ਜੂਨ ਮਹੀਨਾ ਕਲੱਬ ਫੁੱਟ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ – ਡਾਕਟਰ ਸੀਮਾ ਗਰਗ

ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਅੱਜ ਵਿਸ਼ਵ ਕਲੱਬ ਫੁੱਟ ਦਿਵਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਸੀਮਾ ਖਰਗ ਵਲੋਂ ਕਲੱਬ ਫੁੱਟ ਦੇ ਇਲਾਜ ਅਤੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਕਲੱਬ ਫੁੱਟ ਦੇ ਕੀਤੇ ਜਾਂਦੇ ਮੁਫਤ ਇਲਾਜ ਵਾਰੇ ਜਾਣਕਾਰੀ ਸਾਂਝੀ ਕੀਤੀ। ਡਾਕਟਰ ਸੀਮਾ ਗਰਗ ਨੇ ਦੱਸਿਆ ਕਿ ਹਰ ਸਾਲ 3 ਜੂਨ ਵਿਸ਼ਵ ਕਲੱਬ ਫੁੱਟ ਦਿਵਸ ਮਨਾਇਆ ਜਾਂਦਾ ਹੈ ਅਤੇ ਕਲੱਬ ਫੁੱਟ ਤੋਂ ਪ੍ਰਭਾਵਿਤ ਲੋਕਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਇਕ ਦੂਸਰੇ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰ ਸਕਣ। ਇਹ ਇਸ ਜਮਾਂਦਰੂ ਅਪੰਗਤਾ ਲਈ ਜਾਗਰੂਕਤਾ ਫੈਲਾਉਣ ਦਾ ਦਿਨ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜੂਨ ਦਾ ਪੂਰਾ ਮਹੀਨਾ ਕਲੱਬ ਫੁੱਟ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਡਾਕਟਰ ਸੀਮਾ ਗਰਗ ਨੇ ਦੱਸਿਆ ਕਿ ਕਲੱਬ ਫੁੱਟ ਨੂੰ ਅਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਕਿ ਪੈਰ ਅੰਦਰ ਵੱਲ ਤੇ ਹੇਠਾਂ ਵੱਲ ਮੁੜੇ ਹੋਏ ਹੁੰਦੇ ਹਨ। ਜੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਅਪਾਹਜਤਾ ਤੁਰਨਾ ਮੁਸ਼ਕਿਲ ਅਤੇ ਦਰਦਨਾਕ ਬਣਾਉਂਦੀ ਹੈ। ਕਲੱਬ ਫੁੱਟ ਵਾਲੇ ਬੱਚਿਆਂ ਨੂੰ ਖਿੱਚਣ ਅਤੇ ਕਾਸਟਾਂ ਦੀ ਵਰਤੋਂ ਕਰਕੇ 95 ਫੀਸਦੀ ਠੀਕ ਕੀਤਾ ਜਾ ਸਕਦਾ ਹੈ। ਇਸ ਸਰਜਰੀ ਤੋਂ ਬਾਅਦ ਜਿਆਦਾਤਰ ਬੱਚਿਆਂ ਨੂੰ ਕੋਈ ਤਕਲੀਫ ਨਹੀਂ ਹੁੰਦੀ। ਜਦੋਂ ਜਨਮ ਤੋਂ ਬਾਅਦ ਪਹਿਲੇ ਤਿੰਨ ਹਫਤਿਆਂ ਦੇ ਅੰਦਰ ਇਲਾਜ ਸ਼ੁਰੂ ਹੁੰਦਾ ਹੈ ਤਾਂ ਜਿਆਦਾਤਰ ਬੱਚੇ ਬਿਨ੍ਹਾ ਕਿਸੇ ਸ਼ਰੀਰਕ ਲੱਛਣਾਂ, ਦਰਦ ਜਾਂ ਕਲੱਬ ਫੁੱਟ ਕਾਰਨ ਚੱਲਣ ਵਿੱਚ ਮੁਸ਼ਕਿਲ ਦੇ ਵੱਡੇ ਹੋ ਜਾਂਦੇ ਹਨ। ਡਾਕਟਰ ਸੀਮਾ ਗਰਗ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਆਂਗਣਵਾੜੀ ਕੇਂਦਰਾਂ ਵਿਚ ਰਜਿਸਟਰਡ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਪੜਨ ਵਾਲੇ ਬੱਚਿਆਂ ਦਾ 31 ਜਮਾਂਦਰੂ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਜਿਹਨਾਂ ਵਿੱਚ ਕਲੱਬ ਫੁੱਟ ਵੀ ਸ਼ਾਮਲ ਹੈ। ਪਿਛਲੇ ਸਾਲ ਤੋਂ ਹੁਣ ਤੱਕ 13 ਬੱਚਿਆਂ ਦੇ ਕਲੱਬ ਫੁੱਟ ਦਾ ਇਲਾਜ ਆਰ ਬੀ ਐਸ ਕੇ ਅਧੀਨ ਸਫਲਤਾਪੂਰਵਕ ਮੁਫਤ ਕੀਤਾ ਗਿਆ ਹੈ। ਕਲੱਬ ਫੁੱਟ ਦਾ ਇਲਾਜ ਜਿਲ੍ਹਾ ਹਸਪਤਾਲ ਪੱਧਰ ਤੇ ਹੀ ਉਪਲੱਬਧ ਹੈ। ਇਸ ਦੇ ਇਲਾਜ ਲਈ ਜਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਚ ਸਥਾਪਿਤ ਡੀ ਆਈ ਈ ਸੀ ਸੈਂਟਰ ਜਾਂ ਦਫਤਰ ਸਿਵਲ ਸਰਜਨ ਦੀ ਟੀਕਾਕਰਨ ਸਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੁਸ਼ਿਆਰਪੁਰ ਦੇ ਵਾਰਡਾਂ ਦੇ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ – ਜਾਵੇਦ ਖਾਨ
Next articleਸਟਾਰ ਕਪਲ ਬਲੱਡ ਡੋਨਰ ਵਲੋਂ 30 ਵੀਂ ਵਾਰ ਇਕੱਠਿਆਂ ਖੂਨ ਦਾਨ ਕੀਤਾ