ਫੇਰ ਵੇਖ ਸਾਡਾ ਬੁੜਾਪਾ/ ਕਵਿਤਾ

ਪ੍ਰੋਫੈਸਰ ਸ਼ਾਮ ਲਾਲ ਕੋਸ਼ਲ

 (ਸਮਾਜ ਵੀਕਲੀ)        

ਫੇਰ ਵੇਖ ਸਾਡਾ ਬੁੜਾਪਾ

ਫੁੱਲਾਂ ਦੀ ਕਿਆਰੀ ਹੋਵੇ
ਨਾਲ ਰਾਮ ਪਿਆਰੀ ਹੋਵੇ
ਜਵਾਨੀ ਦਾ ਜੋਸ਼ ਹੋਵੇ
ਉਮਰ ਦਾ ਹੋਸ਼ ਹੋਵੇ
ਤਾਂ ਫੇਰ ਵੇਖ ਸਾਡਾ ਬੁੜਾਪਾ।

ਚਾਂਦੀ ਵਰਗੇ ਵਾਲ ਹੋਣ
ਆਪਣੇ ਨਾਲ ਬਾਲ ਹੋਣ
ਕੋਈ ਨਾ ਜੰਜਾਲ ਹੋਣ
ਨਾ ਜ਼ਿੰਦਗੀ ਦੇ ਸਵਾਲ ਹੋਣ
ਤਾਂ ਫੇਰ ਵੇਖ ਸਾਡਾ ਬੁੜਾਪਾ।

ਸਿਰ ਤੇ ਨਾ ਕਰਜ਼ ਹੋਵੇ
ਪੂਰਾ ਹੋਇਆ ਫਰਜ਼ ਹੋਵੇ
ਕਿਸੇ ਨਾਲ ਨਾ ਗਰਜ਼ ਹੋਵੇ
ਕੋਈ ਵੀ ਨਾ ਮਰਜ਼ ਹੋਵੇ
ਤਾਂ ਫੇਰ ਵੇਖ ਸਾਡਾ ਬੁੜਾਪਾ।

ਯਾਰ ਸਾਰੇ ਇਕੱਠੇ ਹੋਣ
ਕੰਮ ਸਾਰੇ ਨਜੱਠੇ ਹੋਣ
ਹਾਸਾ ਮਜਾ਼ਕ ਠੱਠੇ ਹੋਣ
ਤਣਾਓ ਪਰਾਂ ਨੱਠੇ ਹੋਣ
ਤਾਂ ਫੇਰ ਵੇਖ ਸਾਡਾ ਬੁੜਾਪਾ।

ਘਰ ਵਿੱਚ ਅੰਨ ਹੋਵੇ
ਸੁਖੀ ਸਭ ਦਾ ਮਨ ਹੋਵੇ
ਖੁਸ਼ੀਆਂ ਦਾ ਚੜਿਆ ਚੰਨ ਹੋਵੇ
ਕੋਈ ਵੀ ਨਾ ਤੋੜ ਭੰਨ ਹੋਵੇ
ਤਾਂ ਫੇਰ ਵੇਖ ਸਾਡਾ ਬੁੜਾਪਾ।

ਜ਼ਿੰਦਗੀ ਤੋਂ ਸੰਤੋਖ ਹੋਵੇ
ਕੋਈ ਵੀ ਨਾ ਔਖ ਹੋਵੇ
ਉਦੇਸ਼ ਸਿਰਫ ਮੋਖ ਹੋਵੇ
ਰਿਸ਼ਤਿਆਂ ਵਿੱਚ ਸੌਖ ਹੋਵੇ
ਤਾਂ ਫੇਰ ਵੇਖ ਸਾਡਾ ਬੁੜਾਪਾ।

ਨਾ ਕੋਈ ਬਿਮਾਰੀ ਹੋਵੇ
ਨਾ ਕੋਈ ਲਾਚਾਰੀ ਹੋਵੇ
ਹਰ ਕੰਮ ਹਿਤਕਾਰੀ ਹੋਵੇ
ਠੀਕ ਦੁਨੀਆਦਾਰੀ ਹੋਵੇ
ਤਾਂ ਫੇਰ ਵੇਖ ਸਾਡਾ ਬੁੜਾਪਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 9416 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਵੰਗਾਂ ਦੀ ਖਣ – ਖਣ 
Next articleਬੂਟਾ ਸਿੰਘ ਵਾਲਾ ਸਕੂਲ ਦੀ ਵਿਦਿਆਰਥਣ ਨੇ ਕਰਾਟੇ ਵਿੱਚ ਜਿੱਤਿਆ ਗੋਲ਼ਡ ਮੈਡਲ