ਅੱਜ 15ਵੇਂ ਦਿਨ ਵੀ ਚੱਕ ਬਾਹਮਣੀਆਂ ਟੋਲ ਪਲਾਜਾ ਬੀਕੇਯੂ ਤੋਤੇਵਾਲ ਵੱਲੋਂ ਰਿਹਾ ਫਰੀ, ਮੰਗਾਂ ਪੂਰੀਆਂ ਨਾ ਹੋਣ ਤੱਕ ਟੋਲ ਰਹੇਗਾ ਫਰੀ-ਸੁੱਖ ਗਿੱਲ ਮੋਗਾ

ਧਰਮਕੋਟ (ਸਮਾਜ ਵੀਕਲੀ) -ਬੀਤੀ 2 ਜੂਨ ਤੋਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ NH 703 ਤੇ ਪੈਂਦੇ ਚੱਕ ਬਾਹਮਣੀਆਂ ਨੇੜੇ ਸ਼ਾਹਕੋਟ ਟੋਲ ਪਲਾਜਾ ਨੂੰ ਲੋਕਾਂ ਦੀ ਸਹੂਲਤ ਲਈ ਬਿਲਕੁੱਲ ਫਰੀ ਕੀਤਾ ਗਿਆ ਹੈ,ਇਸ ਬਾਰੇ ਜਾਣਕਾਰੀ ਦੇਂਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨੂੰ ਦੱਸਿਆ ਕੇ NH 703 ਨਾਲ ਸਬੰਧਿਤ ਸਾਰੀਆਂ ਮੰਗਾਂ ਜਿੰਨਾਂ ਚਿਰ ਪੂਰੀਆਂ ਨਈਂ ਹੁੰਦੀਆਂ ਇਹ ਧਰਨਾਂ ਨਿਰੰਤਰ ਜਾਰੀ ਰਹੇਗਾ,ਉਹਨਾਂ ਕਿਹਾ ਕੇ ਸਾਡੀ ਜਥੇਬੰਦੀ ਕਿਸਾਨਾਂ-ਮਜਦੂਰਾਂ,ਦੁਕਾਨਦਾਰਾਂ,ਮੁਲਾਜਮਾਂ ਅਤੇ ਹਰ ਉਸ ਵਰਗ ਦੇ ਨਾਲ ਖੜੀ ਹੈ ਜੋ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ,ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਐਨ ਐਚ ਏ ਆਈ ਦੇ ਦਫਤਰ,ਐਸ ਡੀ ਐਮ ਸ਼ਾਹਕੋਟ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇਹਨਾਂ ਸਮੱਸਿਆ ਸਬੰਧੀ ਮੰਗ ਪੱਤਰ ਦੇਕੇ ਜਾਣੂ ਕਰਵਾਇਆ ਗਿਆ ਹੈ ਪਰ ਇਹਨਾਂ ਮੰਗਾਂ ਤੇ ਗੌਰ ਨਹੀਂ ਕੀਤੀ ਗਈ ਅਤੇ ਟੋਲ ਪਲਾਜਾ ਅਤੇ ਇਸ ਹਾਈਵੇ ਤੇ ਕੋਈ ਵੀ ਸਹੂਲਤ ਉਪਲਬਧ ਨਈ ਕਰਵਾਈ ਗਈ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਸਾਬ ਢਿੱਲੋਂ ਤੋਤੇਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ,ਗੁਰਨਾਮ ਸਿੰਘ ਜਲੰਧਰੀਆ,ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ,ਤਜਿੰਦਰ ਸਰਪੰਚ,ਜਸਵੰਤ ਸਿੰਘ ਲੋਹਗੜ੍ਹ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਲਾਡੀ ਭੱਦਮਾਂ,ਅੰਮ੍ਰਿਤਪਾਲ ਬਾਊਪੁਰ,ਨਿਸ਼ਾਨ ਸਿੰਘ,ਭੁਪਿੰਦਰ ਸਿੰਘ ਹੀਰੋ,ਤਜਿੰਦਰ ਸਿੰਘ ਸਿੱਧਵਾਂਬੇਟ,ਗੁਰਜੀਤ ਸਿੰਘ ਭਿੰਡਰ,ਮੰਨਾਂ ਬੱਡੂਵਾਲਾ,ਨਿਰਮਲ ਸਿੰਘ ਇਕਾਈ ਪ੍ਰਧਾਨ,ਰਣਜੀਤ ਚੱਕ ਤਾਰੇਵਾਲਾ,ਤੀਰਥ ਸਿੰਘ ਸਰਪੰਚ ਖਹਿਰਾ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ,ਗੁਰਸੇਵਕ ਸਿੰਘ ਜੋਗੇਵਾਲਾ ਸਰਕਲ ਪ੍ਰਧਾਨ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਬੋਹੜ ਸਿੰਘ ਦਾਨੇਵਾਲਾ,ਸਤਨਾਮ ਸਿੰਘ ਦਾਨੇਵਾਲਾ,ਦਲਜੀਤ ਸਿੰਘ ਬਾਬਾ ਉਦੋਵਾਲ,ਲਾਡੀ ਬੀਟਲ,ਗੁਰਮੀਤ ਸਰਪੰਚ ਗਗੜਾ,ਚੰਨਣ ਸਿੰਘ ਕੰਨੀਆਂ ਖਾਸ,ਭਿੰਦਾ ਜੱਟ ਕੋਟ,ਲਾਡੀ ਭੱਦਮਾਂ,ਜਸਬੀਰ ਸਿੰਘ ਭੱਦਮਾਂ,ਸੁਖਦੇਵ ਸਿੰਘ ਇੰਦਗੜ੍ਹ,ਤਲਵਿੰਦਰ ਗਿੱਲ ਤੋਤੇਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਰਲਾ ‘ਚ ਅਤਿ ਨੀਚ ਮੰਨੀ ਜਾਂਦੀ ‘ਪਲਿਆਰ’ ਜ਼ਾਤ ਵਿੱਚ ਪੈਦਾ ਹੋਇਆ, ਆਇਨਕਾਲੀ’ ਨੇ ਆਪਣੇ ਸਮਾਜ ਤੇ ਲੱਗੀਆਂ ਅਨੇਕਾਂ ਬੰਦਸ਼ਾਂ ਤੋੜਕੇ ਆਪਣੇ ਹੱਕ ਪ੍ਰਾਪਤ ਕਰਨ ਵੱਡੀ ਲੜਾਈ ਲੜਕੇ ਜਿੱਤ ਪ੍ਰਾਪਤ ਕੀਤੀ। ਉਸ ਯੋਧੇ ਦੀ 83 ਵੀ ਬਰਸੀ ਤੇ (18 ਜੂਨ 1941) ਵਿਸ਼ੇਸ਼
Next articleਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਇਕਲ ਤੇ ਰਿੰਪੀ ਭੱਟੀ ਅਤੇ ਸੂਫੀ ਗਾਇਕਾ ਸੋਨਾ ਡੋਗਰਾ ਅਤੇ ਪਹੁੰਚੇ ਸਰਦਾਰ ਅਲੀ ਪਿੰਡ ਔਜਲਾ ।