ਹਰ ਪਾਸੇ ਤੋਂ ਚੋਟਾਂ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਜਦ ਵੋਟਾਂ ਪਾਣ ਦੀਆਂ ਤਰੀਕਾਂ ਦਾ ਹੋ ਗਿਆ ਐਲਾਨ,
ਲੀਡਰਾਂ ਦੇ ਮੁਰਝਾਏ ਚਿਹਰਿਆਂ ਤੇ ਆ ਗਈ ਮੁਸਕਾਨ।
ਹੁਣ ਉਹ ਕੱਠੇ ਹੋ ਕੇ ਭੋਲੇ ਭਾਲੇ ਲੋਕਾਂ ਦੇ ਘਰੀਂ ਜਾਣਗੇ,
ਉਨ੍ਹਾਂ ਨੂੰ ਵੱਡੇ, ਵੱਡੇ ਲਾਰਿਆਂ ਦੇ ਨਾਲ ਪਰਚਾਣਗੇ।
ਜਿਨ੍ਹਾਂ ਨੂੰ ਟਿਕਟ ਨਾ ਮਿਲੀ, ਉਹ ਪਾਰਟੀ ਛੱਡ ਜਾਣਗੇ,
ਟਿਕਟ ਲੈਣ ਲਈ ਉਹ ਦੂਜੀ ਪਾਰਟੀ ‘ਚ ਆਣਗੇ।
ਨਵੀਂ ਪਾਰਟੀ ‘ਚ ਪੈਰ ਜਮਾਣ ਲਈ ਹੱਥ-ਪੈਰ ਮਾਰਨਗੇ,
ਉਹ ਪਾਰਟੀ ਦੇ ਪ੍ਰਧਾਨ ਦੇ ਹਰ ਹੁਕਮ ਤੇ ਫੁੱਲ ਚੜ੍ਹਾਣਗੇ।
ਦੱਬ ਕੇ ਰੱਖਿਆ ਪੈਸਾ ਉਹ ਚੋਣ ਪ੍ਰਚਾਰ ਤੇ ਲਾਣਗੇ,
ਕਿਸੇ ਦੇ ਘਰ ਸ਼ਰਾਬ, ਕਿਸੇ ਦੇ ਘਰ ਪੈਸਾ ਪਹੁੰਚਾਣਗੇ।
ਨਵੇਂ ਹਸਪਤਾਲ ਖੋਲ੍ਹਣ ਦੀ ਗੱਲ ਨਹੀਂ ਕਰਨਗੇ,
ਯੁਵਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕਰਨਗੇ।
ਆਟਾ,  ਦਾਲ ਤੇ ਫਰੀ ਬਿਜਲੀ ਲੋਕਾਂ ਨੂੰ ਦੇਣਗੇ,
ਉਨ੍ਹਾਂ ਨੂੰ ਅੱਗੇ ਵੱਧਣ ਬਾਰੇ ਸੋਚਣ ਤੇ ਰੋਕ ਲਾ ਦੇਣਗੇ।
ਵੱਡੇ, ਵੱਡੇ ਡੇਰਿਆਂ ਦੇ ਬਾਬਿਆਂ ਕੋਲ ਜਾਣਗੇ,
ਉਨ੍ਹਾਂ ਦੇ ਪੈਰੀਂ ਪੈ ਕੇ ਉਨ੍ਹਾਂ ਤੋਂ ਆਸ਼ੀਰਵਾਦ ਲੈਣਗੇ।
ਹੁਣ ਜੇ ਸੋਚ ਸਮਝ ਕੇ ਲੋਕੋ ਤੁਸੀਂ ਪਾਈਆਂ ਨਾ ਵੋਟਾਂ,
ਪੰਜ ਸਾਲ ਲੱਗਣਗੀਆਂ ਤੁਹਾਡੇ ਹਰ ਪਾਸੇ ਤੋਂ ਚੋਟਾਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ   9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਚੋਣ ਮਸ਼ਕਰੀ
Next article~~ ਨਗਰ ਹਕ਼ੀਕ਼ੀ ~~