HOME ਦਲ ਬਦਲ ਲਏ 

ਦਲ ਬਦਲ ਲਏ 

3
ਗੁਰਮੀਤ ਸਿੰਘ ਸੋਹੀ

         (ਸਮਾਜ ਵੀਕਲੀ)        

ਕੁਝ ਅੱਜ ਬਦਲ ਲਏ ਕੁਝ ਕੱਲ ਬਦਲ ਲਏ
ਕੁਰਸੀ  ਦੇ ਭੁੱਖਿਆਂ  ਕਿੰਨੇ ਦਲ ਬਦਲ ਲਏ
ਜਿੱਤੇ ਹੋਏ ਮੁੜ ਹਾਰ ਨਾ ਕਿਤੇ ਜਾਈਏ
ਇਸੇ ਡਰੋਂ ਅਖਾੜਿਆਂ ਦੇ ਮੱਲ ਬਦਲ ਲਏ
ਪੰਜ ਦਰਿਆਵਾਂ ਦੀ ਗੱਲ ਕਰਨ ਵਾਲਿਆਂ
ਆਪਣੇ ਹੀਂ ਝੱਵਚਿਆਂ ਤੋਂ ਜਲ ਬਦਲ ਲਏ
ਇੱਕ ਰਾਸ਼ਟਰ ਇੱਕ ਧਰਮ ਦੀ ਗੱਲ ਕਰਦੇ
ਉਨ੍ਹਾਂ ਗਿਰਜੇ ਤੋਂ ਮੰਦਰਾਂ ਦੇ ਟੱਲ ਬਦਲ ਲਏ
ਜਿੱਥੇ ਜੰਮੇ ਕਹਿੰਦੇ ਉਸੇ ਮਿੱਟੀ ਵਿੱਚ  ਮਰਾਂਗੇ
ਕੁਰਬਾਨੀ ਦੇਣ ਵੇਲੇ ਉਨ੍ਹਾਂ ਧਰਾਤਲ ਬਦਲ ਲਏ
‘ਸੋਹੀ’ ਕੌਣ ਯਕੀਨ ਕਰੇ ਦਲ ਬਦਲੂ ਗਰਗਿਟਾਂ ਤੇ
ਬੇਗੁਨਾਹ ਖੂਨ ਵਹਾਉਣ ਲਈ ਕਾਤਲ ਬਦਲ ਲਏ
ਗੁਰਮੀਤ ਸਿੰਘ ਸੋਹੀ
ਪਿੰਡ – ਅਲਾਲ(ਧੂਰੀ)
M. 9217981404

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਰਿੰਪੀ:-ਮੇਰੀ ਸੱਚੀ ਦਿਲਚਪਸ ਪ੍ਰੇਮ ਕਹਾਣੀ।