(ਸਮਾਜ ਵੀਕਲੀ)
ਗਲ ਗਲ ਤੇ ਯਾਦ ਆਉਂਦੀ ਹੈ ਮਾਂ
ਜਦੋਂ ਹੋਵੇ ਕੋਈ ਮੁਸ਼ਕਿਲ
ਤਾਂ ਬਹੁਤ ਯਾਦ ਆਉਂਦੀ ਹੈ ਮਾਂ।
ਜਦੋਂ ਕਦੇ ਵੀ ਪਿਆਰ ਦੀ ਕਮੀ
ਮਹਿਸੂਸ ਹੁੰਦੀ ਹੋਵੇ ਜੀਵਨ ਵਿੱਚ
ਤਾਂ ਬਹੁਤ ਯਾਦ ਆਉਂਦੀ ਹੈ ਮਾਂ।
ਜਦੋਂ ਕਦੇ ਵੀ ਰਾਤ ਰਾਤ ਭਰ
ਮੈਨੂੰ ਨੀਂਦ ਨਾ ਆਉਂਦੀ ਹੋਵੇ
ਤਾਂ ਬਹੁਤ ਯਾਦ ਆਉਂਦੀ ਹੈ ਮਾਂ।
ਰਾਤ ਨੂੰ ਸੌਣ ਲੱਗਿਆਂ ਜਦੋਂ ਉਹ ਮੈਨੂੰ
ਸੁਲਾਣ ਵਾਸਤੇ ਲੋਰੀਆਂ ਸੁਣਾਉਂਦੀ ਸੀ
ਅਤੇ ਮੈਨੂੰ ਗੂੜੀ ਨੀਂਦ ਆ ਜਾਂਦੀ ਸੀ
ਰਾਤ ਨੂੰ ਜਦੋਂ ਮੈਂ ਨਹੀਂ ਸੌਂ ਸਕਦਾ
ਉਸ ਵੇਲੇ ਬਹੁਤ ਯਾਦ ਆਉਂਦੀ ਹੈ ਮਾਂ।
ਜਦੋਂ ਕਦੇ ਵੀ ਘਰ ਦੇਰ ਨਾਲ ਆਉਂਦਾ ਸੀ
ਬਹੁਤ ਬੇਚੈਨ ਹੋ ਜਾਇਆ ਕਰਦੀ ਸੀ ਮਾਂ
ਹੁਣ ਜਦੋਂ ਵੀ ਕਦੇ ਮੈਂ ਘਰ ਆਉਣ ਲਈ
ਕਿਸੇ ਕਾਰਨ ਨਾਲ ਦੇਰ ਨਾਲ ਪੁਜਦਾ ਹਾਂ
ਚਿੰਤਾ ਨਾਲ ਕੋਈ ਵੀ ਨਹੀਂ ਪੁੱਛਦਾ ਮੈਨੂੰ
ਤਾਂ ਬਹੁਤ ਯਾਦ ਆਉਂਦੀ ਹੈ ਮਾਂ।
ਬਚਪਨ ਵਿੱਚ ਜਦੋਂ ਕਦੇ ਵੀ ਮੇਰੇ ਸਿਰ ਵਿੱਚ
ਪੀੜ ਹੁੰਦੀ ਸੀ ਸਰੋਂ ਦੇ ਤੇਲ ਨਾਲ ਮਾਲਿਸ਼
ਕਰਕੇ ਪੀੜ ਭਜਾ ਦਿੰਦੀ ਸੀ ਮੇਰੀ ਮਾਂ
ਹੁਣ ਜਦੋਂ ਕਦੇ ਵੀ ਮੇਰੇ ਸਿਰ ਪੀੜ ਹੁੰਦੀ ਹੈ
ਗੋਲੀ ਖਾ ਕੇ ਭਜਾਉਣ ਦੀ ਕੋਸ਼ਿਸ਼ ਕਰਦਾ ਹਾਂ
ਤਾਂ ਬਹੁਤ ਯਾਦ ਆਉਂਦੀ ਹੈ ਮਾਂ।
ਬਚਪਨ ਵਿੱਚ ਜਦੋਂ ਕਦੇ ਵੀ ਮੈਂ ਕੋਈ ਗਲਤੀ
ਕਰਦਾ ਸੀ ਮੈਨੂੰ ਬਚਾ ਲੈਂਦੀ ਸੀ ਮੇਰੀ ਮਾਂ
ਜਦੋਂ ਮੈਂ ਵੱਡਾ ਹੋ ਗਿਆ ਕੋਈ ਗਲਤੀ ਨਾ ਵੀ ਕਰਾਂ
ਤਾਂ ਵੀ ਮੇਰੀਆਂ ਗਲਤੀਆਂ ਕੱਢੀਆਂ ਜਾਂਦੀਆਂ ਹਨ
ਐਸੇ ਵਿੱਚ ਮੈਨੂੰ ਬਹੁਤ ਯਾਦ ਆਉਂਦੀ ਹੈ ਮਾਂ।
ਜਦੋਂ ਕਦੇ ਵੀ ਮੈਂ ਇਮਤਿਹਾਨ ਦੇਣ ਜਾਂਦਾ ਸੀ
ਦਹੀ ਖਵਾ ਕੇ ਮੈਨੂੰ ਭੇਜਦੀ ਸੀ ਮੇਰੀ ਮਾਂ
ਸਿਰ ਤੇ ਹੱਥ ਫੇਰ ਕੇ ਆਸ਼ੀਰਵਾਦ ਦਿੰਦੀ ਸੀ ਮਾਂ।
ਮੇਰੇ ਲਈ ਹੁਣ ਜਿੰਦਗੀ ਇਮਤਿਹਾਨ ਬਣੀ ਹੋਈ ਹੈ
ਲੇਕਿਨ ਕੋਈ ਦਹੀ ਨਹੀਂ ਖਿਲਾਉਂਦਾ ਜਿਵੇਂ ਖਿਲਾਉਂਦੀ ਸੀ ਮਾਂ।
ਉਸ ਤੋਂ ਵੱਧ ਕੇ ਬਦਕਿਸਮਤ ਕੌਣ ਹੋ ਸਕਦਾ ਹੈ
ਜਿਸ ਨੂੰ ਛੱਡ ਕੇ ਸਵਰਗ ਵਿੱਚ ਚਲੀ ਗਈ ਹੈ ਮਾਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ ਦੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly