ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) :- ਕਨੇਡਾ ਵਾਸਤੇ ਜਗਮਨ ਸਮਰਾ ਨਾ ਦੇ ਕੇ ਪੰਜਾਬੀ ਨੇ ਛੇ ਮਹੀਨੇ ਪਹਿਲਾਂ ਇਹ ਵੀਡੀਓ ਜੋ ਅੱਜ ਕੱਲ ਚਰਚਾ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਹੈ ਉਸ ਨੂੰ ਸੋਸ਼ਲ ਮੀਡੀਆ ਉੱਪਰ ਪਾਇਆ ਤੇ ਇਸ ਵੀਡੀਓ ਦੀ ਚਰਚਾ ਹੋਣੀ ਸੁਭਾਵਿਕ ਹੀ ਸੀ ਜਗਮਨ ਸਮਰੇ ਨੇ ਜਦੋਂ ਇਹ ਵੀਡੀਓ ਪਾਈ ਉਸ ਤੋਂ ਬਾਅਦ ਥੋੜੀ ਬਹੁਤ ਚਰਚਾ ਹੋਈ ਤੇ ਮਾਮਲਾ ਠੰਢਾ ਹੋ ਗਿਆ। ਪਰ ਮੁੜ ਕੇ ਪਿਛਲੇ ਤਿੰਨ ਚਾਰ ਦਿਨ ਤੋਂ ਮੁੱਖ ਮੰਤਰੀ ਦੀ ਵੀਡੀਓ ਵਾਲਾ ਮਾਮਲਾ ਪੂਰੀ ਤਰਾਂ ਭਖਿਆ ਹੋਇਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਸਿੰਘ ਸਾਹਿਬਾਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਇਹ ਦਾਅਵਾ ਕੀਤਾ ਸੀ ਕਿ ਜੋ ਵੀਡੀਓ ਜਿਸ ਵਿੱਚ ਭਗਵੰਤ ਮਾਨ ਗੁਰੂਆਂ ਦੀ ਫੋਟੋਆਂ ਅੱਗੇ ਸ਼ਰਾਬ ਦੇ ਛੱਟੇ ਦੇ ਰਿਹਾ ਹੈ ਉਹ ਭਗਵੰਤ ਮਾਨ ਦੀ ਹੀ ਹੈ ਤੇ ਅਸੀਂ ਬਹੁਤ ਵਧੀਆ ਲੈਬ ਤੋਂ ਟਰਸਟ ਕਰਾਈ ਹੈ ਤੇ ਉਹਨਾਂ ਨੇ ਭਗਵੰਤ ਮਾਨ ਸਬੰਧੀ ਆਦੇਸ਼ ਵੀ ਕਰ ਦਿੱਤਾ ਸੀ ਕਿ ਭਗਵੰਤ ਮਾਨ ਸਿੱਖ ਪੰਥ ਵਿਰੋਧੀ ਹੈ ਉਸ ਨੂੰ ਕੋਈ ਮੂੰਹ ਨਾ ਲਾਵੇ। ਇਹ ਚਰਚਾ ਸਭ ਪਾਸੇ ਚਲੀ ਅੱਜ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪ੍ਰਮੁੱਖ ਆਗੂਆਂ ਜਿਨਾਂ ਵਿੱਚ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਪ ਦੇ ਪ੍ਰਮੁੱਖ ਬੁਲਾਰੇ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਇਹ ਜੋ ਮੁੱਖ ਮੰਤਰੀ ਦੀ ਵੀਡੀਓ ਵਾਲਾ ਮਾਮਲਾ ਉਸਾਰਿਆ ਗਿਆ ਹੈ। ਇਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਹੈ। ਸੁਖਬੀਰ ਸਿੰਘ ਬਾਦਲ ਨੇ ਹੀ ਇਲੈਕਟਰੋਨਕ ਤਕਨੀਕ ਦੇ ਨਾਲ ਇਹ ਵੀਡੀਓ ਬਣਵਾਈ ਹੈ ਤੇ ਹੁਣ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਦਨਾਮ ਕਰਕੇ ਪੰਜਾਬ ਦੀ ਕੁਰਸੀ ਤੋਂ ਲਾਭੇ ਕਰਨ ਦੀ ਚਾਲ ਚੱਲੀ ਹੈ ਜਿਸ ਵਿੱਚ ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤਿਆ ਹੈ ਇਹ ਗੱਲਬਾਤ ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ। ਦੋਵੇਂ ਪੱਖ ਲੋਕਾਂ ਦੇ ਸਾਹਮਣੇ ਆ ਰਹੇ ਹਨ ਜਿਹੜੇ ਤਾਂ ਅਕਾਲੀ ਦਲ ਨਾਲ ਜੁੜੇ ਹੋਏ ਲੋਕ ਹਨ ਉਹ ਇਸ ਵੀਡੀਓ ਨੂੰ ਸਹੀ ਦਰਸਾ ਕੇ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੀ ਗੱਲ ਕਰ ਰਹੇ ਹਨ ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਉਹ ਇਸ ਵੀਡੀਓ ਵਾਲੀ ਗੱਲਬਾਤ ਨੂੰ ਸਿਆਸੀ ਪੱਖ ਨਾਲ ਜੋੜ ਕੇ ਸੁਖਬੀਰ ਬਾਦਲ ਦੇ ਉੱਪਰ ਹੀ ਦੋਸ਼ ਲਗਾ ਰਹੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



