(ਸਮਾਜ ਵੀਕਲੀ)
ਪੜ੍ਹੋ, ਜੁੜ੍ਹੋ, ਸੰਘਰਸ਼ ਕਰੋ,ਇਸ ਨਾਰੇ ਦੇ ਉਹ ਬਾਨੀ ਸੀ,
ਕੌਮ ਤੋਂ ਸਭ ਕੁਝ ਬਾਰ ਗਏ ਉਹ,ਕਿੱਡੀ ਵੱਡੀ ਕੁਰਬਾਨੀ ਸੀ,
ਵੋਟ ਦਾ ਲੈ ਅਧਿਕਾਰ ਦਿੱਤਾ, ਇਹ ਜਿੱਤ ਬੜੀ ਲਾਸਾਨੀ ਸੀ,
ਤੇਰਾਂ,ਡਿਗਰੀਆਂ ਨੌਂ ਭਾਸ਼ਾਵਾਂ,ਰੱਟੀਆਂ ਪਈਆਂ ਜ਼ੁਬਾਨੀ ਸੀ,
ਵਰਣ ਵਿਵਸਥਾ ਦੇ ਨਾਲ ਲੜਦਿਆਂ,ਲੰਘੀ ਉਮਰ ਜਵਾਨੀ ਸੀ,
ਭੁੱਖ ਤੰਗੀ ਨਾਲ ਵਿੱਚ ਬੱਚੇ ਤੁਰ ਗਏ,ਵੇਖ ਕਿੱਡੀ ਕੁਰਬਾਨੀ ਸੀ,
ਵਿੱਚ ਵਿਦੇਸ਼ਾਂ ਕਰੀ ਪੜ੍ਹਾਈ, ਤਜਰਬਿਆਂ ਦਾ ਵਿਗਿਆਨੀ ਸੀ,
ਨਾਲ਼ ਦਲੀਲ ਦੇ ਗੱਲ ਸੀ ਕਰਦਾ, ਬੜਾ ਬੁੱਧੀਮਾਨ ਗਿਆਨੀ ਸੀ,
ਦੇਸ਼ ਦਾ ਲਿਖ ਸੰਵਿਧਾਨ ਸ਼ਾਜਿਆ, ਕਿੱਡਾ ਕੰਮ ਲਾਸਾਨੀ ਸੀ,
ਜਾਤ ਪਾਤ ਨੂੰ ਨਿੰਦਿਆ ਮੁੱਢ ਤੋਂ, ਲਾਈ ਕੌਮ ਲੇਖੇ ਜ਼ਿੰਦਗਾਨੀ ਸੀ,
ਬਾਬਾ ਸਾਹਿਬ ਜੀ ਬਣੇ ਮਸੀਹਾ, ਜਦੋਂ ਚਲਦੀ ਹਵਾ ਤੂਫ਼ਾਨੀ ਸੀ,
ਲੱਖਾਂ ਧੀਆਂ ਪੁੱਤ ਬਚਾਏ, ਸਾਡੀ ਜਦੋਂ ਡੁੱਬਦੀ ਪਈ ਜਵਾਨੀ ਸੀ,
ਸਮਾਜ ‘ਚ ਜੀਣ ਦਾ ਰੁਤਬਾ ਦਿੱਤਾ, ਸਾਡੀ ਟੌਰ ਚੜ੍ਹੀ ਅਸਮਾਨ ਸੀ,
‘ਸੰਦੀਪ’ ਇਹ ਰਹਿਬਰ ਬਣਕੇ ਆਈ, ਰੂਹ ਕੋਈ ਰੁਹਾਨੀ ਸੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 98153 -21017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly