ਕੈਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਜੈਡ ਇੰਟਰਟੇਨਰਸ ਤੇ ਪ੍ਰੋਡਿਊਸਰ ਡਾਇਰੈਕਟਰ ਪ੍ਰਸਿੱਧ ਗੀਤਕਾਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਦੀਪ ਬਾਗਪੁਰੀ ਜੋ ਅੱਜਕੱਲ੍ਹ ਪੰਜਾਬ ਤੋਂ ਐਡਮਿੰਟਨ ਕਨੇਡਾ ਵਿਖੇ ਰਹਿ ਰਹੇ ਹਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਆਨ ਬਾਨ ਸ਼ਾਨ ਵਿੱਚ ਗਾਇਕ ਸਿਕੰਦਰ ਅਲੀ ਦਾ ਨਵਾਂ ਧਾਰਮਿਕ ਸਿੰਘ ਟ੍ਰੈਕ ਸਮੂਹ ਸਿੱਖ ਸੰਗਤਾਂ ਵਿੱਚ “ਸਿਰਤਾਜ ਸ਼ਹੀਦਾਂ ਦੇ” ਟਾਈਟਲ ਹੇਠ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੀਤਕਾਰ /ਪੇਸ਼ਕਾਰ ਦੀਪ ਬਾਗਪੁਰੀ ਨੇ ਦੱਸਿਆ ਕਿ ਇਸ ਟ੍ਰੈਕ ਦਾ ਫਿਲਮਾਂਕਣ ਰੁਦਰਾ ਮੂਵੀਜ਼ ਨੇ ਸ਼ਾਨਦਾਰ ਢੰਗ ਨਾਲ ਕੀਤਾ ਹੈ ਅਤੇ ਇਸ ਟ੍ਰੈਕ ਲਈ ਮਿੰਟੂ ਕਾਲੂਬਾਹਰੀਆ ਗੀਤਕਾਰ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਸੰਗੀਤ ਖੁਦ ਗਾਇਕ ਸਿਕੰਦਰ ਅਲੀ ਵਲੋਂ ਤਿਆਰ ਕੀਤਾ ਗਿਆ ਹੈ । ਜਿਸ ਦਾ ਪੋਸਟਰ ਸੋਸ਼ਲ ਸਾਈਟਾਂ ਤੇ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਟ੍ਰੈਕ ਨੂੰ ਧਾਰਮਿਕ ਸਾਈਟਾਂ ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਪੇਸ਼ਕਾਰ ਦੀਪ ਬਾਗਪੁਰੀ ਨੇ ਦੱਸਿਆ ਕਿ ਉਹਨਾਂ ਵਲੋਂ ਜਲਦ ਹੀ ਐਸ ਗੁਰਦੀਪ ਪ੍ਰਸਿੱਧ ਗਜ਼ਲਕਾਰ ਦੀ ਆਵਾਜ਼ ਵਿੱਚ “ਤੇਰਾ ਪੁੱਤ ਪਰਦੇਸੀ ਚੱਲਿਆ” ਟ੍ਰੈਕ ਅਤੇ ਪ੍ਰਸਿੱਧ ਗਜ਼ਲ ਗਾਇਕ ਸੁਨੀਲ ਡੋਗਰਾ ਦੀ ਆਵਾਜ਼ ਵਿੱਚ “ਤਸਵੀਰਾਂ” ਟ੍ਰੈਕ ਬਹੁਤ ਹੀ ਜਲਦ ਸਰੋਤਿਆਂ ਦੀ ਝੋਲੀ ਪਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly