ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਾਰਟ ਫ਼ਿਲਮ ‘ਸੋਚੋ’ ਰਿਲੀਜ਼

ਰੋਪੜ, (ਰਮੇਸ਼ਵਰ ਸਿੰਘ):(ਸਮਾਜਵੀਕਲੀ)– ਸਿੱਖ ਸੰਗਤਾਂ ਵਿੱਚ ਸੋਗਮਈ ਸਮਾਂ ਕਰਕੇ ਜਾਣੇ ਜਾਂਦੇ ਪੋਹ ਦੇ ਮਹੀਨੇ ਦੌਰਾਨ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਬਹੁਤ ਸਾਰੇ ਕਾਰਜ ਉਲੀਕੇ ਜਾਂਦੇ ਹਨ। ਇਸੇ ਤਹਿਤ ਰੋਪੜ ਦੇ ਨੌਜਵਾਨਾਂ ਹਨੀ ਬੀ. ਤੇ ਇੰਦਰ ਸ਼ਾਮਪੁਰੀਆ ਦੀ ਟੀਮ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਾਰਟ ਫ਼ਿਲਮ ‘ਸੋਚੋ’ ਰਿਲੀਜ਼ ਕੀਤੀ ਗਈ। ਉਪਰੋਕਤ ਨੋਜਵਾਨਾਂ ਦੀ ਨਿਰਦੇਸ਼ਨਾ ਤੇ ਅਦਾਕਾਰੀਆਂ ਤੋ ਇਲਾਵਾ ਇਸ ਵਿੱਚ ਤਾਰੀ ਅਵਤਾਰ, ਅੰਕਿਤ ਬਿੱਲਾ, ਗਗਨਦੀਪ ਸਿੰਘ ਤੇ ਸ਼ਰਨ ਭਿੰਡਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਆਪਣੇ ਸੰਕੇਤਕ ਸਿਰਲੇਖ ‘ਸੋਚੋ’ ਵਾਂਗ ਇਹ ਸ਼ਾਰਟ ਫ਼ਿਲਮ ਵਾਕਿਆ ਹੀ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰੇਗੀ। ਜੋ ਕਿ ਯੂ ਟਿਊਬ ਚੈਨਲ ROLL CAM STUDIOZ ‘ਤੇ ਵੇਖੀ ਜਾ ਸਕਦੀ ਹੈ। ਇਸ ਮੌਕੇ ਸਮੁੱਚੀ ਟੀਮ ਨੂੰ ਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ., ਬਿਕਰਮ ਸਿੰਘ ਯੂ.ਐੱਸ.ਏ., ਬਲਵੀਰ ਸਿੰਘ ਯੂ.ਐੱਸ.ਏ., ਦਲਜੀਤ ਸਿੰਘ ਹੋਬੀ ਕੈਨੇਡਾ, ਗੁਰਵਿੰਦਰ ਸਿੰਘ ਇੰਗਲੈਂਡ, ਅਮਨਦੀਪ ਸਿੰਘ ਦੁਬਈ, ਐੱਮ. ਜੇ. ਸਿੱਧੂ ਕੈਨੇਡਾ, ਲੋਕ ਗਾਇਕ ਜੱਸ ਅਟਵਾਲ, ਗੁਰਦਿੱਤ ਘਨੌਲੀ ਅਤੇ ਨਵਨੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਿਣੀ ਤੇ ਕਰਨੀ
Next articleਫੌਜੀ ਦੀ ਫ਼ੈਮਿਲੀ, ਮੈਂ, ਗੁਰਚੇਤ ਤੇ ਲਾਲੀ ਬਾਈ