(ਸਮਾਜ ਵੀਕਲੀ)
ਦੰਗਲ ਹੁੰਦੇ ਸੀ ਭਲਵਾਨਾਂ ਦੇ ਮੇਲਿਆਂ ਤੇ,
ਮੇਲਿਆਂ ਦਾ ਰਿਵਾਜ਼ ਖਤਮ, ਸਿਆਸਤ ਦੇ ਅਖਾੜੇ ਭੱਖਦੇ ਠੇਲ੍ਹਿਆਂ ਤੇ।
ਖ਼ਬਰਾਂ ਵੀ ਕਾਹਲੀ ਦੇ ਵਿੱਚ ਟੀਵੀ ਤੇ ਜਾਂਦੀਆਂ ਦਿਖਾਈਆਂ,
ਰਾਏਵਲਰੀ(Rivallary) ਨੂੰ ਪੜ੍ਹਦੀਆਂ ਰਾਏਬਰੇਲੀ, ਮੈਡਮਾਂ ਅੱਧ-ਪੜ੍ਹਾਈਆਂ।
ਕਹਿੰਦੇ ਕਰੋਨਾ ਕਾਲ ਚ ਬਿਮਾਰੀ ਦਾ ਝੰਬਿਆ ਬੰਦਾ,
ਅਮੀਰ ਸਿਆਸਤੀਏ ਚੋਣਾਂ ਵੇਲੇ ਇਕੱਠਾ ਕਰਦੇ ਸੀ ਚੰਦਾ।
ਜਿੱਥੇ ਕਿਤੇ ਲੋੜ ਹੁੰਦੀ, ਵੋਟ ਖਰੀਦਣ ਦਾ ਵੀ ਕਰਦੇ ਸੀ ਧੰਦਾ,
ਸੋਨੇ ਚਾਂਦੀ ਦੀ ਮਦਦ ਦੇ ਕੇ, ਆਪਣੇ ਹੱਕ ਚ ਕੀਤਾ ਜਾਂਦਾ ਸੀ ਬੰਦਾ।
ਕਿਸੇ ਸਿਆਣੇ ਬੰਦੇ ਸਲਾਹ ਦਿੱਤੀ, ਵਕਤ ਦਮ ਨਾਲ ਕੱਢੀਦਾ,
ਚੜ੍ਹਦੀ ਕਲਾ ਚ ਰਿਹਾ ਕਰ, ਐਵੇਂ ਦਿਲ ਨਹੀਂ ਛੱਡੀਦਾ।
ਇਸ ਹੌਸਲਾ ਅਫ਼ਜ਼ਾਈ ‘ਚ ਦਿਨ ਬਦਲ ਗਏ,
ਹਿੰਮਤ ਨਾਲ ਕੰਮਾਂ ‘ਚ ਲੱਗਿਆ, ਮੁਸੀਬਤਾਂ ਦੇ ਬੱਦਲ ਟਲ ਗਏ।
ਸਿਆਸਤ, ਚੋਣਾਂ, ਪਦਾਰਥਕ ਸਹਾਇਤਾ ਸਭ ਭੁੱਲ ਭੁਲਾਏ,
ਨੇਕ ਸਲਾਹ ਹਮੇਸ਼ਾ ਨਾਲ ਰਹੀ, ਜਿੰਦਗੀ ਦੀ ਗੱਡੀ ਭੱਜਦੀ ਜਾਏ।
ਰੱਬ ਭੇਜਿਆ ਦੁਨੀਆਂ ਤੇ, ਰਲ-ਮਿਲ ਕੇ ਚੱਲਦਾ ਚੱਲ,
ਗੁਜਾਰੇ ਜੋਗਾ ਰੱਖ ਕੇ, ਖੁਸ਼ੀਆਂ ਵੰਡਦਾ ਚੱਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
#639 ਸੈਕਟਰ 40ਏ ਚੰਡੀਗੜ੍ਹ
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly