ਨੇਕੀ ਦੀ ਜਿੱਤ

(ਸਮਾਜ ਵੀਕਲੀ)

ਨੇਕੀ ਦੀ ਜਿੱਤ ਹੋਈ ਬਦੀ ਉੱਤੇ
ਸੱਚੀ ਦੱਸ ਫ਼ਿਰ ਉਹ ਨੇਕੀ ਕਿੱਥੇ ਹੈ

ਸਾਬਤ ਸੂਰਤ ਦਸਤਾਰ ਪਹਿਚਾਣ ਵਾਲਾ
ਹੁਣ ਦੱਸ ਮੈਨੂੰ ਉਹ ਬਿਬੇਕੀ ਕਿੱਥੇ ਹੈ

ਪਹਿਚਾਣ ਸੀ ਭਲੇ ਬੁਰੇ ਦੀ ਜਿਸਨੂੰ
ਮੈਨੂੰ ਦੱਸ ਹੁਣ ਉਹ ਪੇਖੀ ਕਿੱਥੇ ਹੈ

ਪਖੰਡ ਦੇ ਸੀ ਪ੍ਰਚੰਡੇ ਉਡਾਉਂਦੀ ਸੁਰਤ ਜੋ
ਦੱਸ ਹੁਣ ਅੱਜਕਲ੍ਹ ਉਹ ਦੇਖੀ ਕਿੱਥੇ ਹੈ

ਸੱਚ ਦੀ ਕਲਮ ਲਿੱਖਦਾ ਸੀ ਜਿਹੜਾ
ਦੱਸ ਹੁਣ ਸਿੰਘਦਾਰਾ ਉਹ ਲੇਖੀ ਕਿੱਥੇ ਹੈ

ਸਿੰਘਦਾਰ ਇਕਬਾਲ ਸਿੰਘ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰਾਵਣ