(ਸਮਾਜ ਵੀਕਲੀ)
ਚਿੜੀਆਂ ਚੀਂ ਚੀਂ ਕਰਨੋਂ ਹੱਟੀਆਂ,
ਕਾਂ ਕਾਂ ਕਰਨੋਂ ਕਾਂ।
ਟਾਹਲੀਆਂ ਨਿੰਮਾਂ ਤੂਤ ਸਫੇਦੇ,
ਨਾ ਪਿੱਪਲਾਂ ਦੀ ਛਾਂ।
ਗਿੱਧੇ ਭੰਗੜੇ ਲੋਕ ਬੋਲੀਆਂ,
ਤ੍ਰਿੰਝਣਾਂ ਰਹੀ ਨਾ ਥਾਂ।
ਆਉਂਣੇ ਹੁੰਦੇ ਜਦ ਘਰ ਪ੍ਰਾਹੁਣੇ,
ਦੇਹਲੀ ਤੱਕਦੀ ਮਾਂ।
ਹੁਣ ਉਹ ਪਿੰਡ, ਪਿੰਡ ਨੀਂ ਰਹਿਗੇ,
ਬਣਗੇ ਸ਼ਹਿਰ ਗਰਾਂ।
ਪੱਤੋ ਪਿੰਡ ਵਿੱਚ ਕਦੇ ਮਾਰੀ ਗੇੜਾ,
ਕਰੀਏ ਹਾਂ ਵਿੱਚ ਆਪਾਂ ਹਾਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly