ਸਮਾਜ ਵਿੱਚ ਸੁਧਾਰ ਨਾ ਹੋਇਆ

ਸਮਾਜ ਵਿੱਚ ਸੁਧਾਰ ਨਾ ਹੋਇਆ

(ਸਮਾਜ ਵੀਕਲੀ)- ਦਲਦਲ ਵਾਂਗ ਇਨਸਾਨ ਨਸ਼ੇ ਦੇ ਅੰਦਰ ਧਸ ਰਿਹਾ ਹੈ। ਨਸ਼ਾ ਕਰਕੇ ਇਨਸਾਨ ਹੈਵਾਨ ਦਾ ਰੂਪ ਧਾਰ ਲੈਂਦਾ ਹੈ ਜਿਸ ਨਾਲ ਇੱਜਤਾਂ ਦਾ ਖਿਲਵਾੜ ਹੁੰਦਾ ਤੇ ਜਿਸਮ ਨੂੰ ਉਦੇੜ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਇਹ ਕਾਰਜਸ਼ੈਲੀ ਜਨਤਕ ਥਾਵਾਂ ‘ ਤੇ ਬਾਖੂਬੀ ਫੈਲੀ ਹੋਈ ਹੈ। ਹਰ ਇਨਸਾਨ ਨਸ਼ੇ ਦੀ ਲਪੇਟ ਵਿੱਚ ਖਿੱਚਿਆ ਜਾ ਰਿਹਾ ਹੈ। ਜਿਹਨਾਂ ਥਾਵਾਂ ਉੱਤੇ ‘ ਨਸ਼ਾ ਛੱਡੋ ‘ ਕੇਂਦਰ ਤਿਆਰ ਕੀਤਾ ਜਾਂਦਾ ਹੈ ਉਹਨਾਂ ਵਿੱਚ ਕੁਝ ਆਪ ਅਜਿਹੇ ਲੋਕ ਸ਼ਾਮਿਲ ਹਨ ਜੋ ਰਿਸ਼ਵਤ ਲੈ ਕੇ ਨਸ਼ਾ ਰੋਗੀ ਨੂੰ ਹੋਰ ਵਧੇਰੇ ਨਸ਼ਾ ਕਰਾਉਂਦੇ ਹਨ ਤੇ ਖੁਦ ਵੀ ਨਸ਼ੇ ਦੀ ਲਪੇਟ ਵਿੱਚ ਹਨ। ‘ ਨਸ਼ਾ ਛੱਡੋ ‘ ਦਾ ਵਿਰੋਧ ਕਾਫ਼ੀ ਹੱਦ ਕੀਤਾ ਜਾਂਦਾ ਹੈ ਪਰ ਸ਼ਰਾਬ ਦੇ ਠੇਕੇ ਸ਼ਰੇਆਮ ਚੱਲਦੇ ਦਿਖਾਈ ਦਿੰਦੇ ਹਨ। ਸਮਾਜ ਵਿੱਚ ਗੰਦਗੀ ਦਾ ਪਹਿਲਾਂ ਨਾਂ ਸਰਕਾਰ ਹੈ ਜੋ ਨਸ਼ੇ ਨੂੰ ਆਪ ਬੀਜ ਦੀ ਹੈ ਤੇ ਹਰ ਘਰ ਤੱਕ ਆਪ ਲੈ ਕੇ ਜਾਂਦੀ ਹੈ।

ਸਮਾਜ ਨੂੰ ਸਾਫ਼ ਸੁੱਥਰਾ ਕਦੋਂ ਬਣਾਇਆ ਜਾ ਸਕਦਾ ਹੈ ? ਜਦੋਂ ਸਮਾਜ ਦੀਆਂ ਕੁਰੀਤੀਆਂ ਤੇ ਰਾਜਨੀਤੀਆਂ ਮਿੱਟ ਜਾਵਣ ਤੇ ਕੁਝ ਚੰਗੇ ਨਾਗਰਿਕ ਆਪਣਾ ਸਹੀ ਨਿਰਣੈ ਲੈ ਕੇ ਗਲਤ ਨੂੰ ਸਜਾ ਦਿਵਾਉਣ ਤਾਂ ਸਮਾਜ ਵਿੱਚ ਗੰਦਗੀ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਜਿੱਥੇ ਔਰਤਾਂ ਦੀ ਗੱਲ ਕਰੀਏ ਤਾਂ ਕੁਝ ਔਰਤਾਂ ਹਨ ਜੋ ਰਾਜਨੀਤਿਕ ਵਿੱਚ ਪੈਰ ਤਾਂ ਰੱਖਦੀਆਂ ਹਨ ਪਰ ਉਹ ਵੀ ਉਹਨਾਂ ਨੇਤਾਵਾਂ ਦੇ ਵਾਂਗ ਪੇਸ਼ ਆਉਂਦੀਆਂ ਹਨ ਜੋ ਹਮੇਸ਼ਾ ਹੀ ਠੱਗ – ਖੋਰੀ ਵਿੱਚ ਸ਼ਾਮਿਲ ਹਨ। ਸਰਕਾਰਾਂ ਦੇ ਉਦੇਸ਼ ਮੁਤਾਬਿਕ ਹੀ ਤਾਨਾਸ਼ਾਹ ਦਾ ਰਾਜ ਬਣ ਕੇ ਤਿਆਰ ਹੋਇਆ ਹੈ। ਜਿੱਥੇ ਮਾਸੂਮ ਧੀ ਦੀ ਇੱਜਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਉੱਥੇ ਸ਼ਰ੍ਹੇਆਮ ਤਮਾਸ਼ਾ ਦੇਖਿਆ ਜਾਂਦਾ ਹੈ ਤੇ ਬਾਅਦ ਵਿੱਚ ਕਾਰਵਾਈ ਕਰਵਾਈ ਕੀਤੀ ਜਾਂਦੀ ਹੈ। ਹਰ ਸਰਕਾਰ ਵੱਲੋਂ ਇਹਨੀ ਦੇਰੀ ਕਿਉਂ ?

ਸਰਕਾਰਾਂ ਦੇ ਬਣਾਏ ਨਿਯਮ ਅਨੁਸਾਰ ਕਾਨੂੰਨੀ ਕਾਰਵਾਈ ਵੀ ਸਹੀ ਨਹੀਂ ਕੀਤੀ ਜਾਂਦੀ ਤੇ ਕੁਝ ਥਾਣੇ ਅਜਿਹੇ ਬਣੇ ਹਨ ਜਿੱਥੇ ਬੇਨਤੀ ਵੀ ਸਵੀਕਾਰ ਨਹੀਂ ਕੀਤੀ ਜਾਂਦੀ ਤੇ ਇੱਕ ਧੀ ਦਾ ਬਿਆਨ ਆਪਣੀ ਇੱਜਤ ਖਿਲਾਫ਼ ਹੋਵੇ ਤਾਂ ਥਾਣਾ ਮੁੱਖੀ ਤੇ ਬਾਕੀ ਇੰਸਪੈਕਰ ਤਮਾਸ਼ਾ ਦੇਖਦੇ ਹਨ ਪਰ ਉਸ ਮਾਸੂਮ ਧੀ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ। ਹਰ ਕੋਈ ਸਰਕਾਰੀ ਅਫ਼ਸਰ ਕੰਮ ਚੋਰ ਪੇਸ਼ ਆਵੇਗਾ। ਇੱਕ ਕੋਰਟ ਦੀ ਗੱਲ ਹੈ ਜਿੱਥੇ ਇੱਕ ਅਫ਼ਸਰ ਆਪਣੀ ਡਿਊਟੀ ਉੱਤੇ ਜਾਂਦਾ ਜਰੂਰ ਹੈ ਪਰ ਉਹ ਉੱਥੇ ਜਾ ਕੇ ਹਾਜਰੀ ਭਰਦਾ ਹੈ ਤੇ ਫਿਰ ਘਰ ਦੇ ਕੰਮ ਨੂੰ ਬਾਹਰ ਚਲਾ ਜਾਂਦਾ ਹੈ। ਇਹ ਸਰਕਾਰ ਦੀ ਡਿਊਟੀ ਹੈ। ਸਰਕਾਰ ਆਪਣੇ ਚੰਗੇ ਅਹੁਦੇ ਦਾ ਗ਼ਲਤ ਫ਼ੈਸਲਾ ਚੱਕਦੀ ਪਰ ਦਿਖਾਈ ਕਿਸੇ ਕਿਸੇ ਨੂੰ ਦਿੰਦਾ ਹੈ। ਇਹਨਾਂ ਖਿਲਾਫ਼ ਆਵਾਜ਼ ਨਹੀਂ ਚੁੱਕੀ ਜਾ ਸਕਦੀ ਕਿਉਂਕਿ ਇਹ ਸਰਕਾਰ ਦੇ ਚੱਟੇ ਬੱਟੇ ਹਨ ਜੋ ਸਰਕਾਰਾਂ ਦੇ ਨਜ਼ਰੀਏ ਵਾਂਗ ਪੇਸ਼ ਆਉਂਦੇ ਹਨ।

ਇੱਕ ਹੁਕਮ ਨਾਲ ਸਰਕਾਰ ਕਿਸੇ ਵੀ ਨਿਹੱਥੇ ਉੱਤੇ ਗੋਲੀਆਂ ਦੀ ਬਰਸਾਤ ਕਰਵਾ ਸਕਦੀ ਹੈ ਤੇ ਕਦੇ ਵੀ ਕੋਈ ਵੀ ਹੁਕਮ ਸੁਣਾ ਸਕਦੀ ਹੈ। ਸਰਕਾਰ ਆਪਣੇ ਆਪ ਨੂੰ ਤਾਨਾਸ਼ਾਹ ਹਾਕਮਾਂ ਦਾ ਭਗਵਾਨ ਸਮਝਦੀ ਹੈ ਤੇ ਲੋਕਾਂ ਨੂੰ ਇਹ ਸਭ ਸਹੀ ਲੱਗਦਾ ਹੈ। ਜਿਸ ਕਿਸੇ ਇਨਸਾਨ ਨੂੰ ਸਰਕਾਰ ਵੱਲੋਂ ਕੋਈ ਵੀ ਤਕਲੀਫ਼ ਨਹੀਂ ਹੈ ਉਹ ਸਿਰਫ਼ ਸਰਕਾਰ ਦੀ ਰਾਜਨੀਤਿਕ ਦੇ ਨਾਲ ਜੁੜੇ ਹਨ ਤੇ ਗ਼ਰੀਬੀ ਰਾਜਨੀਤਿਕ ਨੂੰ ਨਹੀਂ ਜਾਣਦੀ। ਉਹ ਸਦਾ ਹੀ ਮਿੱਟੀ ਵਿੱਚ ਮਿੱਟੀ ਹੋ ਕੇ ਰਹਿਣਾ ਪਸੰਦ ਕਰਦੀ ਹੈ। ਪੜ੍ਹੇ ਲਿਖੇ ਨੌਜਵਾਨ ਵੀ ਅੱਜ ਕੱਲ੍ਹ ਦੀਆਂ ਸਰਕਾਰਾਂ ਉੱਤੇ ਭਰੋਸਾ ਕਰ ਬੈਠੇ ਹਨ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਰਕਾਰ ਇਸ ਵਾਰ ਜਰੂਰ ਸਾਨੂੰ ਨੌਕਰੀ ਦੇ ਦਵੇਗੀ।

ਜਿੰਦਗੀ ਦੇ ਇਸ ਸਮਾਜ ਨੂੰ ਸਮਝਣ ਲਈ ਕੁਝ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਜਿੱਥੇ ਨਸ਼ਾ ਖਤਮ ਨਹੀਂ ਹੋ ਸਕਦਾ, ਹੈਵਾਨੀਅਤ ਰੋਜ਼ ਦੀ ਤਰ੍ਹਾਂ ਰੋਜ਼ ਇੱਜਤ ਲੁੱਟੇਗੀ, ਗ਼ਲਤ ਇਨਸਾਨ ਨੂੰ ਰਿਹਾਅ ਕੀਤਾ ਜਾਵੇਗਾ ਤੇ ਸਹੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਵੇਗੀ। ਇਹ ਸਭ ਸਰਕਾਰ ਦੀ ਨੀਤੀ ਦੇ ਅਨੁਸਾਰ ਹੁੰਦਾ ਨਜਰ ਆਵੇਗਾ। ਜਦੋਂ ਕਦੇ ਵੋਟਾਂ ਦਾ ਵਕ਼ਤ ਆਇਆ ਉਦੋਂ ਹੀ ਸਰਕਾਰ ਅੱਖਾਂ ਖੋਲ੍ਹਦੀ ਨਜਰ ਆਈ ਹੈ ਤੇ ਹਰ ਇਨਸਾਨ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਤੁਹਾਨੂੰ ਇਨਸਾਫ਼ ਜਰੂਰ ਮਿਲੇਗਾ। ਜਦੋਂ ਕਿ ਇਹ ਸਭ ਵੋਟਾਂ ਵਿੱਚ ਹੀ ਨਜਰ ਦਿਖਾਈ ਦਵੇਗਾ। ਜਿਉਂ ਤਿਉਂ ਕੋਈ ਸਰਕਾਰ ਜਿੱਤਦੀ ਹੈ ਤੇ ਕੁਝ ਵਿੱਚ ਹਾਰ ਜਾਂਦੀ ਹੈ ਤਾਂ ਆਪਸੀ ਟਕਰਾਰ ਤੇ ਰੰਜਿਸ਼ ਬਣ ਜਾਂਦੀ ਹੈ ਜਿਸ ਨਾਲ ਸਮਾਜ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਥਾਂ ਉੱਤੇ ਘਰ ਨਾ ਢਾਹੁਣ ਦੀ ਗੱਲ ਕੀਤੀ ਜਾਂਦੀ ਹੈ ਉਸ ਥਾਂ ਨੂੰ ਸਭ ਤੋਂ ਪਹਿਲਾਂ ਉਜਾੜਿਆ ਜਾਂਦਾ ਹੈ। ਜਿਸ ਨਾਲ ਲੋਕਾਂ ਦਾ ਵਿਸ਼ਵਾਸ਼ ਅਸਲ ਜਿੰਦਗੀ ਵਿੱਚ ਟੁੱਟ ਜਾਂਦਾ ਹੈ ਤੇ ਸਰਕਾਰ ਆਪਣੀ ਤਾਨਾਸ਼ਾਹੀ ਸਥਾਪਤ ਕਰਨ ਵਿੱਚ ਸਹਾਈ ਹੁੰਦੀ ਹੈ।

ਹੱਕ ਤੇ ਸੱਚ ਲਈ ਲੜ੍ਹਨ ਵਾਲਾ ਬਾਹਦੁਰ ਸਦਾ ਮੌਤ ਦੇ ਖੂਹ ਗਿਆ ਹੈ ਜਿਸਦੇ ਡਰ ਤੋਂ ਕੋਈ ਵੀ ਸਮਾਜ ਨੂੰ ਸਾਫ਼ ਕਰਨ ਵਾਲਾ ਅੱਗੇ ਨਹੀਂ ਆਉਂਦਾ ਹੈ। ਲੋਕਾਂ ਵਿੱਚ ਇਸ ਡਰ ਦਾ ਰਹਿਣਾ ਹੀ ਸਰਕਾਰ ਲਈ ਗ਼ੁਲਾਮੀ ਦਾ ਚਿੰਨ੍ਹ ਹੈ। ਸਰਕਾਰ ਹਮੇਸ਼ਾ ਰਾਜ ਕਰਦੀ ਆਈ ਹੈ ਤੇ ਕਰਦੀ ਰਹੇਗੀ। ਸਰਕਾਰ ਦੇ ਫੈਸਲਿਆਂ ਉੱਤੇ ਚੱਲਣਾ ਹੀ ਪਵੇਗਾ ਕਿਉਕਿ ਦਾਣਾ ਪਾਣੀ ਸਰਕਾਰ ਦੇ ਇਸ਼ਾਰਿਆਂ ਤੋਂ ਹੀ ਘਰਾਂ ਤੱਕ ਪਹੁੰਚਦਾ ਹੈ। ਜੋ ਖਾਣ ਪਾਣੀ ਸਾਨੂੰ ਕੁਦਰਤ ਦਿੰਦਾ ਹੈ ਉਸਦਾ ਸਾਰਾ ਕੰਟਰੋਲ ਅੱਜ ਸਰਕਾਰ ਦੇ ਹੱਥ ਵਿੱਚ ਹੈ। ਹਰ ਜਮੀਨ ਨੂੰ ਸਰਕਾਰੀ ਨਾਂ ਦਿੱਤਾ ਗਿਆ ਹੈ ਜਿਸ ਤੋਂ ਸਰਕਾਰ ਫ਼ਾਇਦਾ ਚੁੱਕ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਤੇ ਉਸਨੂੰ ਗ਼ੁਲਾਮ ਦੇ ਤੌਰ ‘ ਤੇ ਵਰਤਦੀ ਹੈ। ਲੋਕਾਂ ਵਿੱਚ ਜੋ ਵੀ ਵਿਸ਼ਵਾਸ਼ ਸਰਕਾਰ ਨੇ ਕਾਇਮ ਕੀਤਾ ਹੈ ਉਹ ਅਸਲ ਵਿੱਚ ਧੋਖਾ ਹੈ। ਇਸ ਬਾਰੇ ਸੋਚਣ ਤੇ ਸਮਝਣ ਦੀ ਲੋੜ ਨਹੀਂ ਕਿਉਂਕਿ ਅਕਲ ਦਾ ਹੋਣਾ ਨਾ ਹੋਣਾ ਬੈਂਸ ਦੇ ਬਰਾਬਰ।

      ਗੌਰਵ ਧੀਮਾਨ

 

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ: 7626818016

Previous articleਐਤਕੀ ਲੋਕ ਸਭਾ ਚੌਣਾਂ ਵਿੱਚ ਲੋਕਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ
Next articleSAMAJ WEEKLY = 06/06/2024