ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਸਾਥੀਆਂ ਸਮੇਤ ਮਾਤਾ ਭੱਦਰਕਾਲੀ ਮੰਦਰ ਵਿਖੇ ਟੇਕਿਆ ਮੱਥਾ

ਕਪੂਰਥਲਾ ,(ਸਮਾਜ ਵੀਕਲੀ)( ਕੌੜਾ )- ਮਾਂ ਭੱਦਰਕਾਲੀ ਦੇ ਇਤਿਹਾਸਕ 77ਵੇਂ ਮੇਲੇ ਮੌਕੇ ਮਾਂ ਭੱਦਰਕਾਲੀ ਭਗਤਾਂ ਦੀ ਭਰ ਦੇ ਝੋਲੀ, ਚਲੋ ਸਾਰੇ ਚਲੀਏ ਮਈਆਂ ਦੇ ਦਰਬਾਰ ਦੇ ਜੈਕਾਰੇ ਲਗਾਉਂਦੇ ਹੋਏ ਭਗਤਾਂ ਨੇ ਮਾਂ ਭੱਦਰਕਾਲੀ ਜੀ ਦੇ ਚਰਨਾਂ ਚ ਨਤਮਸਤਕ ਹੋਕੇ ਆਪਣੀ ਹਾਜਰੀ ਲਗਵਾਈ।ਐਤਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਸਾਥੀਆਂ ਸਮੇਤ ਮਾਤਾ ਭੱਦਰਕਾਲੀ ਜੀ ਦੇ ਮੰਦਰ ਵਿੱਚ ਸਥਾਪਿਤ ਮੂਰਤੀ ਅੱਗੇ ਸੀਸ ਝੁਕਾਇਆ ਅਤੇ ਮਾਤਾ ਭੱਦਰਕਾਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਰਿਆਂ ਦੇ ਤੰਦਰੁਸਤ ਜੀਵਨ ਦੇ ਨਾਲ-ਨਾਲ ਖੁਸ਼ਹਾਲੀ,ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।ਖੋਜੇਵਾਲ ਨੇ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਸੱਭਿਆਚਾਰਾਂ ਅਤੇ ਭਾਈਚਾਰਿਆਂ ਦਾ ਦੇਸ਼ ਹੈ,ਜਿੱਥੇ ਸਾਰੇ ਲੋਕ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਧਾਰਮਿਕ ਤਿਉਹਾਰਾਂ ਤੇ ਇਕੱਠੇ ਹੋਕੇ ਆਪਣੀ ਏਕਤਾ ਨੂੰ ਦਰਸਾਉਂਦੇ ਹਨ।ਖੋਜੇਵਾਲ ਨੇ ਕਿਹਾ ਕਿ ਮਾਤਾ ਭੱਦਰਕਾਲੀ ਦੀ ਅਪਾਰ ਕਿਰਪਾ ਸਦਕਾ ਸਾਡੇ ਸ਼ਹਿਰ ਵਿੱਚ ਸਾਰੇ ਧਰਮਾਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ,ਜੋ ਕਿ ਇੱਕ ਮਿਸ਼ਾਲ ਹੈ।ਉਨ੍ਹਾਂਨੇ ਕਿਹਾ ਕਿ ਮਾਤਾ ਭੱਦਰਕਾਲੀ ਜੀ ਤੋਂ ਮੰਗੀ ਗਈ ਹਰ ਮਨੋਕਾਮਨਾ ਪੂਰੀ ਪੂਰੀ ਹੁੰਦੀ ਹੈ।ਇਸ ਦੌਰਾਨ ਖੋਜੇਵਾਲ ਨੇ ਸ਼ਹਿਰ ਵਾਸੀਆਂ ਨੂੰ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ,ਇਹ ਤਾਂ ਅਸੀਂ ਸਾਰੇ ਜਾਣਦੇ ਹਾਂ।ਇਹ ਤਿਉਹਾਰ ਜ਼ਿਆਦਾਤਰ ਸਾਡੀ ਸ਼ਰਧਾ ਅਤੇ ਪ੍ਰਮਾਤਮਾ ਦੀ ਸਤੂਤੀ ਤੇ ਨਿਰਭਰ ਹੁੰਦੇ ਹਨ।ਉੱਥੇ ਹੀ ਇਸ ਮੌਕੇ  ਮੰਦਰ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਭਾਜਪਾ ਆਗੂਆਂ ਨੂੰ ਮਾਤਾ ਰਾਣੀ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਮੰਦਰ ਦੀ ਪਰਥੰਧਕ ਕਮੇਟੀ ਪਰਧਾਨ ਪਰਸ਼ਾਤਮ ਪਾਸੀ , ਵਿਕੀ ਬਹਿਲ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਜਿਲਾ ੳਉਪ ਪਧਾਨ ਅਸ਼ੌਕ ਮਾਹਲਾ, ਨਿਰਮਲ ਸਿੰਘ ,ਮੰਡਲ 1 ਦੇ ਪ੍ਰਧਾਨ ਕਮਲ ਪ੍ਰਭਾਕਰ,ਮੰਡਲ 2 ਸਿਟੀ ਪਰਧਾਨ ਰਾਕੇਸ਼ ਗੁਪਤਾ, ਸ ਕਰਨੈਲ ਸਿੰਘ,ਜਿਲਾ ਸਕਤਰ ਸਾਬੀ ਲੰਕੇਸ਼, ਰਾਜਨ ਠਿਗੀ, ਸਾਹਿਲ ਵਾਲੀਆ ,ਸ਼ਰਮਾਂ ਜੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 03/06/2024
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਪੰਜ ਰੋਜ਼ਾ ਸਮਰ ਕੈਂਪ ਸਮਾਪਤ