(ਸਮਾਜ ਵੀਕਲੀ)
ਮੈਨੂੰ ਮੇਰੇ ਨਾਲ ਮਿਲਣ ਤੋ ਰੋਕ ਰਿਹਾ ਏ,
ਅੰਦਰ ਬਹਿ ਕੇ ਬਾਹਰੋਂ ਮੈਨੂੰ ਟੋਕ ਰਿਹਾ ਏ।
ਨਾਂ ਏ ਮੇਰੀ ਸੁਣਦਾ, ਨਾਂ ਕੁੱਝ ਕਹਿਣ ਦੇਵੇ,
ਗੱਲ ਗੱਲ ਤੇ ਏ ਮੇਰਾ ਰਸਤਾ ਰੋਕ ਰਿਹਾ ਏ।
ਇੱਕ ਦਿਨ ਸੜਨਾ, ਸੜ ਕੇ ਹੋ ਏ ਖਾਕ ਜਾਣਾ,
ਜਿਉਂਦੇ ਜੀਅ ਹੀ ਮੈਨੂੰ ਅੱਗ ਵਿੱਚ ਝੋਕ ਰਿਹਾ ਏ।
ਕਿਹੜਾ ਅਹਿਦਨਾਮਾ ਬਣ ਗਿਆ ਕੰਧ ਵੱਡੀ,
ਰੰਗ ਬਿਰੰਗੀਆਂ ਸਭ ਸੁਗਾਤਾਂ ਮੋੜ ਰਿਹਾ ਏ।
ਬ੍ਰਿਦਾਬਨ ਏ, ਝੰਗ ਏ, ਸ਼ਹਿਰ ਭੰਬੋਰ ਕਿਤੇ,
ਕਾਮਲ ਇਸ਼ਕ ਸੁਰਤਾਂ ਇੱਕ ਸੰਗ ਜੋੜ ਰਿਹਾ ਏ।
ਅਕਲਾਂ ਦੇ ਘੋੜੇ ਦੀ ਖਿੱਚ ਲਗਾਮ ਰਿਹਾਂ,
ਡਾਢਾ ਏ ਮੂੰਹਜੋਰ ਭੱਜ ਅਮੋੜ ਰਿਹਾ ਏ।
ਨਿੱਕੇ ਜਿਹੇ ਫੁਰਨੇ ਦੀ ਉਮਰ ਲੰਮੇਰੀ ਏ,
ਸੂਖਮ ਸੱਚ ਸਥੂਲ, ਇਹ ਮੰਨਣੋਂ ਹੋੜ ਰਿਹਾ ਏ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly