ਸਮਰਾਲਾ ਵਿੱਚ ਯੂਥ ਆਗੂਆਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ

(ਸਮਾਜ ਵੀਕਲੀ) ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਹਨ। ਉਹਨਾਂ ਦੇ ਚੋਣ ਪ੍ਰਚਾਰ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਅੱਜ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਪੁੱਜੇ। ਇਸ ਮੌਕੇ ਜਗਤਾਰ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਦੇ ਵਿੱਚ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਯੂਥ ਆਗੂਆਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮਾਛੀਵਾੜਾ ਤੋਂ ਆਪ ਦੇ ਯੂਥ ਵਿੰਗ ਆਗੂ ਜਗਤਾਰ ਸਿੰਘ ਜੱਸੋਵਾਲ ਨੇ ਕਿਹਾ ਕਿ ਅੱਜ ਸਮਰਾਲਾ ਵਿੱਚ ਜੋ ਠਾਠਾ ਮਾਰਦਾ ਇਕੱਠ ਹੈ ਇਹ ਦੱਸ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੀ ਦੀ ਪੱਕੀ ਜਿੱਤ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਆਉਣ ਨਾਲ ਲੋਕਾਂ ਵਿੱਚ ਹੋਰ ਜੋਸ਼ ਭਰ ਹੋਇਆ ਹੈ। ਇਸ ਮੌਕੇ ਸੁਖਵੰਤ ਸਿੰਘ ਦਲਵੀਰ ਸਿੰਘ ਗੁਰਮੇਲ ਸਿੰਘ ਕਸ਼ਮੀਰ ਸਿੰਘ ਮਾਣੇਵਾਲ ਸਤਨਾਮ ਸਿੰਘ ਗੰਭੀਰ ਬਾਵਾ ਸ਼ਰਮਾ ਤੇ ਆਪ ਨਾਲ ਸੰਬੰਧਿਤ ਹੋਰ ਯੂਥ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਅਮਰਦਾਸ ਜੀ
Next articleਭਲੂਰ ਵਾਲਿਓ ! 2014 ਵਾਂਗ ਪ੍ਰੋ: ਸਾਧੂ ਸਿੰਘ ਨੂੰ ਦਿੱਤੇ ਤੁਹਾਡੇ ਹੁੰਗਾਰੇ ਦੀ ਮੁੜ ਲੋੜ ਪੈ ਗਈ ਹੈ___ ਕਰਮਜੀਤ ਅਨਮੋਲ