ਲੀਗਲ ਅਵੇਅਰਨੈਸ ਮੰਚ ਪੰਜਾਬ ਨੇ “ਬਹੁਜਨ ਰਾਜਨੀਤੀ ਤੇ ਸਮਾਜਿਕ ਪਰਿਵਰਤਨ” ਤੇ ਕਰਵਾਈ ਵਿਚਾਰ ਗੋਸ਼ਟੀ

ਫੋਟੋ ਕੈਪਸਨ-ਮਹਾਂ ਨਾਇਕ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦਾ ਜਨਮ ਦਿਵਸ ਮਨਾਉਣ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ, ਐਡਵੋਕੇਟ ਹਰਭਜਨ ਦਾਸ ਸਾਂਪਲਾ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਤੇ ਹੋਰ ਪਤਵੰਤੇ

ਲੀਗਲ ਅਵੇਅਰਨੈਸ ਮੰਚ ਪੰਜਾਬ ਨੇ “ਬਹੁਜਨ ਰਾਜਨੀਤੀ ਤੇ ਸਮਾਜਿਕ ਪਰਿਵਰਤਨ” ਤੇ ਕਰਵਾਈ ਵਿਚਾਰ ਗੋਸ਼ਟੀ

ਮਹਿੰਦਰ ਰਾਮ ਫੁੱਗਲਾਣਾ (ਸਮਾਜ ਵੀਕਲੀ)-  ਜਲੰਧਰ “ਲੀਗਲ ਅਵੇਅਰਨੈਸ ਮੰਚ ਪੰਜਾਬ” ਵਲੋਂ ਮਹਾਂ ਨਾਇਕ ਬਾਬੂ ਕਾਂਸ਼ੀਰਾਮ ਜੀ ਦੇ ਜਨਮ ਦਿਵਸ ਮੌਕੇ “ਬਹੁਜਨ ਰਾਜਨੀਤੀ ਤੇ ਸਮਾਜਿਕ ਪਰਿਵਰਤਨ” ਵਿਸ਼ੇ ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਅੰਬੇਡਕਰ ਭਵਨ ਜਲੰਧਰ ਵਿਖੇ ਕਰਵਾਈ ਇਸ ਵਿਚਾਰ ਚਰਚਾ ਵਿੱਚ ਮੁੱਖ ਬੁਲਾਰੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬੀ.ਐਸ.ਪੀ. ਪੰਜਾਬ ਤੇ ਇੰਜਨੀਅਰ ਜਸਵੰਤ ਰਾਏ ਦਫਤਰ ਸਕੱਤਰ ਬੀ.ਐਸ.ਪੀ. ਨੇ ਆਖਿਆ ਕਿ ਬਾਬੂ ਕਾਂਸ਼ੀ ਰਾਮ ਜੀ ਨੇ ਬਹੁਜਨ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਪ੍ਰੇਰਤ ਕੀਤਾ ਅਤੇ ਸਰਕਾਰਾਂ ਬਣਾਉਣ ਲਈ ਕਿਹਾ ਸੀ ਤਾਂ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਿਧਾਂਤਾਂ ਅਨੁਸਾਰ ਸਮਾਜਿਕ ਤੇ ਆਰਥਿਕ ਪਰਿਵਰਤਨ ਲਿਆਂਦਾ ਜਾ ਸਕੇ।

ਇਹਨਾਂ ਆਗੂਆਂ ਤੋਂ ਇਲਾਵਾ ਐਡਵੋਕੇਟ ਹਰਭਜਨ ਦਾਸ ਸਾਂਪਲਾ, ਐਡਵੋਕੇਟ ਰਾਮ ਕ੍ਰਿਸ਼ਨ ਚੋਪੜਾ, ਦੀਪਕ ਕੁਮਾਰ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ, ਪ੍ਰਿੰਸੀਪਲ ਪਰਮਜੀਤ ਜਸਲ, ਸਤਵਿੰਦਰ ਮਦਾਰਾਂ, ਜਗਦੀਸ਼ ਦੀਸ਼ਾ, ਮੰਗਤ ਰਾਮ ਨੇ ਵੀ ਵਿਚਾਰ ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਤਵਿੰਦਰ ਮਦਾਰਾਂ ਦੀ ਲਿਖੀ ਪੁਸਤਕ “ਸਾਹਿਬ ਕਾਂਸ਼ੀ ਰਾਮ ਫੂਲੇ, ਸ਼ਾਹੂ, ਅੰਬੇਡਕਰ ਅੰਬੇਡਕਰੀ ਲਹਿਰ ਦਾ ਪਹਿਰੇਦਾਰ” ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਦਾ ਲਿਖਿਆ ਪੈਫਲਟ ਫੂਲੇ ਅੰਬੇਡਕਰੀ ਮਹਾਦੇਵ ਪਾਂਧੀ ਸਾਹਿਬ ਸ੍ਰੀ ਕਾਂਸ਼ੀਰਾਮ ਜੀ” ਸਰੋਤਿਆਂ ਵਿੱਚ ਵੰਡਿਆ ਗਿਆ। ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਇਸ ਵਿਚਾਰ ਗੋਸਟੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਤੇ ਮਰਦ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਦਲਿਤ ਸਹਿਤ ਦੇ ਬੁਕ ਸਟਾਲ ਵੀ ਲਗਾਏ ਗਏ।

Previous articleਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਦੇਸ਼ ਭਰ ਵਿੱਚ ਮਜਬੂਤ ਕੀਤਾ
Next articleSamaj Weekly = 18/03/2024