ਬਠਿੰਡਾ ਦਾ ਅਲੋਕਿਕ ਅਦਭੁੱਤ, ਪੰਛੀਆਂ ਦਾ ਰੈਣ ਬਸੇਰਾ।

(ਸਮਾਜ ਵੀਕਲੀ)-ਅੱਜ ਨਛੱਤਰ ਸਿੰਘ ਝੂਟੀਕੇ ਦੇ ਸੱਦੇ ‘ਤੇ ਉਹਨਾਂ ਦੇ ਪੁੱਤਰ ਦੀਪਇੰਦਰ ਦੁਆਰਾ ਬਣਾਏ ਗਏ ਹਿੰਦੁਸਤਾਨ ਦੇ ਪਹਿਲੇ ਸੱਤ ਮੰਜਲਾ ‌*ਪੰਛੀਆਂ ਦਾ ਰਹਿਣ ਬਸੇਰਾ* ਪ੍ਰੋਜੈਕਟ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ।
ਮਨ ਨੂੰ ਸਕੂਨ ਮਿਲਿਆ ਕਿ ਬਠਿੰਡਾ ਦਾ ਨਾਮ ਰੌਸ਼ਨ ਕਰ ਕੇ ਬੇਜ਼ੁਬਾਨ ਪੰਛੀਆਂ ਲਈ ਇੱਕ ਐਨੀ ਵੱਡੀ ਬਿਲਡਿੰਗ ਵੀ ਉਸਾਰੀ ਜਾ ਸਕਦੀ ਹੈ !
ਦੀਪਿੰਦਰ ਸਿੰਘ ਤੇ ਨਛੱਤਰ ਸਿੰਘ ਝੂਟੀਕਾ ਸਾਹਿਬ ਨਾਲ ਇਸ ਬਾਰੇ ਕਾਫ਼ੀ ਵਿਚਾਰ ਚਰਚਾ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ਼ ਵਿਚ ਪੰਛੀਆਂ ਲਈ ਇਹ ਘਰ ਤਿਆਰ ਕਰਨ ਦਾ ਖ਼ਿਆਲ ਦਿਮਾਗ਼ ਵਿਚ ਆਇਆ।
ਸੱਚ ਜਾਣਿਓ ! ਮੇਰੀ ਜ਼ਿੰਦਗੀ ਦਾ ਇਹ ਪਹਿਲਾ ਰੈਣ ਬਸੇਰਾ ਸੀ,ਜੋ ਪੰਛੀਆਂ ਲਈ ਇੱਕ ਟਾਵਰ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ ਜਿੱਥੇ ਹਵਾ, ਦਾਣਾ, ਪਾਣੀ ਤੇ ਮੀਂਹ ਤੋਂ ਬਚਣ ਲਈ ਪੰਛੀਆਂ ਲਈ ਸਾਰੇ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਤੇ ਸਾਹਿਤ ਜਾਗਰਿਤੀ ਸਭਾ ਦੇ ਹਰਦਰਸ਼ਨ ਸੋਹਲ,ਤਰਸੇਮ ਬਸ਼ਰ,ਨਛੱਤਰ ਝੁੱਟੀਕੇ,ਮਨਜੀਤ ਜੀਤ,ਪੀਟੀ. ਇਕਬਾਲ, ਦੀਪਇੰਦਰ ਸਿੰਘ,ਰਮੇਸ਼ ਸੇਠੀ ਬਾਦਲ, ਸੁਖਦੇਵ ਸ਼ਰਮਾ,ਐਡਵੋਕੇਟ ਗੁਰਵਿੰਦਰ ਸਿੰਘ ਤੇ ਮੈਂ ਜਸਪਾਲ ਜੱਸੀ ਖੁਦ ਹਾਜ਼ਰ ਸਾਂ।
ਪੰਛੀਆਂ ਦਾ ਰਹਿਣ ਬਸੇਰਾ ਦੇਖ ਕੇ ਮਨ ਨੂੰ ਸਕੂਨ ਮਿਲਿਆ।
ਇਸ ਸਮੇਂ ਗੀਤ ਤੇ ਗਜ਼ਲਾਂ ਦਾ ਦੌਰ ਵੀ ਚੱਲਿਆ। ਹਰਦਰਸ਼ਨ ਸੋਹਲ,ਮਨਜੀਤ ਜੀਤ ਤੇ ਪੀਟੀ ਇਕਬਾਲ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਅੱਜ ਦੀ ਇਸ ਮੀਟਿੰਗ ਵਿਚ ਕਾਫ਼ੀ ਰੰਗ ਬੰਨ੍ਹਿਆ।
ਬਠਿੰਡਾ ਤੇ ਬਾਹਰਲੇ ਸਾਥੀ ਪਾਠਕਾਂ ਨੂੰ ਬੇਨਤੀ ਹੈ
 ਕਿ ਜਦੋਂ ਵੀ ਉਹ ਬਠਿੰਡਾ ਦੇ ਵਿੱਚ ਘੁੰਮਣਾ ਚਾਹੁਣ ਤਾਂ ਇਸ ਅਲੌਕਿਕ ਪੰਛੀਆਂ ਦੀ ਰੈਣ ਬਸੇਰੇ ਨੂੰ ਦੇਖਣ ਜ਼ਰੂਰ ਜਾਣ। ਇਹ ਅਲੌਕਿਕ ਦ੍ਰਿਸ਼ ਦੇਖ ਕੇ ਆਪਦੇ ਮਨ ਨੂੰ ਸਕੂਨ ਜ਼ਰੂਰ ਮਿਲੇਗਾ। ਇਸ ਕਾਰਜ ਲਈ ਦੀਪਇੰਦਰ, ਨਛੱਤਰ ਸਿੰਘ ਝੁੱਟੀ ਕਾ ਤੇ ਉਹਨਾਂ ਦਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ।
ਮੁਬਾਰਕਬਾਦ।
ਅੱਜ ਕੁਝ ਕੀਤੀਆਂ ਫੋਟੋਆਂ ਵੀ ਆਪ ਨਾਲ ਸਾਂਝੀਆਂ ਕਰ ਰਿਹਾ ਹਾਂ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਔਰਤ ਤੋਂ ਬਿਨਾਂ