ਸਿੱਖ ਸੇਵਾ ਸੋਸਾਇਟੀ ਟਰੰਟੋਂ ਬੁਰੇ ਹਾਲਾਤਾਂ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਕਰ ਰਹੀ ਹੈ ਆਰਥਿਕ ਸਹਾਇਤਾ

(ਸਮਾਜ ਵੀਕਲੀ)

*ਲੋੜਵੰਦ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੀ ਸਿੱਖ ਸੇਵਾ ਸੋਸਾਇਟੀ ਟਰੰਟੋਂ-ਇਤਿਹਾਸਕਾਰ ਸੋਹਣ ਸਿੰਘ ਖਾਲਸਾ*
ਟਰੰਟੋਂ, ਜਲੰਧਰ, ਫਿਲੌਰ, ਅੱਪਰਾ (ਜੱਸੀ)-ਪਿਛਲੇ ਕੁਝ ਸਮੇਂ ਦੌਰਾਨ ਲੱਖਾਂ ਦੀ ਗਿਣਤੀ ’ਚ ਭਾਰਤੀ ਖਾਸਕਰ ਪੰਜਾਬੀ ਨੌਜਵਾਨ ਤੇ ਲੜਕੀਆਂ ਪੜਾਈ ਲਈ ਕੈਨੇਡਾ ਗਏ ਹਨ, ਪੰਰਤੂ ਹੁਣ ਉੱਥੇ ਦੇ ਹਾਲਾਤ ਬਹੁਤੇ ਸਾਜਗਾਰ ਤੇ ਸੁਖਾਵੇਂ ਨਹੀਂ ਹਨ, ਜਿਸ ਕਾਰਣ ਵਿਦਿਆਰਥੀਆਂ ਨੂੰ ਭਾਰੀ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਦਿਆਰਥੀਆਂ ਲਈ ਸਿੱਖ ਸੇਵਾ ਸੋਸਾਇਟੀ ਟਰੰਟੋਂ Çੱਕ ਚਾਨਣ ਮੁਨਾਰੇ ਦੇ ਰੂਪ ’ਚ ਸਾਹਮਣੇ ਆਈ ਹੈ ਤੇ ਸਿੱਖ ਸੇਵਾ ਸੋਸਾਇਟੀ ਟਰੰਟੋਂ ਬੁਰੇ ਹਾਲਾਤਾਂ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਦਿਲ ਖੋਲ ਕੇ ਆਰਥਿਕ ਮੱਦਦ ਕਰ ਰਹੀ ਹੈ। ਇਸ ਸੰਬੰਧ ’ਚ ਜਾਣਕਾਰੀ ਦਿੰਦੇ ਹੋਏ ਸਿੱਖ ਇਤਿਹਾਸਕਾਰ ਭਾਈ ਸੋਹਣ ਸਿੰਘ ਖਾਲਸਾ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਹੁਣ ਭਾਰਤੀ ਵਿਦਿਆਰਥੀਆਂ ਲਈ ਸਵਰਗ ਨਹੀਂ ਰਿਹਾ ਹੈ। ਇੱਥੋਂ ਦੇ ਹਾਲਾਤ ਵਿਦਿਆਰਥੀਆਂ ਲਈ ਬਹੁਤ ਹੀ ਅਣਸੁਖਾਵੇਂ ਹੋ ਗਏ ਹਨ, ਕਿਉਂਕਿ ਵਿਦਿਆਰਥੀਆਂ ਨੂੰ ਫੀਸਾਂ ਦੇਣ ਲਈ, ਰਹਿਣ ਲਈ ਤੇ ਖਾਣ ਪੀਣ ਦੇ ਖਰਚੇ ਕਰਨ ਲਈ ਕੰਮ ਨਹੀਂ ਮਿਲ ਰਿਹਾ। ਜੇਕਰ ਕੰਮ ਮਿਲ ਵੀ ਰਿਹਾ ਹੈ ਤਾਂ ਵੀ ਉਸਦੀ ਮਿਹਨਤ ਦਾ ਮੁੱਲ ਪੂਰਾ ਨਹੀਂ ਮਿਲ ਰਿਹਾ। ਉਨਾਂ ਅੱਗੇ ਕਿਹਾ ਕਿ 75 ਪ੍ਰਤੀਸ਼ਤ ਵਿਦਿਆਰਥੀ ਭਾਰਤ ਤੋਂ ਇਸ ਆਸ ’ਤੇ ਹੀ ਆਉਂਦੇ ਹਨ ਕਿ ਉਹ ਕੈਨੇਡਾ ਆਉਣ ਉਪਰੰਤ ਕੰਮ ਕਰਕੇ ਆਪਣੀ ਪੜਾਈ ਦੀਆਂ ਫੀਸਾਂ ਜਮਾਂ ਕਰਵਾ ਸਕਣਗੇ ਪਰੰਤੂ ਇੱਥੇ ਹਾਲਾਤ ਇਸਦੇ ਉਲਟ ਹੋ ਚੁੱਕੇ ਹਨ। ਉਨਾਂ ਅੱਗੇ ਕਿਹਾ ਕਿ ਬੀਤੀ ਰਾਤ ਹੀ ਇੱਕ ਪੰਜਾਬੀ ਲੜਕੀ ਨੂੰ ਉਸਦੇ ਘਰ ਦੇ ਮਾਲਕਾਂ ਦੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸਨੇ ਰਾਤ ਇੱਕ ਪਾਰਕ ’ਚ ਗੁਜ਼ਾਰੀ। ਉਨਾਂ ਅੱਗੇ ਕਿਹਾ ਕਿ ਸਿੱਖ ਸੇਵਾ ਸੋਸਾਇਟੀ ਟਰੰਟੋਂ ਨੇ ਉਕਤ ਬੱਚੀ ਨੂੰ ਸੰਭਾਲਿਆ, ਉਸਨੂੰ ਘਰ ਕਿਰਾਏ ’ਤੇ ਲੈ ਕੇ ਦਿੱਤਾ ਤੇ ਘਰ ਦਾ ਦੋ ਮਹੀਨੇ ਦਾ ਐਡਵਾਂਸ ’ਚ ਕਿਰਾਇਆ ਜਮਾਂ ਕਰਵਾਇਆ ਤੇ ਰਾਸ਼ਨ ਦੀ ਸੇਵਾ ਕੀਤੀ। ਉਨਾਂ ਅੱਗੇ ਕਿਹਾ ਕਿ ਸਮੇਂ ਸਮੇਂ ’ਤੇ ਸਿੱਖ ਸੇਵਾ ਸੋਸਾਇਟੀ ਆਪਣਾ ਸਮਾਜ ਸੇਵਾ ਦਾ ਕਾਰਜ ਪੂਰੇ ਉਤਸ਼ਾਹ ਨਾਲ ਕਰ ਰਹੀ ਹੈ। ਜਿਨਾਂ ਵਿਦਿਆਰਥੀਆਂ ਕੋਲ ਕੰਮ ਨਹੀਂ ਹੈ, ਉਨਾਂ ਨੂੰ ਕੰਮ ਮੁਹੱਈਆ ਕਰਵਾਇਆ ਜਾ ਰਿਹਾ ਹੈ, ਲੋੜਵੰਦਾਂ ਨੂੰ ਡੱਬਾ ਬੰਦ ਰਾਸ਼ਨ, ਕਾਲਜਾਂ ਦੀਆਂ ਫੀਸਾਂ, ਸੁੱਕਾ ਰਾਸ਼ਨ ਵਿਦਿਆਰਥੀਆਂ ਦੇ ਕਮਰਿਆਂ ਦੇ ਕਿਰਾਏ ਦਿੱਤੇ ਜਾ ਰਹੇ ਹਨ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਸਮੂਹ ਭਾਰਤੀਆਂ ਤੇ ਖਾਸਕਰ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਫੀਸਾਂ ਦਾ ਪ੍ਰਬੰਧ ਕਰਕੇ ਹੀ ਕੈਨੇਡਾ ਭੇਜਣ। ਉਨਾਂ ਕਿਹਾ ਕਿ ਪੰਜਾਬੀ ਆਪਣੇ ਧੀਆਂ-ਭੈਣਾਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਸੌ ਵਾਰ ਸੋਚਣ ਕਿ ਕਿਤੇ ਉਹ ਆਪਣੇ ਬੱਚਿਆਂ ਦੇ ਭਵਿੱਖ ਦਾ ਸਰਵਨਾਸ਼ ਤਾਂ ਨਹੀਂ ਕਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ – ਮੋਏ ਤੇ ਵਿਛੜੇ
Next articleਯਾਰੀ