ਧਰਮਵੀਰ ਮਲਹੋਤਰਾ ਬੌਬੀ ਬਣੇ ਭਾਜਪਾ ਵਪਾਰ ਤੇ ਕਾਮਰਸਲ ਸੈੱਲ ਦੇ ਜ਼ਿਲ੍ਹਾ ਕਨਵੀਨਰ 

ਕਪੂਰਥਲਾ, ( ਕੌੜਾ )- ਲੋਕ ਸਭਾ ਚੋਣਾਂ ਦੇ ਮੱਦੇਨਜਰ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਅਤੇ ਜ਼ਿਲ੍ਹੇ ਵਿੱਚ ਭਾਜਪਾ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਤਤਪਰ ਰਹਿਣ ਵਾਲੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਪੁਰਾਣੇ ਅਤੇ ਮਿਹਨਤੀ ਭਾਜਪਾ ਵਰਕਰ ਧਰਮਬੀਰ ਬੌਬੀ ਨੂੰ ਭਾਜਪਾ ਵਪਾਰ ਤੇ ਕਾਮਰਸਲ ਸੈੱਲ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਦੇ ਹਰ ਵਰਕਰ ਅਤੇ ਅਧਿਕਾਰੀ ਨੂੰ ਹਰ ਬੂਥ ਤੇ ਜਾ ਕੇ ਮੋਦੀ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਵੱਧ-ਵੱਧ ਤੋਂ ਜਾਣਕਾਰੀ ਦੇਣੀ ਚਾਹੀਦੀ ਹੈ।ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ 400 ਦਾ ਪਾਰ ਭਾਜਪਾ ਦਾ ਨਹੀਂ ਜਨਤਾ ਦਾ ਨਾਅਰਾ ਹੈ ਅਤੇ ਭਾਜਪਾ ਬੂਥ ਜਿੱਤੋ ਅਤੇ ਚੋਣਾਂ ਜਿੱਤੋ ਦੀ ਰਣਨੀਤੀ ‘ਤੇ ਚੱਲ ਰਹੀ ਹੈ।ਭਾਜਪਾ ਦਾ ਹਰ ਵਰਕਰ ਪਾਰਟੀ ਨੂੰ ਸਮਰਪਿਤ ਹੈ।ਦੇਸ਼ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ,ਲੋਕ ਭਾਜਪਾ ਦੇ ਨਾਲ ਹਨ।ਉਨ੍ਹਾਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਵਿੱਚ ਜ਼ੋਰਦਾਰ ਪ੍ਰਚਾਰ ਕਰੇਗੀ, ਜਿਸ ਲਈ ਭਾਜਪਾ ਦਾ ਹਰ ਵਰਕਰ ਤਿਆਰ ਹੈ।ਇਸ ਮੌਕੇ ਭਾਜਪਾ ਸੀਨੀਅਰ ਆਗੂ ਯਸ਼ ਮਹਾਜਨ, ਮੈਡੀਕਲ ਸੈੱਲ ਦੇ ਸਾਬਕਾ ਸੂਬਾ ਕਨਵੀਨਰ ਡਾ: ਰਣਵੀਰ ਕੌਸ਼ਲ,ਸੀਨੀਅਰ ਆਗੂ ਜਗਦੀਸ਼ ਸ਼ਰਮਾ,ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਤੁਲੀ,ਜ਼ਿਲ੍ਹਾ ਸਕੱਤਰ ਯਾਦਵਿੰਦਰ ਪਾਸੀ,ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ,ਮੰਡਲ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ,ਮੰਡਲ ਦੋ ਦੇ ਪ੍ਰਧਾਨ ਰਾਕੇਸ਼ ਗੁਪਤਾ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਰਾਜਨ ਠੀਗੀ,ਰਵਿੰਦਰ ਸ਼ਰਮਾ,ਅਸ਼ੀਸ਼ ਮਹਿਤਾ,ਗੁਰਪ੍ਰੀਤ ਧਾਲੀਵਾਲ,ਬਲਵਿੰਦਰ ਠੀਕਰੀਵਾਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -559
Next articleਕੋਮੀ ਜਨਰਲ ਸਕੱਤਰ ਸੁਖ ਗਿੱਲ ਮੋਗਾ ,  ਕੇਵਲ ਸਿੰਘ ਖਹਿਰਾ, ਮਨਦੀਪ ਸਿੰਘ ਮੰਨਾ ਤੇ ਪਰਮਜੀਤ ਸਿੰਘ  ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤੇ ਖਾਰਜ