(ਸਮਾਜ ਵੀਕਲੀ)
ਅੱਜ ਦੀ ਤਾਜਾ ਖਬਰ ਪੜ੍ਹ ਕੇ ਹੋਇਆ ਹੈਰਾਨ ,
150 ਮਰੇ,200 ਜ਼ਖਮੀ ਕਾਬਲ ‘ਚ ਹੋਇਆ ਧਮਾਕਾ।
ਬੰਗਾਲ ‘ਚ ਕਿਸ਼ਤੀ ਪਲਟੀ 6 ਮਰਿਆਂ ਦੀ ਮਿਲੀਆਂ ਲਾਸ਼ਾਂ,
ਦੋ ਕਿਸਾਨਾਂ ਕੀਤੀ ਖੁਦਕੁਸ਼ੀ, ਦੋ ਘਰਾਂ ‘ਚ ਪੈ ਗਿਆ ਡਾਕਾ।
ਉੱਤਰਾਖੰਡ ‘ਚ ਕਦੇ ਨੇਪਾਲ ‘ਚ ਬੱਸ ਖੱਡ ‘ਚ ਡਿਗੀ,
ਕਦੇ ਯਮਨਾ ਨਦੀ ਤੇ ਕਦੇ ਜੰਮੂ ਨੇੜੇ ਚਿਨਾਬ ‘ਚ।
ਹਿਜ਼ਬੁੱਲ ਦਹਿਸ਼ਤੀਂਆਂ ਦਾ ਕਦੇ ਲਸ਼ਕਰ ਦਾ ਮੁਕਾਬਲਾ,
ਸਿਰਫ ਅਖਬਾਰ ਦੀ ਤਰੀਕ ਬਦਲਦੀ ਬਾਕੀ ਇੱਕੋ ਹਿਸਾਬ ‘ਚ।
ਸਰਕਾਰਾਂ ਵੀ ਸਾਰੀਆਂ ਦੁਖੀ ਹੋਈਆਂ,
ਵਧਾ ਚੜ੍ਹਾ ਕੇ ਖਬਰਾਂ ਦੇਣ ਪੱਤਰਕਾਰ।
ਵਿਰੋਧੀ ਧਿਰ ਜਿਹੜੀ ਨਾ ਤਿੰਨ ‘ਚ ਨਾ ਤੇਰਾਂ ‘ਚ,
ਗੱਲ ਗੱਲ ‘ਚ ਕਰਦੀ ਭੰਡੀ ਪ੍ਰਚਾਰ।
ਅੰਦੋਲਨ ਰੈਲੀਆਂ ਟੱਪਦੇ ਹੱਦ ਬੰਨੇ,
ਨਿਕੰਮੇ ਲੋਕੀ ਚੜ੍ਹਨ ਟੈਂਕੀਆਂ ਤੇ ਲੈ ਕੇ ਬੋਤਲਾਂ ਪੈਟਰੋਲ ਦੀਆਂ।
ਕੱਚੇ ਪੱਕੇ ਮੁਲਾਜ਼ਮ ਵਿਹਲੜ ਰਲਕੇ ਸਾਰੇ,
ਅਸਲੀ ਹੱਕਦਾਰਾਂ ਦੇ ਹੱਕਾਂ ਨੂੰ ਰੋਲਦੀਆਂ।
ਵਿਹਲੜਾਂ ਰਲਕੇ ਕੀਤਾ ਜਬਰ ਜਨਾਹ ਕੁੜੀਆਂ ਨਾਲ
ਵਾਕਫ ਕੁੜੀਆਂ ਨਾਲ ਕਰਨ ਬਦਫੈਲੀਆਂ।
ਨਸ਼ਿਆਂ ਚਿੱਟਿਆਂ ਦੀ ਚੇਟਕ ਲਾਉਂਦੇ ਧੀਆਂ ਭੈਣਾਂ ਨੂੰ
ਸਮਾਜ ਦੋਸ਼ ਲਾਵੇ ਮਾਪਿਆਂ ਦੀਆਂ ਅਣਗਹਿਲੀਆਂ।
ਮੋਦੀ ਜਾਂਦੇ ਵਿਦੇਸ਼ਾਂ ਚ ਸ਼ਾਂਤੀ ਤੇ ਵਾਰਤਾ ਦੇ ਦੂਤ ਬਣਕੇ,
ਲੜਾਈਆਂ ਨਾਲ ਮਸਲਾ ਹਲ ਹੋਣਾ ਨੀਂ ਕੋਈ।
ਸੁਰਖੀਆਂ ‘ਚ ਬਣੇ ਰਹਿਣ ਚੋਣਾਂ ਉਪ ਚੋਣਾਂ ‘ਚ,
ਠਿੱਬੀ ਲਾਈ ਰੱਖਣ ਧੱਕੇਸ਼ਾਹੀ ਦੀ,ਵਿਰੋਧੀ ਜਾਂਦੇ ਰੋਈ
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly