ਲੋਕ ਗਾਇਕ ਲਾਭ ਹੀਰਾ ਨੇ ਆਪਣੇ ਚਰਚਿਤ ਗੀਤਾਂ ਨਾਲ ਲਗਵਾਈ ਹਾਜ਼ਰੀ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਹਜ਼ਰਤ ਪੀਰ ਬਾਬਾ ਅਹਿਮਦ ਸ਼ਾਹ ਜੀ ਦਾ ਸਲਾਨਾ ਸਭਿਆਚਾਰਕ ਮੇਲਾ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ, ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਟਿੱਬਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਦਰਗਾਹ ਤੇ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਨਿਭਾਈ ਗਈ।ਬੀਤੀ ਰਾਤ ਦਰਬਾਰ ਤੇ ਹਰਮੇਸ਼ ਕਵਾਲ ਐਂਡ ਪਾਰਟੀ ਵੱਲੋਂ ਕਵਾਲ ਪੇਸ਼ ਕੀਤੇ।ਵਿਰਾਸਤੀ ਰਵਾਇਤਾਂ ਅਨੁਸਾਰ ਸੂਨੈਨਾ ਦੀ ਟੀਮ ਵੱਲੋਂ ਨਕਲਾਂ ਪੇਸ਼ ਕੀਤੀ ਗਈਆਂ।ਮੇਲੇ ਤੋਂ ਕੁਝ ਦਿਨ ਪਹਿਲਾਂ ਹੀ ਦੂਰ-ਦੁਰਾਡੇ ਤੋਂ ਸੰਗਤਾਂ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਦਰਬਾਰ ਤੇ ਸੱਯਦਾ ਕਰਨ ਲਈ ਹਜ਼ਾਰਾਂ ਦੀ ਤਦਾਦ ਵਿਚ ਪੁੱਜ ਜਾਂਦੀਆਂ ਹਨ।ਉਨ੍ਹਾਂ ਦੇ ਸਵਾਗਤ ਲਈ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਪੂਰੇ ਪ੍ਰਬੰਧ ਕਰਨ ਉਪਰੰਤ ਵੱਖ-ਵੱਖ ਪਕਵਾਨਾਂ ਦੁਆਰਾ ਤਿਆਰ ਕਰਕੇ ਗੁਰੁ ਕੇ ਲੰਗਰ ਛਕਾਏ ਜਾਂਦੇ ਹਨ ਅਤੇ ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡ ਦੇ ਹਰ ਮੋੜ, ਚੌਂਕ ਅਤੇ ਮਹੁੱਲਿਆਂ ਵਿਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ।ਗੱਲਬਾਤ ਕਰਦਿਆਂ ਪ੍ਰੋਫੈਸਰ ਬਲਜੀਤ ਸਿੰਘ ਸਰਪੰਚ ਨੇ ਕਿਹਾ ਕਿ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ ਦਾ ਸਲਾਨਾ ਸਭਿਆਚਾਰਕ ਮੇਲਾ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਅਜਿਹੇ ਮੇਲੇ ਪੰਜਾਬ ਦੇ ਪਿੰਡਾਂ ਦੀ ਵਿਰਾਸਤ ਨਾਲ ਜੁੜੇ ਹੋਏ ਹਨ।ਸਭਿਆਚਾਕ ਮੇਲਿਆਂ ਵਿਚ ਪ੍ਰਸਿੱਧ ਅਤੇ ਸੂਫੀ ਗਾਇਕ ਪੰਜਾਬ ਅਤੇ ਪੰਜਾਬੀਅਤ ਬਾਰੇ ਆਪਣੇ ਗੀਤਾਂ ਰਾਹੀਂ ਬਿਆਨ ਕਰਦੇ ਹਨ।ਜਿਸ ਨਾਲ ਸਾਡੇ ਆਉਣ ਵਾਲੇ ਭਵਿੱਖ ਨੂੰ ਸਭਿਆਚਾਰ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ।ਉਨ੍ਹਾਂ ਹਜ਼ਰਤ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਮੇਲੇ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ।ਸਭਿਆਚਾਰ ਪ੍ਰੋਗਰਾਮ ਵਿਚ ਲੋਕ ਗਾਇਕ ਲਾਭ ਹੀਰਾ ਨੇ ‘ਪਰਚੇ’, ‘ਨਾ ਸੱਜਣਾ ਨਾ’, ‘ਦੱਸ ਤੇਰੇ ਦਿਲ ਵਿਚ ਕੀ’, ਦੋ ‘ਕੈਪਸੂਲ’, ‘ਤੁਰ ਜਾਣਾ ਦੁਨੀਆਂ ਤੋਂ’, ‘ਰੱਬ ਰਾਖਾ’ ਗੀਤ ਗਾ ਕੇ ਦਰਸ਼ਕਾਂ ਨੂੰ ਕੀਲੀ ਰੱਖਿਆ।ਬੀਬਾ ਹੁਸਨਪ੍ਰੀਤ, ਸ਼ਿਵ ਬੂਲਪੁਰੀ, ਗੋਲਡੀ ਤੇ ਰਾਜਵਿੰਦਰ ਮਾਨ, ਲੱਖੀ ਸਿੱਧੂ ਤੇ ਮਹਿੰਦੀ ਬਰਾੜ ਡਿਊਟ ਜੋੜੀ ਨੇ ਵੀ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਈ।ਪ੍ਰਬੰਧਕ ਕਮੇਟੀ ਹਜ਼ਰਤ ਪੀਰ ਬਾਬਾ ਅਹਿਮਦ ਸ਼ਾਹ ਵੱਲੋਂ ਮੇਲੇ ਵਿੱਚ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਮਾਲੀ ਮੱਦਦ ਕਰਨ ਵਾਲਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਸਟੇਜ ਸੰਚਾਲਨ ਦੀ ਭੂਮਿਕਾ ਉੱਘੇ ਸ਼ਾਇਰ ਮੁਖਤਾਰ ਸਹੋਤਾ ਨੇ ਬਾਖੂਬੀ ਨਿਭਾਈ।ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੱਬਲੂ ਨੇ ਮੇਲੇ ਵਿੱਚ ਦੂਰੋਂ ਨੇੜਿਓਂ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਧਾਨ ਬੱਬਲੂ, ਅਮਰਜੀਤ ਸਿੰਘ ਜੀਤਾ, ਜਗਤਾਰ ਸਿੰਘ ਸੋਹਲ, ਕੈਸ਼ੀਅਰ ਜਤਿੰਦਰ ਸਿੰਘ ਥਿੰਦ,ਕੁਲਵੰਤ ਸਿੰਘ ਸੂਲਾ, ਹਰਮਨ ਸਹੋਤਾ, ਜਸਐਮ ਲਾਡੀ, ਰਾਜਨਦੀਪ ਸਿੰਘ, ਸਾਬਕਾ ਸਰਪੰਚ ਬੀਬੀ ਜਸਵਿੰਦਰ ਕੌਰ ਭਗਤ, ਤਹਿਸੀਲਦਾਰ ਗੁਲਾਬਦੀਪ ਸਿੰਘ, ਗੀਤਕਾਰ ਭਜਨ ਸਿੰਘ ਥਿੰਦ, ਸਾਬਕਾ ਸਰਪੰਚ ਸੂਰਤ ਸਿੰਘ ਅਮਰਕੋਟ, ਤਜਿੰਦਰ ਸਿੰਘ ਮੱਟਾ, ਸੁਖਦੇਵ ਸਿੰਘ ਮਨੀਲਾ, ਕੁਮੈਂਟਰ ਸੋਢੀ ਟਿੱਬਾ, ਡਾ. ਸਤਬੀਰ ਸਿੰਘ, ਗਿਆਨ ਸਿੰਘ ਸੂਲਾ, ਬਲਦੇਵ ਸਿੰਘ ਰੰਗੀਲਪੁਰ, ਏ.ਐੱਸ.ਆਈ ਹਰਨੇਕ ਸਿੰਘ ਜਾਂਗਲਾ, ਗੁਰਪਾਲ ਸਿੰਘ ਫੌਜੀ, ਸੇਵਾ ਮੁਕਤ ਜੈ.ਈ ਅਮਰਜੀਤ ਸਿੰਘ ਕਿਸਾਨ ਆਗੂ, ਜੀਤ ਸਿੰਘ ਜਾਂਗਲਾ, ਸਤਨਾਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly