ਕਵਿਤਾ/ ਅੰਨੇ ਲੋਕ

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)
ਇਸ ਦੁਨੀਆ ਵਿੱਚ
ਅਲਗ ਅਲਗ ਕਿਸਮ ਦੇ
ਅੰਨੇ ਲੋਕ ਰਹਿੰਦੇ ਹਨ।
ਕੋਈ ਅੱਖਾਂ ਤੋਂ ਅੰਨਾ ਹੈ।
ਕੋਈ ਅਕਲ ਤੋਂ ਅੰਨਾ ਹੈ।
ਕੋਈ ਕ੍ਰੋਧ ਵਿੱਚ ਅੰਨਾ ਹੈ।
ਕੋਈ ਹੰਕਾਰ ਵਿੱਚ ਅੰਨਾ ਹੈ।
ਕੋਈ ਕਾਮ ਵਾਸਨਾ ਵਿੱਚ ਅੰਨਾ ਹੈ।
ਕੋਈ ਜਵਾਨੀ ਦੇ ਨਸ਼ੇ ਵਿੱਚ ਅੰਨਾ ਹੈ।
ਕੋਈ ਸੁੰਦਰਤਾ ਦੇ ਮਾਣ ਵਿੱਚ ਅੰਨਾ ਹੈ।
ਕੋਈ ਗਿਆਨ ਵਿੱਚ ਅੰਨਾ ਹੈ।
ਕੋਈ ਉੱਚੇ ਰੁਤਬੇ ਵਿੱਚ ਅੰਨਾ ਹੈ।
ਕੋਈ ਬੇਵਕੂਫੀ ਵਿੱਚ ਅੰਨਾ ਹੈ।
ਕੋਈ ਦੌਲਤ ਮੰਦ ਹੋਣ ਤੇ ਅੰਨਾ ਹੈ।
ਕੋਈ ਲੋਭ ਲਾਲਚ ਵਿੱਚ ਅੰਨਾ ਹੈ।
ਇਸ ਦੁਨੀਆ ਵਿੱਚ ਬਹੁਤ ਅੰਨੇ ਹਨ।
ਕੋਈ ਕਿਸੇ ਗੱਲ ਤੋਂ ਅੰਨਾ ਹੈ ਅਤੇ
ਕੋਈ ਹੋਰ ਗੱਲ ਕਰਕੇ ਅੰਨਾ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤ ਕ-੧੨੪੦੦੧(ਹਰਿਆਣਾ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮੱਟ ਸੇਰੋਂ ਵਾਲੇ ਨੇ ਆਪਣੇ ਵੱਲੋਂ ਪਾਈ ਪੋਸਟ ‘ਤੇ ਮਾਫੀ ਮੰਗੀ 
Next articleਭਾਸ਼ਾ ਦਾ ਰੁਦਨ!