ਮੱਕੀ ਦੀ ਖੁੱਲੀ ਬੋਲੀ ਕਰਵਾਉਣ ਲਈ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਨੂੰ ਮੰਗ ਪੱਤਰ ਸੌਂਪਿਆ

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ  ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਸਤਨਾਮ ਸਿੰਘ ਲੋਹਗੜ੍ਹ, ਰਮਨਜੀਤ ਸਿੰਘ ਸਮਰਾ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਮੱਕੀ ਦੀ ਖਰੀਦ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਮੁਕੇਸ਼ ਕੈਲੇ ਨੂੰ ਮੰਗ ਪੱਤਰ ਸੌਂਪਦੇ ਹੋਏ।
ਮੰਡੀਆਂ ਵਿਚ ਨਹੀਂ ਮਿਲਦਾ ਕਿਸਾਨਾਂ ਨੂੰ ਮੱਕੀ ਦਾ ਸਹੀ ਭਾਅ – ਲਖਵੀਰ ਸਿੰਘ ਗੋਬਿੰਦਪੁਰ 
ਜਲੰਧਰ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਪੰਜਾਬ ਦੇ ਦੁਆਬਾ ਖੇਤਰ ਵਿਚ ਮੱਕੀ ਦੀ ਫ਼ਸਲ ਪੱਕ ਕੇ ਤਿਆਰ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਪ੍ਰੈੱਸ ਸਕੱਤਰ ਪੰਜਾਬ ਦੇ ਦਫਤਰ ਵਿਚ ਕਿਸਾਨਾਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ । ਜਿਸ ਵਿਚ ਮੱਕੀ ਕਾਸ਼ਤਕਾਰਾਂ ਵੱਲੋਂ ਯੂਨੀਅਨ ਕੋਲ ਇਹ ਖੁਲਾਸਾ ਕੀਤਾ ਗਿਆ  ਕਿ ਮੱਕੀ ਦੀ ਫ਼ਸਲ ਦਾ ਉਨ੍ਹਾਂ ਨੂੰ ਸਹੀ ਭਾਅ ਨਹੀਂ ਮਿਲ ਰਿਹਾ। ਕਿਸਾਨਾਂ ਵੀਰਾਂ ਨੇ ਦੱਸਿਆ ਕਿ ਮੰਡੀਆਂ ਵਿਚ ਆੜਤੀਆਂ ਵੱਲੋਂ ਆਪਣੀ ਮਨ ਮਰਜ਼ੀ ਦਾ ਰੇਟ ਲਗਾ ਕੇ ਕਿਸਾਨਾਂ ਕੋਲੋਂ ਮੱਕੀ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ  ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਮੁਕੇਸ਼ ਕੈਲੇ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿਚ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਗਈ ਕਿ ਮੰਡੀਆਂ ਵਿਚ ਮੱਕੀ ਦੀ ਫ਼ਸਲ ਦੀ ਖੁੱਲੀ ਬੋਲੀ ਕਰਵਾਈ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ  ਕਿਸਾਨਾਂ ਨੂੰ ਮੱਕੀ ਦੀ ਫ਼ਸਲ ਦਾ ਢੁਕਵਾਂ ਰੇਟ ਦੇ ਕੇ ਮੱਕੀ ਦੀ ਖਰੀਦ ਨੂੰ ਯਕੀਨੀ ਬਣਾਇਆ ਜਾਵੇ। ਅਤੇ ਮੱਕੀ ਦੀ ਫ਼ਸਲ ਦੀ ਮਨਮਰਜ਼ੀ ਦੀ ਖਰੀਦ ਨੂੰ ਠੱਲ ਪਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨਾ ਵੱਲੋ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਲੋਹਗੜ੍ਹ ਵਰਕਿੰਗ ਕਮੇਟੀ ਮੈਂਬਰ ਪੰਜਾਬ, ਰਮਨਜੀਤ ਸਿੰਘ ਸਮਰਾ ਜ਼ਿਲ੍ਹਾ ਯੂਥ ਪ੍ਰਧਾਨ ਜਲੰਧਰ, ਪੂਰਨ ਸਿੰਘ, ਸੁਰਜੀਤ ਸਿੰਘ, ਸੁਖਜਿੰਦਰ ਸਿੰਘ, ਕਰਨ ਸਿੰਘ, ਸੋਢੀ ਸਿੰਘ ਸੀਨੀਅਰ ਮੀਤ ਪ੍ਰਧਾਨ ਜਲੰਧਰ, ਹਰਭਜਨ ਸਿੰਘ ਜਨਰਲ ਸਕੱਤਰ ਜਲੰਧਰ,ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਮਹਿਤਪੁਰ, ਪਾਲ ਸਿੰਘ ਬੀਠਲਾ ਜਨਰਲ ਸਕੱਤਰ ਜਲੰਧਰ, ਪੂਰਨ ਸਿੰਘ ਬਾਗੀਵਾਲ, ਸਰਬਜੀਤ ਸਿੰਘ ਇਕਾਈ ਪ੍ਰਧਾਨ ਮਹਿਤਪੁਰ, ਵਰਿੰਦਰ ਕੁਮਾਰ, ਹਰਕੀਰਤ ਸਿੰਘ,ਅਰਸ਼ਦੀਪ ਸਿੰਘ ਕਾਗਣੇ ਵਾਲਾ,ਦਲਬੀਰ ਸਿੰਘ ਖਾਲਸਾ ਮਹੇੜੂ ਗੁਰਮੁਖ ਸਿੰਘ ਖੁਰਲਾ ਪੁਰ,
ਗਗਨਦੀਪ ਸਿੰਘ ਮੈਨੂੰ ਲੋਹਗੜ੍ਹ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ  ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਸਤਨਾਮ ਸਿੰਘ ਲੋਹਗੜ੍ਹ, ਰਮਨਜੀਤ ਸਿੰਘ ਸਮਰਾ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਮੱਕੀ ਦੀ ਖਰੀਦ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਮੁਕੇਸ਼ ਕੈਲੇ ਨੂੰ ਮੰਗ ਪੱਤਰ ਸੌਂਪਦੇ ਹੋਏ।
Previous articleਵੱਡੇ ਰੁੱਖਾਂ ਦੀਆਂ ਛਾਵਾਂ…
Next articleਕੇਂਦਰ ਸਰਕਾਰ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਨੂੰ ਹੱਥ ਪਾਉਣ ਤੋਂ ਬਾਜ਼ ਆਵੇ – ਪੰਜਾਬ ਜਮਹੂਰੀ ਮੋਰਚਾ