ਗਾਇਕ ਇੰਦਰ ਸ਼ਹਿਜ਼ਾਦ ਧਾਰਮਿਕ ਟ੍ਰੈਕ ‘ਗੁਰਾਂ ਤੇ ਜ਼ੁਲਮ” ਨਾਲ ਹਾਜ਼ਰੀ ਲਗਵਾ ਰਿਹਾ ਹੈ – ਮਿੰਟੂ ਕਾਲੂਬਾਹਰੀਆ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਦਿਵਸ ਨੂੰ ਸਮਰਪਿਤ ਗਾਇਕ ਇੰਦਰ ਸ਼ਹਿਜ਼ਾਦ ਅਮਰੀਕਾ ਆਪਣੇ ਧਾਰਮਿਕ ਟ੍ਰੈਕ “ਗੁਰਾਂ ਤੇ ਜੁਲਮ” ਨਾਲ ਆਪਣੀ ਸ਼ਰਧਾ ਤੇ ਅਕੀਦਤ ਤੇ ਫੁੱਲ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਅਰਪਿਤ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਗੀਤ ਰਚਨਾ ਦੇ ਗੀਤਕਾਰ ਮਿੰਟੂ ਕਾਲੂਬਹਾਰੀਆ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਇੰਦਰ ਸ਼ਹਿਜ਼ਾਦ ਪ੍ਰੈਜੈਂਟੇਸ਼ਨ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਲਾਲ ਕਮਲ ਨੇ ਦਿੱਤਾ ਹੈ ਅਤੇ ਇਸ ਦੇ ਵੀਡੀਓ ਡਾਇਰੈਕਟਰ ਜਸਵੀਰ ਭੰਮਰਾ ਕੈਲੀਫੋਰਨੀਆ ਹਨ । ਪੰਜਾਬ ਲੋਕ ਰੰਗ ਟੀਮ ਕੈਲੀਫੋਰਨੀਆ ਦਾ ਇਸ ਟ੍ਰੈਕ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਵਿੱਚ ਡਟੀ ਪੰਜਾਬ ਦੀ ਮਾਣਮੱਤੀ ਕਲਮ- ਦੀਪ ਬਾਗਪੁਰੀ
Next articleਕੁਲਦੀਪ ਚੁੰਬਰ ਦੇ ਲਿਖੇ ਗੀਤ “ਪੰਜਾਬ” ਨੂੰ ਲੋਕ ਗਾਇਕ ਤਾਜ ਨਗੀਨਾ ਨੇ ਕੀਤਾ ਰਿਲੀਜ਼