ਨਸ਼ੇੜੀ ਨੇ ਗੁਆਂਢੀਆਂ ਦੇ ਘਰ ਨੂੰ  ਨਸ਼ੇ ਦੀ ਓਵਰਡੋਜ਼ ‘ਚ ਲਗਾਈ ਅੱਗ

*ਫੋਰਡ ਟਰੈਕਟਰ, ਦੋ ਡਰੰਮ ਕਣਕ, ਪੱਠਿਆਂ ਵਾਲਾ ਰੇਹੜਾ, ਤੂੜੀ ਦੀਆਂ 15 ਟਰਾਲੀਆਂ, 20 ਖਣ ਕਮਰਿਆਂ ਦੇ ਡਿੱਗੇ, ਟੋਕਾ ਮਸ਼ੀਨ ਦੀ ਮੋਟਰ, ਪੇੜੇ ਦੀਆਂ ਬੋਰੀਆਂ ਤੇ ਫੀਡ ਦੀਆਂ ਬੋਰੀਆਂ ਵੀ ਸੜ ਕੇ ਰਾਖ*ਪੀੜਤ ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ*
ਫਿਲੌਰ/ ਅੱਪਰਾ (ਜੱਸੀ)-ਅੱਪਰਾ ਦੇ ਨਜ਼ਦੀਕੀ ਪਿੰਡ ਮੰਡੀ ਵਿਖੇ ਇੱਕ ਨਸ਼ੇੜੀ ਨੇ ਨਸ਼ੇ ਦੀ ਓਵਰਡੋਜ਼ ‘ਚ ਅਜੀਬੋ ਗਰੀਬ ਹਰਕਤ ਕਰਦਿਆਂ ਬੀਤੀ ਰਾਤ ਇੱਕ ਘਰ ਨੂੰ  ਹੀ ਅੱਗ ਲਗਾ ਦਿੱਤੀ, ਜਿਸ ਕਾਰਣ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ |

ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਾਬਕਾ ਸਰਪੰਚ ਧਰਮਪਾਲ ਦੇ ਭਤੀਜੇ ਧੀਰਜ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਤਾਇਆ ਜੀ ਦੀ ਮੌਤ ਹੋ ਚੁੱਕੀ ਹੈ ਤੇ ਉਨਾਂ ਦੇ ਬੇਟੇ ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਨਵਦੀਪ ਕੁਮਾਰ ਤੇ ਈਸ਼ਵਰਦੀਪ ਸਾਰੇ ਯੂਰੋਪ ਦੇ ਰਹਿੰਦੇ ਹਨ | ਇਸ ਸਮੇਂ ਉਨਾਂ ਦੇ ਘਰ ‘ਚ ਪ੍ਰਦੀਪ ਦੀ ਪਤਨੀ ਪ੍ਰਵੀਨ ਕੁਮਾਰੀ ਤੇ ਲੜਕਾ ਆਕਾਸ਼ਦੀਪ, ਨਵਦੀਪ ਕੁਮਾਰ ਦੀ ਪਤਨੀ ਅਨੀਤਾ ਰਾਣੀ ਤੇ ਉਨਾਂ ਦੀ ਲੜਕੀ ਹਿਮਾਸ਼ੀ ਹੀ ਰਹਿੰਦੇ ਹਨ | ਸਮੂਹ ਪਰਿਵਾਰਿਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਬੀਤੀ 29 ਮਈ ਦੀ ਰਾਤ ਉਨਾਂ ਦੇ ਪਿੰਡ ਦੇ ਹੀ ਵਸਨੀਕ ਇੱਕ ਨਸ਼ੇੜੀ ਰਾਜ ਕੁਮਾਰ ਧੀਮਾਨ ਪੁੱਤਰ ਗੁਰਦਿਆਲ ਦਾਲੋ ਵਾਸੀ ਪਿੰਡ ਮੰਡੀ, ਜੋ ਕਿ ਦਿਨ ਰਾਤ ਨਸ਼ੇ ਕਰਨ ਦਾ ਆਦੀ ਹੈ, ਨੇ ਘਰ ਦੇ ਪਿਛਲੇ ਪਾਸੇ ਸਥਿਤ ਵੱਡੀ ਹਵੇਲੀ ਨੂੰ  ਪਿੱਛਿਓਾ ਹੀ ਅੱਗ ਲਗਾ ਦਿੱਤੀ | ਅੱਗ ਲੱਗਣ ਕਾਰਣ ਫੋਰਡ ਟਰੈਕਟਰ ਕੀਮਤ ਲਗਭਗ 7 ਲੱਖ ਰੁਪਏ, ਦੋ ਡਰੰਮ ਬੋਰੀਆਂ, ਇੱਕ ਪੱਠਿਆਂ ਵਾਲਾ ਰੇਹੜਾ, ਤੂੜੀ ਲਗਭਗ 15 ਟਰਾਲੀਆਂ, ਲਗਭਗ 20 ਖਣਾਂ ਦੇ ਬਾਲਿਆਂ ਨੂੰ  ਅੱਗ ਲੱਗੀ ਤੇ ਕਮਰੇ ਡਿੱਗ ਗਏ, ਪੇੜੇ ਤੇ ਫੀਡ ਦੇ ਬੋਰ, ਟੋਕਾਂ ਮਸ਼ੀਨ ਦੀ ਮੋਟਰ ਟੀਨਾਂ ਤੇ ਹੋਰ ਖੇਤੀ ਦਾ ਤੇ ਘਰੈਲੂ ਵਰਤੋਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ | ਉਨਾਂ ਅੱਗੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਰਾਤ ਦਿਨ ਕਰਕੇ ਉਨਾਂ ਨੇ ਅੱਗ ‘ਤੇ ਕਾਬੂ ਪਾਇਆ ਪਰ ਅੱਗ ਅਜੇ ਤੱਕ ਵੀ ਸੁਲਗ ਰਹੀ ਹੈ |


ਪੀੜਤ ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ-ਪੀੜਤ ਪਰਿਵਾਰਿਕ ਮੈਂਬਰਾ ਨੇ ਕਿਹਾ ਕਿ ਅੱਗ ਲੱਗਣ ਕਾਰਣ ਉਨਾਂ ਦਾ ਲਗਭਗ 15 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਾ ਹੈ | ਘਟਨਾ ਦੇ ਸੰਬੰਧ ‘ਚ ਅੱਪਰਾ ਪੁਲਿਸ ਨੂੰ  ਸੂਚਿਤ ਕਰ ਦਿੱਤਾ ਗਿਆ ਹੈ | ਸਮੂਹ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਨਾਂ ਨੂੰ  ਕਥਿਤ ਦੋਸ਼ੀ ਤੋਂ ਸਾਡੇ ਹੋਏ ਨੁਕਸਾਨ ਦਾ ਮੁਆਵਜ਼ਾ ਦਵਾਇਆ ਜਾਵੇ |
ਕੀ ਕਹਿਣਾ ਹੈ ਚੌਂਕੀ ਇੰਚਾਰਜ ਅੱਪਰਾ ਦਾ-ਇਸ ਸੰਬੰਧ ‘ਚ ਜਦੋਂ ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸਾਰਾ ਮਾਮਲਾ ਉਨਾਂ ਦੇ ਧਿਆਨ ‘ਚ ਹੈ | 1 ਜੂਨ ਨੂੰ  ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਕਾਰਣ ਦੋਵਾਂ ਧਿਰਾਂ ਨੂੰ  ਐਤਵਾਰ ਦਾ ਸਮਾਂ ਦਿੱਤਾ ਗਿਆ ਹੈ | ਉਨਾਂ ਅੱਗੇ ਕਿਹਾ ਕਿ ਪੀੜਤ ਪਰਿਵਾਰ ਨੂੰ  ਪੂਰਾ ਇਨਸਾਫ਼ ਦਵਾਇਆ ਜਾਵੇਗਾ ਤੇ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਭ ਆਸਰਾ ਸੰਸਥਾ ਦੇ ‘ਮਿਸ਼ਨ ਮਿਲਾਪ’ ਤਹਿਤ 03 ਲਾਵਾਰਸ (?) ਨਾਗਰਿਕ ਉਹਨਾਂ ਦਿਆਂ ਪਰਿਵਾਰਾਂ ਤੱਕ ਪਹੁੰਚਾਏ 
Next article     ਹਿੰਮਤ