ਮਹਾਨ ਸਮਰਾਟ ਅਸ਼ੋਕ ਦਾ ਜਨਮ ਦਿਹਾੜਾ ਮਨਾਇਆ ਬੁੱਧ ਧੰਮਾ ਨੂੰ ਦੁਨੀਆਂ ਭਰ ਫੈਲਾਉਣਾ ਵਾਲੇ ਸਮਾਰਟ ਅਸ਼ੋਕਾ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸੰਕਲਪ ਲੈਣ ਦੀ ਜਰੂਰਤ ਬੰਗਾ ਬੋਧ ਡਾ ਕਸ਼ਮੀਰ ਵਿਰਦੀ

ਬੁੱਧ ਵਿਹਾਰ ਸੂੰਡ ਵਿਖੇ ਸਮਰਾਟ ਅਸ਼ੋਕ ਦਾ ਜਨਮ ਦਿਨ ਮਨਾਉਣ ਮੌਕੇ ਦੇ ਦ੍ਰਿਸ਼।

ਬੰਗਾ ,  (ਸਮਾਜ ਵੀਕਲੀ ) : ਇਸ ਬਲਾਕ ਦੇ ਪਿੰਡ ਸੂੰਡ ਨੇੜੇ ਬੁੱਧ ਵਿਹਾਰ ਵਿੱਚ ਭਾਰਤ ਦੀ ਆਨ , ਸ਼ਾਨ ਤੇ ਮਾਣ ਸਮਰਾਟਾਂ ਦੇ ਸਮਰਾਟ ਚੱਕਰਵਰਤੀ ਸਮਰਾਟ ਮਹਾਨ ਅਸ਼ੋਕ ਜੀ ਦਾ ਜਨਮ ਦਿਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਡਾ ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਅਤੇ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਸੂੰਡ ਦੇ ਸਹਿਯੋਗ ਨਾਲ ਮਨਾਇਆ। ਸਮਾਗਮ ਦਾ ਆਰੰਭ ਸਤਿਕਾਰਯੋਗ ਭੰਤੇ ਭਿੱਖੂ ਵਿਸਾਖਾ ਵਲੋਂ ਤਰੀ ਸ਼ਰਣ ਅਤੇ ਪੰਚ ਸ਼ੀਲ ਦੇ ਉਚਾਰਣ ਕਰਕੇ ਕੀਤਾ । ਇਸ ਉਪਰੰਤ ਭਾਂਤੇ ਜੀ ਨੇ ਸਮਰਾਟ ਅਸ਼ੋਕ ਵਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਨੇ ਕਿਹਾ ਕਿ ਸਮਰਾਟ ਅਸ਼ੋਕ ਨੇ ਕਲਿੰਗਾ ਦੀ ਲੜਾਈ ਜਿੱਤਣ ਤੋਂ ਬਾਅਦ ਜਾਨੀ ,ਮਾਲੀ ਹੋਏ ਨੁਕਸਾਨ ਨੂੰ ਦੇਖਦਿਆਂ ਆਪਣੇ ਜੀਵਨ ਜਿਉਂਣ ਦੇ ਆਪਣੇ ਢੰਗ ਨੂੰ ਹੀ ਹਮੇਸ਼ਾਂ ਲਈ ਬਦਲ ਦਿੱਤਾ । ਸਮਰਾਟ ਅਸ਼ੋਕ ਨੇ ਆਪਣੀ ਜੀਵਨ ਸ਼ੈਲੀ ਬਦਲਕੇ ਧਾਰਮਿਕ ਜੀਵਨ ਜਿਊਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਮਰਾਟ ਅਸ਼ੋਕਾ ਜੀ ਦੇ ਜਨਮਦਿਨ ਮਨਾਉਣ ਦੇ ਉਪਰਾਲੇ ਦਾ ਧੰਨਵਾਦ ਕਰਦਿਆਂ ਵਧਾਈ ਦਿੰਦੇ ਹੋਏ ਆਖਿਆ ਕਲਿਆਣਕਾਰੀ ਰਾਜ ਅਸ਼ੋਕ ਨੇ ਬੁੱਧ ਦੀਕਸ਼ਾ ਲੈ ਕੇ ਧਮ ਪ੍ਰਚਾਰ ਸ਼ੁਰੂ ਕਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦਿਆਲ ਬੋਧ ਯੂ ਕੇ ਨੇ ਕਿਹਾ ਕਿ ਸਮਰਾਟ ਅਸ਼ੋਕ ਨੇ ਆਪਣੇ ਵਿਸ਼ਾਲ ਭਾਰਤ ਨੂੰ ਪ੍ਰਬੁੱਧ ਭਾਰਤ ਬਣਾ ਕੇ ਸਮਾਨਤਾ ਸੁਤੰਤਰਤਾ ਤੇ ਭਾਈਚਾਰਾ ਕਾਇਮ ਕੀਤਾ। ਉਘੇ ਅੰਬੇਬਡਕਰੀ ਆਗੂ ਡਾ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੀ ਸੀਨੀਅਰ ਮੈਂਬਰ ਪ੍ਰਵੀਨ ਬੰਗਾ ਨੇ ਕੀਤੇ ਉਪਰਾਲੇ ਦਾ ਧੰਨਵਾਦ ਕਰਦਿਆਂ ਵਧਾਈ ਦਿੰਦੇ ਹੋਏ ਆਖਿਆ ਸਮਰਾਟ ਅਸ਼ੋਕਾ ਜੀ ਦੇ ਕਲਿਆਣਕਾਰੀ ਰਾਜ ਤੋ ਬਾਅਦ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਜੀ ਦੀ ਅਗਵਾਈ ਵਿਚ ਬਣੀ ਸਰਕਾਰ ਨੇ ਅਜਾਦ ਭਾਰਤ ਵਿੱਚ ਅਸ਼ੋਕਾ ਜੀ ਦੇ ਪਦਚਿੰਨਾਂ ਤੇ ਦ੍ਰਿੜਤਾ ਨਾਲ ਚਲਣ ਦਾ ਹੋਂਸਲਾ ਕਰਦੇ ਹੋਏ ਮਾਨਵੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਮਹਾਂਪੁਰਸ਼ਾਂ ਦਾ ਸਨਮਾਨ ਕਰਕੇ ਇਤਿਹਾਸ ਸਿਰਜਿਆ ਹੈ ਅਜ ਦੇ ਦਿਨ ਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸੰਕਲਪ ਲੈਣ ਦੀ ਜਰੂਰਤ ਹੈ ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਰਿਟਾਇਰਡ ਪ੍ਰਿੰਸੀਪਲ ਸ੍ਰੀ ਜਗਦੀਸ਼ ਕੁਮਾਰ , ਡਾ ਸੁਖਵਿੰਦਰ ਹੀਰਾ , ਬਾਬੂ ਮੁਲਾਜਮ ਆਗੂ ਰਹੇ ਅਜੀਤ ਰਾਮ ਗੁਣਾਚੌਰ ਜੀ , ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਅਤੇ ਡਾ ਇੰਦਰਜੀਤ ਕਜਲਾ ਆਦਿ ਨੇ ਸੰਬੋਧਨ ਕੀਤਾ। ਇਸ ਸਮਾਗਮ ਦੌਰਾਨ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ” ਜੇ ਭੀਮ ਨਾ ਹੁੰਦੇ ” ਗੀਤ ਗਾ ਕੇ ਬਾਹ ਬਾਹ ਖੱਟੀ । ਇਸ ਮੌਕੇ ਡਾ ਅੰਬੇਡਕਰ ਬੁਧਿਇਸਟ ਰਿਸੋਰਸ ਸੈਂਟਰ ਸੂੰਢ ਬੰਗਾ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਇੰਦਰਜੀਤ ਅਟਾਰੀ ਜੀ ਕਸ਼ਮੀਰੀ ਲਾਲ ਝੱਲੀ ਰਿਟਾਇਰਡ ਸੁਪਰਡੈਂਟ ਸੈਸ਼ਨ ਕੋਰਟ , ਸ੍ਰੀ ਪਾਲ ਝੱਲੀ , ਮਾ ਸ਼ੰਗਾਰਾ ਰਾਮ , ਸੁਰੇਸ਼ ਕੁਮਾਰ , ਰੇਸ਼ਮ ਜੀਂਦੋਵਾਲ , ਬੌਬੀ ਫਗਵਾੜਾ , ਸੁਖਦੇਵ ਸਿੰਘ ਬਿੰਜੋ , ਪ੍ਰਕਾਸ਼ ਬੈਂਸ , ਹਰਮੇਸ਼ ਬੰਗੜ , ਚਰਨਜੀਤ ਪੱਦੀ ਮੱਠ ਵਾਲੀ , ਗੁਰਦਿਆਲ ਚੰਦ ਪੱਦੀ , ਲੰਬੜਦਾਰ ਚਰਨਜੀਤ ਸੱਲਾਂ , ਧਰਮ ਪਾਲ ਤਲਵੰਡੀੇ ਤੀਰਥ ਕਜਲਾ ਪਰਮਜੀਤ ਮਹਿਰਮਪੁਰ ਸੁਰਿੰਦਰ ਮੰਢੇਰਾਂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਮ ਜੋਤੀ ਕਲਿਆਣ ਸੰਮਤੀ ਆਰ ਸੀ ਐੱਫ ਸਲਾਨਾ ਸਮਾਰੋਹ ਭਲਕੇ 
Next articleਦੁਆਬਾ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਐਮ ਐਸ ਪੀ ਦਾ ਮੁੱਦਾ ਗੂੰਜਿਆ