(ਸਮਾਜ ਵੀਕਲੀ)
ਇਸ਼ਕ ਆਪਣਾ ਆਪ ਗੰਵਾਵਣਾ ਏ
ਸਿਦਕ ਧੋਵਣਾ ਅੱਖਾਂ ਦਾ ਨੀਰ ਲੈ ਕੇ!
ਜਿੰਨ੍ਹੇਂ ਮੋੜ-ਮੋੜਾਈਆਂ ਦੇ ਖ਼ਤ ਘੱਲੇ
ਉਹਨੂੰ ਭਾਲਣਾ ਉਹਦੀ ਤਸਵੀਰ ਲੈ ਕੇ!
ਵਿੱਚ ਜੋਸ਼ ਦੇ ਰੰਨਾਂ ਉਧਾਲ਼ ਲੈਣਾ
ਪਿੱਛੋਂ ਜੀਵਣਾ ਮੋਈ ਜਮੀਰ ਲੈ ਕੇ!
ਜੰਡ ਆਖੇ ਪ੍ਰਾਹੁਣੇ ਨੂੰ ਜੀ ਆਇਆਂ
ਉੱਤੋਂ ਚੜ੍ਹਿਆ ਸ਼ਮੀਰ ਵਹੀਰ ਲੈ ਕੇ!
ਤੈਨੂੰ ਡੇਗਿਆ ਮਿਰਜਿਆ ਫੰਨ ਤੇਰੀ
ਕਿਹੜਾ ਤੀਰ ਹੁਣ ਮਾਰੇੰਗਾ? ਤੀਰ ਲੈ ਕੇ!
ਐਵੇਂ ਢੱਕ-ਢਕੌਂਸਲੇ ਆਦਮੀ ਦੇ
ਮੌਤ ਜਿੱਤੁਗੀ ਬਾਜੀ ਅਖੀਰ ਲੈ ਕੇ!
~ ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly