ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਪੈਂਨਸ਼ਨ ਚੈੱਕ ਵੰਡੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਪੈਂਨਸ਼ਨ ਚੈੱਕ ਵੰਡੇ

(ਸਮਾਜ ਵੀਕਲੀ)- ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ , ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ 243 ਚੈੱਕ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਡਾ. ਦਲਜੀਤ ਸਿੰਘ ਗਿੱਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜਿਲ੍ਹੇ ਵਿਚ ਤਲਵੰਡੀ ਸਾਬੋ, ਮੌੜ ਮੰਡੀ, ਬੰਠਿਡਾ ਸ਼ਹਿਰ, ਬਾਲਿਆਂਵਾਲੀ ਤੋਂ ਇਲਾਵਾ ਪਿੰਡ ਮਹਿਰਾਜ ਅਤੇ ਚਾਉਕੇ ਵਿਖੇ ਦੋ ਹੋਰ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰਾਂ ਦਾ ਕੰਮ ਸ਼ਰੂ ਕਰ ਦਿੱਤਾ ਹੈ।

ਇਹਨਾਂ ਲੈਬੋਰੇਟਰੀਆਂ ਵਿਚ ਸਾਰੇ ਟੈਸਟ ਮਾਰਕਿਟ ਰੇਟਾਂ ਤੋਂ 5 ਵਾਂ ਤੋਂ 10 ਵਾਂ ਹਿੱਸਾ ਰੇਟ ਤੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਈ.ਸੀ.ਜੀ. ਸਿਰਫ 20 ਰੁ. ਵਿਚ ਹੁੰਦੀ ਹੈ ਅਤੇ ਟਰੱਸਟ ਵੱਲੋਂ ਲਗਾਤਾਰ ਮੈਡੀਕਲ ਕੈਂਪ, ਸਰਕਾਰੀ ਸਕੂਲਾਂ ਨੂੰ ਆਰ ਓ ਦਾਨ ,ਸਰਕਾਰੀ ਸਕੂਲਾਂ ਵਿਚ ਫ੍ਰੀ ਬਲੱਡ ਗਰੁੱਪ ਟੈਸਟ, ਲੋੜਵੰਦਾ ਨੂੰ ਮਕਾਨ ਬਣਾ ਕੇ ਦੇਣਾ , ਠੰਡ ਵਿੱਚ ਲੋੜਵੰਦਾ ਨੂੰ ਕੰਬਲ ਵੰਡਣਾ, ਗੁਰਦਿਆਂ ਦੀ ਬੀਮਾਰੀ ਦੇ ਮਰੀਜਾਂ ਲਈ ਕਫਾਇਤੀ ਰੇਟ ਤੇ ਡਾਇਲਸਿਸ ਕਰਨਾ ਅਤੇ ਵਾਹਨਾਂ ਨੂੰ ਰਿਫਲੈਕਟਰ ਲਾਉਣਾ ਆਦਿ ਕੰਮ ਲਗਾਤਾਰ ਜਾਰੀ ਹਨ। ਲੈਬ ਦੇ ਕੁਲੈਕਸਨ ਸੈਂਟਰ ਬੱਲੋ ਅਤੇ ਹਜੂਰਾ ਕਪੂਰਾ ਕਲੋਨੀ, ਬਠਿੰਡਾ ਵਿਖੇ ਚਾਲੂ ਹੋ ਚੁੱਕੇ ਹਨ । ਇਸ ਤੋਂ ਇਲਾਵਾ ਸਮੇਂ ਸਮੇਂ ਅਨੂਸਾਰ ਸਾਡੀ ਟੀਮ ਦੇ ਮੈਂਬਰ ਲੋਕ ਸੇਵਾ ਲਈ ਤਿਆਰ ਰਹਿੰਦੇ ਹਨ ।ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ ਅਤੇ ਬਲਜੀਤ ਸਿੰਘ ਨਰੂਆਣਾ ,ਤੇ ਗੁਰਪਿਆਰ ਸਿੰਘ, ਮੈਡਮ ਛਿੰਦਰ ਕੌਰ ਅਤੇ ਮੈਡਮ ਨਵਦੀਪ ਕੌਰ ਹਾਜਰ ਸਨ। ਆਖੀਰ ਵਿੱਚ ਸੁਰਜੀਤ ਸਿੰਘ ਵਾਂਦਰ ਦਫਤਰ ਇੰਚਾਰਜ , ਬਠਿੰਡਾ ਨੇ ਦੱਸਿਆ ਕਿ ਸ਼੍ਰਦਾਰ ਐਸ ਪੀ ਉਬਰਾਏ ਜੀ ਵੱਲੋਂ ਪ੍ਰੋ. ਜੇ ਐਸ ਬਰਾੜ ਜੀ ਤੇ ਵਿਸਵਾਸ਼ ਕਰਦਿਆਂ ਉਹਨਾਂ ਨੂੰ ਮਾਲਵਾ ਜੋਨ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ ਇਸ ਲਈ ਬਠਿੰਡਾ ਯੂਨਿਟ ਵਲੋਂ ਉਬਰਾਏ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।

Previous articleਸਰੀ ‘ਚ ‘ਮੇਲਾ ਤੀਆਂ ਦਾ’ ਆਯੋਜਿਤ
Next articleVisiting Vaikom, Kottayam District