25 ਮੋਟਰਾਂ ਤੋਂ ਤਾਰਾਂ ਚੋਰੀ, ਪੁਲਿਸ ਪ੍ਰਸ਼ਾਸ਼ਨ ਬੇਖ਼ਬਰ

ਫੋਟੋ - ਸੜੀਆਂ ਤਾਰਾਂ ਦੀ ਰਾਖ ਦਿਖਾਉਂਦੇ ਹੋਏ ਕਿਸਾਨ

ਕਿਸਾਨਾਂ ‘ਚ ਭਾਰੀ ਰੋਸ

ਹੁਸ਼ਿਆਰਪੁਰ /ਨਸਰਾਲਾ (ਸਮਾਜ ਵੀਕਲੀ) ( ਚੁੰਬਰ )- ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਦੁਬਾਰਾ ਫ਼ਿਰ ਇਲਾਕੇ ਦੇ ਵੱਖ-ਵੱਖ ਪਿੰਡਾਂ ਤਾਰਾਗੜ੍ਹ, ਰੰਧਾਵਾ, ਪਿਆਲਾਂ ਤੇ ਰਾਮ ਨਗਰ ਢੈਹਾ ਦੇ ਤਕਰੀਬਨ 25 ਕਿਸਾਨਾਂ ਦੀਆਂ ਮੋਟਰਾਂ ਤੋਂ ਮਕਾਨਾਂ ਦੇ ਜਿੰਦਰੇ ਤੋੜ ਕੇ ਅੰਦਰੋਂ ਤਾਰਾਂ ਚੋਰੀ ਕਰ ਲੈਣ ਕਾਰਨ ਜਿਥੇ ਕਿਸਾਨ ਪ੍ਰੇਸ਼ਾਨੀ ਦੇ ਆਲਮ ਹਨ, ਉਥੇ ਹੀ ਉਨ੍ਹਾਂ ਵਿੱਚ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਤਾਰਾਗੜ੍ਹ, ਹਰਪ੍ਰੀਤ ਸਿੰਘ ਖਾਨਪੁਰ ਥਿਆੜਾ, ਰਣਵੀਰ ਸਿੰਘ ਰਾਮਨਗਰ ਢੈਹਾ, ਮਨਜੀਤ ਸਿੰਘ ਜੰਡਾ ਪਿਆਲਾਂ, ਸੁਰਜੀਤ ਸਿੰਘ ਰੰਧਾਵਾ, ਸੁਖਦੇਵ ਸਿੰਘ ਪਿਆਲਾਂ, ਕਸ਼ਮੀਰ ਸਿੰਘ ਪਿਆਲਾਂ, ਮਨਜੀਤ ਸਿੰਘ ਰਾਜੋਵਾਲ, ਸੁਖਚੈਨ ਸਿੰਘ ਸੁੱਖਾ ਢੈਹਾ ਆਦਿ ਕਿਸਾਨਾਂ ਨੇ ਦੱਸਿਆ ਇਸ ਚੋਰੀ ਸਬੰਧੀ ਪਤਾ ਲੱਗਣ ਤੇ ਸਵੇਰੇ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆਂ ਤਾਂ ਮੋਟਰ ਵਾਲੇ ਕੋਠਿਆਂ ਨੂੰ ਲਾਏ ਜਿੰਦਰੇ ਤੋੜੇ ਹੋਏ ਸਨ ਤੇ ਤਾਰਾਂ ਚੋਰੀ ਕਰ ਲਈਆਂ ਗਈਆਂ ਸਨ। ਕਿਸਾਨਾਂ ਵਲੋਂ ਇਸ ਸਬੰਧੀ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਏ. ਐਸ. ਆਈ. ਕੁਲਵੰਤ ਸਿੰਘ ਦੇ ਧਿਆਨ ਹਿੱਤ ਸਾਰਾ ਮਾਮਲਾ ਲਿਆ ਦਿੱਤਾ ਗਿਆ ਹੈ।

ਕਿਸਾਨਾਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਚੋਰੀ ਹੋਈ ਤਾਰ ਨਵੀਂ ਪਾ ਕੇ ਆਉਂਦੇ ਹਨ ਤੇ ਜਦੋਂ ਦੂਜੇ ਦਿਨ ਜਾ ਕੇ ਮੋਟਰ ਚਲਾਉਣ ਲੱਗਿਆਂ ਦੇਖਦੇ ਹਾਂ ਕਿ ਤਾਰਾਂ ਫ਼ਿਰ ਚੋਰੀ ਹੋ ਗਈਆਂ ਹਨ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਇੱਕ ਵਾਰ ਤਾਰ ਪਾਉਣ ਤੇ ਉਨ੍ਹਾਂ ਦਾ ਤਕਰੀਬਨ 3 ਹਜ਼ਾਰ ਦੇ ਕਰੀਬ ਖਰਚਾ ਆ ਜਾਂਦਾ ਹੈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀਆਂ 14 ਮੋਟਰਾਂ ਤੋਂ ਤਾਰਾਂ ਚੋਰੀ ਹੋਈਆਂ ਸਨ, ਜਿਸ ਕਰਕੇ ਕਿਸਾਨਾਂ ਨੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰਨ ਦੀ ਪ੍ਰੋਗਰਾਮ ਉਲੀਕਿਆ ਸੀ। ਪਰ ਪੁਲਿਸ ਪ੍ਰਸ਼ਾਸ਼ਨ ਵਲੋਂ ਚੋਰਾਂ ਨੂੰ ਕਾਬੂ ਕਰਨ ਦੇ ਦਿੱਤੇ ਵਿਸ਼ਵਾਸ਼ ਤੇ ਪ੍ਰੋਗਰਾਮ ਮੁਲਤਵੀ ਕੀਤਾ ਸੀ। ਪਰ ਹੁਣ ਦੁਬਾਰਾ ਫ਼ਿਰ ਸਾਡਾ ਭਾਰੀ ਨੁਕਸਾਨ ਹੋਇਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS, EU to start talks on steel tariffs
Next articleਐੱਸ ਡੀ ਓ ਸਿਟੀ-1 ਦਾ ਇੰਜ. ਗੁਰਨਾਮ ਸਿੰਘ ਬਾਜਵਾ ਨੇ ਕਪੂਰਥਲਾ ਦਾ ਚਾਰਜ ਸੰਭਾਲਿਆ