(ਸਮਾਜ ਵੀਕਲੀ)
ਸਾਰੇ ਨੇਤਾ ਰੌਲਾ ਪਾਈ ਜਾਂਦੇ ਨੇ।
ਆਪੋ ਆਪਣੀ ਗੱਲ ਸੁਣਾਈ ਜਾਂਦੇ ਨੇ।
ਗੱਲ ਕਰੇ ਜੋ ਕੁੱਲੀ, ਗੁੱਲੀ, ਜੁੱਲੀ ਦੀ ,
ਨੇਤਾ ਉਸ ਤੋਂ ਅੱਖ ਬਚਾਈ ਜਾਂਦੇ ਨੇ।
ਸਾਰੇ ਨੇਤਾ ਦਾਅਵਾ ਕਰਦੇ ਜਿੱਤਣ ਦਾ,
ਹਾਰਨ ਦੀ ਗੱਲ ਮੁਕਾਈ ਜਾਦੇ ਨੇ।
ਪਹਿਲਾਂ ਜਿਹੜੇ ਸਿੱਧੇ ਮੂੰਹ ਕਦੇ ਬੋਲੇ ਨਈ,
ਹੁਣ ਉਹ ਜੀ, ਜੀ ਆਖ ਬੁਲਾਈ ਜਾਂਦੇ ਨੇ।
ਕਿਹੜਾ ਹੈ ਕਿਸ ਨੇਤਾ ਪਿੱਛੇ ਜਾਣਨ ਲਈ,
ਮੁਖਬਰ ਸਭ ਨੂੰ ਮੋਹ ਜਤਾਈ ਜਾਂਦੇ ਨੇ।
ਦੂਸ਼ਣਬਾਜ਼ੀ ਕਰਦੇ ਇਕ ਦੂਜੇ ‘ਤੇ ਉਹ,
ਲੋਕਾਂ ਨੂੰ ਤਕਰਾਰ ਸਿਖਾਈ ਜਾਂਦੇ ਨੇ ।
ਅੱਖ ਮਿਲਾਉਂਦੇ ਨਈ ਸੀ ਨਾਲ ਕਿਸੇ ਦੇ ਜੋ,
ਹੁਣ ਉਹ ਸਭ ਨੂੰ ਬਾਪ ਬਣਾਈ ਜਾਂਦੇ ਨੇ।
ਨਿਸ਼ਾਨ ਸਿੰਘ
ਪਿੰਡ ਤੇ ਡਾਕ : ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ
ਫੋਨ : 9646540249
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly