ਰਿੰਕੂ ਕਿਸਾਨਾਂ ਤੋਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਿਆ-ਸੁੱਖ ਗਿੱਲ ਮੋਗਾ
ਧਰਮਕੋਟ 24 ਅਪ੍ਰੈਲ ( ਚੰਦੀ ) -ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਲੰਧਰ ਜਿਲ੍ਹੇ ਦੇ ਕਸਬਾ ਮਹਿਤਪੁਰ ਦੇ ਸੇਤੀਆ ਪੈਲਸ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਭਾਜਪਾ ਦੇ ਲੋਕ ਸਭਾ ਸੀਟ ਜਲੰਧਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਕਿਸਾਨਾਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ,ਇਸ ਬਾਰੇ ਜਾਣਕਾਰੀ ਦੇਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਰਿੰਕੂ ਕਿਸਾਨਾਂ ਤੋਂ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਭੱਜ ਗਿਆ,ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਲੈਕੇ ਸ਼ਾਮ 3 ਵਜੇ ਤੱਕ ਸੇਤੀਆ ਪੈਲਸ ਦਾ ਗੇਟ ਘੇਰ ਕੇ ਰੱਖਿਆ,ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਭਰਾਤਰੀ ਜਥੇਬੰਦੀਆਂ ਦੇ ਆਗੂ,ਕੁਲ ਹਿੰਦ ਕਿਸਾਨ ਸਭਾ ਤੋਂ ਸੰਦੀਪ ਅਰੋੜਾ,ਜਮਹੂਰੀ ਕਿਸਾਨ ਸਭਾ ਤੋਂ ਮੇਜਰ ਸਿੰਘ ਖੁਰਲਾਪੁਰ,ਬੀਕੇਯੂ ਕਾਦੀਆਂ ਤੋਂ ਪਲਵਿੰਦਰ ਸਿੰਘ
ਬਾਬਾ,ਬੀਕੇਯੂ ਰਾਜੇਵਾਲ,ਬੀਕੇਯੂ ਦੁਆਬਾ ਦੇ ਕਸ਼ਮੀਰ ਸਿੰਘ ਪੰਨੂੰ,ਬੀਕੇਯੂ ਤੋਤੇਵਾਲ ਤੋਂ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਜਸਵੰਤ ਸਿੰਘ ਲੋਹਗੜ੍ਹ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ ਜੈਲਦਾਰ,ਮੰਨਾਂ ਬੱਡੂਵਾਲਾ,ਨਿਰਮਲ ਸਿੰਘ ਬੱਡੂਵਾਲਾ,ਰਵਿੰਦਰ ਸਿੰਘ ਸੋਢੀ,ਸੁੱਖ ਕੋਟ ਬੁੱਡਾ,ਮੁਖਤਿਆਰ ਸਿੰਘ ਜੱਲੋਕੇ,ਸਾਬ ਸਿੰਘ ਭੰਗਾਲਾ,ਗੁਰਚਰਨ ਸਿੰਘ ਢਿੱਲੋਂ,ਦਲਜੀਤ ਸਿੰਘ ਬਾਬਾ ਉੱਦੋਵਾਲ,ਪਾਲ ਸਿੰਘ ਬੀਟਲਾਂ,ਤਜਿੰਦਰ ਸਿੰਘ,ਲਖਵਿੰਦਰ ਸਿੰਘ ਕਰਮੂੰਵਾਲਾ,ਬਾਬਾ ਸਰਬਨ ਸਿੰਘ ਕਰਮੂੰਵਾਲਾ,ਚਾਨਣ ਸਿੰਘ ਕਰਮੂੰਵਾਲਾ,ਦਲਜੀਤ ਸਿੰਘ ਕਰਮੂੰਵਾਲਾ,ਜੀਤ ਸਿੰਘ ਬੱਡੂਵਾਲਾ,ਸਰਬਜੋਤ ਸਿੰਘ,ਹਰਦੀਪ ਸਿੰਘ ਲਾਡੀ ਬੀਟਲ ਝੁੱਗੀਆਂ,ਦਲਜੀਤ ਸਿੰਘ ਰੋਪੜੀਆ,ਪਿੰਕੀ ਮੈਬਰ ਲੋਹਗੜ,ਸਤਨਾਮ ਸਿੰਘ ਲੋਹਗੜ੍ਹ,ਕਸ਼ਮੀਰ ਸਿੰਘ ਲੋਹਗੜ੍ਹ,ਪੀਟਰ ਬਾਲੋਕੀ ਨੇ ਬੀਜੇਪੀ ਦਾ ਡਟ ਕੇ ਵਿਰੋਧ ਕੀਤਾ ਅਤੇ ਇਹਨਾਂ ਆਗੂਆਂ ਨੇ ਦੇਸ਼ ਦੇ ਕਿਸਾਨਾਂ-ਮਜਦੂਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਬੀਜੇਪੀ ਨੂੰ ਵੋਟ ਨਾ ਪਾਓ,ਪਿੰਡ-ਪਿੰਡ ਸ਼ਹਿਰ-ਸ਼ਹਿਰ ਬੀਜੇਪੀ ਦਾ ਵਿਰੋਧ ਕਰੋ,ਅਤੇ ਆਮ ਲੋਕਾਂ ਨੂੰ ਵੀ ਬੀਜੇਪੀ ਨੂੰ ਵੋਟ ਨਾ ਪਾਉਣ ਦਾ ਸੱਦਾ ਦਿਓ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly