ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਆਗੂਆਂ ਦੀ ਜਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਅਧਿਆਪਕਾਂ ਦੇ ਮਸਲਿਆਂ ਤੇ ਸਦਭਾਵਨਾ ਪੂਰਨ ਮੀਟਿੰਗ, ਬਹੁਤੇ ਮਸਲਿਆਂ ਦਾ ਮੌਕੇ ਤੇ ਨਿਪਟਾਰਾ।

*ਵਿਦੇਸ਼ ਛੁੱਟੀ ਦੀ ਪਰਵਾਨਗੀ ਲਈ ਜਿਲਾ ਹੈੱਡਕੁਆਟਰ ਤੇ ਕਰਮਚਾਰੀ ਨੂੰ ਸੱਦ ਕੇ ਪਾਸਪੋਰਟ ਵੈਰੀਫਾਈ ਕਰਨ ਦੀ ਕਾਰਵਾਈ ਤੇ ਮੁੜ ਵਿਚਾਰ ਕਰਨ ਦਾ ਫੈਸਲਾ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਵਲੋਂ ਅਧਿਆਪਕਾਂ ਦੇ ਮੰਗਾਂ ਮਸਲਿਆਂ ਦੇ ਹੱਲ ਲਈ ਜਿਲਾ ਸਿਖਿਆ ਅਫਸਰ ਐਲੀਮੈਂਟਰੀ ਸ੍ਰੀ ਮਤੀ ਹਰਜਿੰਦਰ ਕੌਰ ਜਲੰਧਰ ਨਾਲ ਪੂਰਵ ਦਿੱਤੇ ਏਜੰਡੇ ਤੇ ਵਿਸਥਾਰ ਪੂਰਵਕ ਮੀਟਿੰਗ ਜਿਲਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਜਿਸ ਵਿੱਚ ਬਹੁਤੇ ਮਸਲਿਆਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਸਮੇਂ ਜਿਲਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਮੰਗਾ ਸਬੰਧੀ ਕਿਹਾ ਕਿ ਵਿਦੇਸ਼ ਛੁੱਟੀ ਦੇ ਕੇਸ ਬਿਨਾਂ ਦੇਰੀ ਹੈਡਕੁਆਰਟਰ ਨੂੰ ਭੇਜੇ ਜਾਣ ਤੇ ਅਧਿਆਪਕਾਂ ਦੀ ਜਿਲਾ ਦਫਤਰ ਵਲੋਂ ਪਾਸਪੋਰਟਾਂ ਦੀ ਜਾਂਚ ਕਰਨ ਦੀ ਬੇਲੋੜੀ ਕਾਰਵਾਈ ਤੇ ਅਧਿਆਪਕਾਂ ਦੀ ਖੱਜਲ ਖੁਆਰੀ ਬੰਦ ਕਰਨ ਸਬੰਧੀ ਮੁੜ ਵਿਚਾਰਨ ਦੀ ਗੱਲ ਕਹੀ ਗਈ, ਜੀ ਪੀ ਐੱਫ ਦੀ ਅਦਾਇਗੀ ਦੇ ਕੇਸ ਸਮਾਂਬੱਧ ਕਰਨ ਦੀ ਗੱਲ ਹੋਈ,  ਪੈਡਿੰਗ ਮੈਡੀਕਲ ਕੇਸਾਂ ਦਾ ਨਿਪਟਾਰਾ ਕਰਨ ਲਈ ਲੋੜੀਂਦਾ ਬਜਟ ਤਰੁੰਤ ਬਲਾਕਾ ਨੂੰ ਜਾਰੀ ਕੀਤਾ ਗਿਆ, ਜੀ ਪੀ ਐੱਫ ਸਲਿੱਪਾਂ ਬਿਨਾਂ ਦੇਰੀ ਜਾਰੀ ਕਰਨ , ਤੇ  ਬਲਾਕਾਂ ਵਿੱਚ ਅਧਿਆਪਕਾਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕਰਨ ਲਈ ਬਲਾਕ ਪ੍ਰਾਇਮਰੀ ਅਫਸਰਾਂ ਨੂੰ ਮੌਕੇ ਤੇ ਆਦੇਸ਼ ਜਾਰੀ ਕੀਤੇ ਗਏ,  ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੇ ਪਰਮੋਸ਼ਨ ਸਬੰਧੀ ਲੱਗੇ ਕੇਸ ਵਿੱਚ ਪਾਰਦਰਸ਼ੀ ਸੀਨੀਅਰਤਾ ਸੂਚੀ ਬਣਾ ਕੇ ਕੇਸ ਹੱਲ ਕਰਨ ਲਈ ਲੋੜੀਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਪਰਮੋਸ਼ਨਾ ਤਰੁੰਤ ਕੀਤੀਆਂ ਜਾ ਸਕਣ,, ਅਧਿਆਪਕਾਂ ਵਲੋਂ ਜਿਲਾ ਦਫਤਰ ਨੂੰ ਮੈਡੀਕਲ ਛੁੱਟੀ ਦੀ ਪਰਵਾਨਗੀ ਸਬੰਧੀ ਸਪੱਸ਼ਟ ਕੀਤਾ ਗਿਆ ਕਿ ਕਰਮਚਾਰੀ ਈ ਪੰਜਾਬ ਤੇ ਛੁੱਟੀ ਅਪਲਾਈ ਕੀਤੀ ਜਾਵੇ , ਸਿੱਖਿਆ ਪ੍ਰੋਵਾਇਡਰ ਦੀ ਤਨਖਾਹ ਲਈ ਬਜਟ ਤਰੁੰਤ ਬਲਾਕਾਂ ਨੂੰ ਅਲਾਟ ਕੀਤਾ ਗਿਆ, ਐਚ ਟੀ ਅਤੇ ਸੀ ਐਚ ਟੀ ਦੀਆਂ ਘੱਟ ਤਨਖਾਹ ਤਰੁੱਟੀਆਂ ਦੂਰ ਕਰਨ ਲਈ ਬਲਾਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ,, ਬਿਜਲੀ ਦੇ ਬਿੱਲਾਂ ਲਈ ਬਜਟ ਬਲਾਕਾਂ ਨੂੰ ਜਾਰੀ ਕੀਤਾ ਗਿਆ, ਯੋਗੇਸ਼ਵਰ ਕਾਲੀਆ ਸਪ੍ਸ ਗੁੜਾ ਦੇ ਪੈਡਿੰਗ  ਤਰੱਕੀ ਦੇ ਬਕਾਏ ਕੱਢਵਾਏ ਜਾਣ ਤੇ ਇਸ ਤਰ੍ਹਾਂ ਦੇ ਪੈਡਿੰਗ ਬਕਾਏ ਹੋਰ ਕੇਸ ਵੀ ਨਿਪਟਾਏ ਲਈ ਸਾਰੇ ਬਲਾਕ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ। ਇਸ ਸਮੇ, ਕੁਲਦੀਪ ਵਾਲੀਆ, ਵਿਨੋਦ ਭੱਟੀ, ਸੁਖਵਿੰਦਰ ਰਾਮ, ਕੁਲਦੀਪ ਕੌੜਾ, ਦੀਪਕ ਨਕੋਦਰ, ਰਾਮ ਰੂਪ, ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਜਗਪਾਲ ਸੰਧੂ ਤੇ ਕੁਲਵੀਰ ਲੱਲੀਆਂ ਦਾ ਕਲੈਬੋਰੇਸ਼ਨ ਰੋਮਾਟਿਕ ਤੇ ਬੀਟ ਗੀਤ ‘ਸ਼ੋਕ ਮਿੱਤਰਾਂ ਦੇ’ ਦਾ ਪੋਸਟਰ ਰੀਲੀਜ਼
Next articleਬਖਲੌਰ ਵਿਖੇ 12 ਸਾਲਾਂ ਬੱਚੇ ਕੋਲੋਂ ਚਾਰ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਫਰਾਰ