾਂ ਦੇ ਹੱਥ ਦੀ ਘਿਓ ਦੀ ਚੂਰੀ ਤੋਂ ਮਿਲਦਾ ਸੀ।
ਨਾ ਕੋਈ ਧਰਮ ਦਾ ਰੋਲਾ, ਨਾ ਕੋਈ ਜਾਤ ਦਾ ਵੈਰ,
ਇੱਕੋ ਛੱਤ ਨੀਚੇ ਪੈਂਦਾ ਸੀ ਬਚਪਨ ਦਾ ਸ਼ੋਰ।
ਵੱਡੇ ਹੋਣ ਦਾ ਤਾਂ ਐਵੇਂ ਵਹਿਮ ਹੀ ਹੁੰਦਾ ਸੀ,
ਜ਼ਿੰਦਗੀ ਜਿਉਣ ਦਾ ਅਸਲੀ ਸਵਾਦ ਤਾਂ ਬਚਪਨ ਵਿੱਚ ਹੀ ਆਉਂਦਾ ਸੀ।
ਸੁਫਨਿਆਂ ਦੀ ਰਾਤ ਹੁੰਦੀ ਸੀ,
ਖੁਸ਼ੀਆਂ ਦੀ ਬਰਸਾਤ ਹੁੰਦੀ ਸੀ,
ਸੱਚੀ ਯਾਰੋ ਬਚਪਨ ਦੀਆਂ ਵੀ ਕਿਆ ਬਾਤ ਹੁੰਦੀ ਸੀ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਲਹਿਰਾ ਗਾਗਾ (ਸੰਗਰੂਰ)