(ਸਮਾਜ ਵੀਕਲੀ)
ਸਾਰਾ ਪਿੰਡ ਮੇਰੇ ਹੋਇਆ ਫਿਰਦਾ ਖਿਲਾਫ ਨੀ
ਕਹਿੰਦੇ ਐਕਤੀ ਵੋਟਾਂ ਚ ਕਰ ਦੇਣਾ ਤੈਨੂੰ ਸਾਫ ਨੀ
ਸੀਟ ਛੱਡਣੀ ਨਹੀਂ ਹਿੰਡ ਮੈ ਪਗਾਉਣੀ
ਆ ਜਿਹੜੇ ਅਵਾ ਤਵਾ ਬੋਲਦੇ
ਸੀਟ ਜਿੱਤ ਕੇ ਮੈਂ ਇਹਨਾਂ ਨੂੰ ਦਿਖਾਉਣੀ
ਡਰ ਨੂੰ ਤੂੰ ਚੰਨਾ, ਇਹ ਐਵੇਂ ਵਿਸ਼ ਘੋਲਦੈ
ਮਾਰ ਮੂੰਹ ਤੇ ਰੁਪਈਏ ਜਿਹੜੇ ਪਿੱਠ ਪਿੱਛੇ ਬੋਲਦੇ
ਦਾਰੂ ਪਿਆ ਕੇ ਇਹਨਾ ਨੂੰ ਚਮਲਾਉਣਾ
ਵੇ ਚਾਰ ਦਿਨ ਹੋਰ ਠਹਿਰ ਜਾ ਝੰਡਾ
ਕੋਠਿਆਂ ਤੇ ਆਪਣਾ ਲਹਿਰਾਉਣਾ
ਉਹ ਪੂਰਾ ਵੱਡਿਆਂ ਕੁੱਤੇ ਦਾ, ਇਹ ਜੀਹਦੀ ਕਰਦੇ ਹਮਾਇਤ ਨੀ
ਸੱਦੀ ਬੈਠਾ ਸੀ ਉਹ ਕੱਲ ਘਰ ਆਵਦੇ ਪੰਚਾਇਤ ਨੀ
ਤੀਲੀ ਪੂਰੀ ਗੁਰਮੀਤ ਨੇ ਆ ਲਾਉਣੀ
ਆ ਜਿਹੜੇ ਅਵਾ ਤਵਾ ਬੋਲਦੇ
ਸੀਟ ਜਿੱਤ ਕੇ ਮੈਂ ਇਹਨਾਂ ਨੂੰ ਦਿਖਾਉਣੀ
ਪਿਆ ਸੀ ਸੜਕਾਂ ਤੇ ਗੰਦ ਕੂੜਾ ਘਰੋ ਚੁਕਵਾਇਆ
ਨਾ ਸੀ ਪਾਣੀ ਦਾ ਨਿਕਾਸ ਪੱਕਾ ਛੱਪੜ ਕਰਾਇਆ
ਨਹੀਂ ਹੋਣ ਦੇਣਾ ਇਹਨਾਂ ਕੰਮ ਲਮਕਾਉਣਾ
ਵੇ ਚਾਰ ਦਿਨ ਹੋਰ ਠਹਿਰ ਜਾਹ
ਝੰਡਾ ਕੋਠਿਆਂ ਤੇ ਆਪਣਾ ਲਹਿਰਾਉਣਾ
ਵੇ ਚਾਰ ਦਿਨ ਹੋਰ ਠਹਿਰ ਜਾਹ
ਗੁਰਮੀਤ ਡੁਮਾਣਾ
ਲੋਹੀਆਂ ਖਾਸ
(ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly