(ਸਮਾਜ ਵੀਕਲੀ)
ਮੈਨੂੰ ਇੰਝ ਜਾਪੇ ਕਿ ਦੁਨੀਆਂ ਜਿਵੇਂ ਨਕਲੀ ਹੋਵੇ
ਕੋਈ ਕੋਈ ਦਿਸਦਾ ਚਿਹਰਾ ਜਿਹੜਾ ਅਸਲੀ ਹੋਵੇ
ਨਕਲੀ ਗੱਲਾਂ ਜਾਪਣ ਨਕਲੀ ਜਿਹੇ ਹਾਸੇ ਹੋ ਗਏ
ਜਿਹੜੇ ਸੱਜਣ ਮੇਰੇ ਸੀ ਇੱਕ ਪਾਸੇ ਹੋ ਗਏ
ਲਾ ਕੇ ਯਾਰੀਆਂ ਵਾਅਦੇ ਪਤਾ ਨੀ ਕਿੱਥੇ ਖੋ ਗਏ
ਮੈਨੂੰ ਇੰਝ ਜਾਪੇ ਦੁਨੀਆਂ ਜਿਵੇਂ ਨਕਲੀ ਜਿਹੀ ਹੋਵੇ
ਹਾਲ ਚਾਲ ਸਭ ਪੁੱਛਦੇ ਨੇ ਕਿਵੇਂ ਆਂ ਮਿੱਤਰਾ
ਕਿਵੇਂ ਸੁਣਾਵਾਂ ਦਰਦ ਜਿਹਾ ਹੋਵੇ ਹਉਂਕੇ ਵਰਗਾ
ਦੇਖ ਦੇਖ ਸਭ ਆਸਾ ਪਾਸਾ ਉੱਠ ਜਾਂਦਾ ਦਰਦ ਜਿਹਾ
ਕੋਈ ਅਸਲੀ ਸੱਜਣ ਲੱਭੇ ਦੱਸਾਂ ਕੀ ਮਹਿਸੂਸ ਕਰਾਂ
ਉਪਰੋਂ ਲੱਗੇ ਹੱਸਦਾ ਦਿਲ ਅੰਦਰੋਂ ਮੇਰਾ ਰੋਵੇ
ਮੈਨੂੰ ਇੰਝ ਜਾਪੇ ਦੁਨੀਆਂ ਜਿਵੇਂ ਨਕਲੀ ਜਿਹੀ ਹੋਵੇ
ਮੈਂ ਅਪਣੱਤ ਜਿਹੀ ਦਿਖਾਵਾਂ ਹਰ ਕਿਸੇ ਨੂੰ
ਚੰਗਾ ਲੱਗਣ ਲਈ ਨਹੀਂ ਦਰਦ ਹੁੰਦਾ ਇਸ ਲਈ
ਪਰ ਅਗਲਾ ਕੀ ਜਾਣੇ ਮੇਰੀ ਦਿਖਾਈ ਅਪਣੱਤ ਨੂੰ
ਓਹ ਤਾਂ ਸਿਰਫ ਮੇਰੇ ਕੋਲ ਆਪਣਾ ਦੁੱਖ ਰੋਵੇ
ਧਰਮਿੰਦਰ ਮਹਿਸੂਸ ਕਰਾਂ ਦਰਦ ਜੇ ਕਿਸੇ ਦਾ ਹੋਵੇ
ਮੈਨੂੰ ਇੰਝ ਜਾਪੇ ਜਿਵੇਂ ਦੁਨੀਆਂ ਨਕਲੀ ਜਿਹੀ ਹੋਵੇ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly