ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਦੇਸ਼ ਭਰ ਵਿੱਚ ਮਜਬੂਤ ਕੀਤਾ

ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਦੇਸ਼ ਭਰ ਵਿੱਚ ਮਜਬੂਤ ਕੀਤਾ – ਬੰਗਾ, ਕਮਾਮ, ਸੂੰਡਾ
ਆਮ ਪਾਰਟੀ ਦੀ ਸਰਕਾਰ ਘੋਰ ਅੰਬੇਡਕਰ ਵਿਰੋਧੀ, ਡਰਾਮੇਬਾਜ ਸਰਕਾਰ, ਸੁਚੇਤ ਹੋਣ ਦੀ ਜਰੂਰਤ -ਪ੍ਰਵੀਨ ਬੰਗਾ

ਬੰਗਾ (ਸਮਾਜ ਵੀਕਲੀ)- ਬੰਗਾ ਮੇਹਲੀ ਬਸਪਾ ਪੰਜਾਬ ਵਲੋ ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ 90ਵੇਂ ਜਨਮਦਿਨ ਤੇ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾਵਾਂ ਵਿੱਚ ਮਨਾਉਣ ਦੇ ਦਿੱਤੇ ਪ੍ਰੋਗਰਾਮ ਦੀ ਲੜੀ ਦੇ ਤਹਿਤ ਬੰਗਾ ਹਲਕੇ ਦੇ ਪਿੰਡ ਬੁਰਜਕੰਧਾਰੀ ਵਿਖੇ ਹਲਕਾ ਇੰਚਾਰਜ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਵਿਚ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਲੀਡਰਸ਼ਿਪ ਤੇ ਸਮਰਥਕ ਸ਼ਾਮਿਲ ਹੋਏ. ਸਮਾਗਮ ਦੀ ਪ੍ਰਧਾਨਗੀ ਜਿਲਾ ਜਨਰਲ ਸਕੱਤਰ ਹਰਬਿਲਾਸ ਬਸਰਾ ਜੀ ਤੇ ਹਲਕਾ ਪ੍ਰਧਾਨ ਜੈ ਪਾਲ ਸੂੰਡਾ ਜੀ ਨੇ ਕੀਤੀ. ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਜਿਲਾ ਪ੍ਰਧਾਨ ਮਨੋਹਰ ਕਮਾਮ ਹਲਕਾ ਇੰਚਾਰਜ, ਹਲਕਾ ਬੰਗਾ ਬਸਪਾ ਪੰਜਾਬ ਦੇ ਆਗੂ ਅਸ਼ੋਕ ਸੰਧੂ ਜੀ, ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੋਰ ਜੀ, ਯੂਥ ਆਗੂ ਚਰਨਜੀਤ ਮੰਢਾਲੀ ਸ਼ਾਮਿਲ ਹੋਏ.

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਨੇ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਜਨਮਦਿਨ ਤੇ ਇਕੱਠੇ ਹੋਏ ਸਮਰਥਕਾਂ ਨੂੰ ਬਸਪਾ ਪੰਜਾਬ ਵਲੋ ਵਧਾਈਆਂ ਦਿੰਦੇ ਹੋਏ ਆਖਿਆ, ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਬਹੁਤ ਉਤਰਾ ਚੜਾ ਵਾਲਾ ਰਿਹਾ ਹੈ. ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਤੋ ਬਾਅਦ ਸਾਇਕਲ ਤੋ ਸਮਾਜਿਕ ਅੰਦੋਲਨ ਦਾ ਸਫਰ ਸ਼ੁਰੂ ਕਰਕੇ ਬਸਪਾ ਦੀ ਮਜਬੂਤੀ ਲਈ ਕਸ਼ਮੀਰ ਤੋ ਕੰਨਿਆ ਕੁਮਾਰੀ ਤਕ ਸਾਇਕਲਾਂ ਤੇ ਸਹਿਯੋਗੀਆਂ ਨਾਲ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ, ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਜਨ ਜਨ ਤਕ ਪਹੁੰਚਾਉਣ ਲਈ ਗਏ. ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਨੇ ਮਹਾਂਪੁਰਸ਼ਾਂ ਸਮੇਤ ਜੋਤੀ ਰਾਉ ਫੂਲੇ, ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਰਾਜ ਕਰਨ ਵਾਲੀ ਵਿਚਾਰਧਾਰਾ ਬਣਾਉਣ ਵਿੱਚ ਕਾਮਯਾਬ ਹੋਏ. ਉਨ੍ਹਾਂ ਦੇ ਅੰਦੋਲਨ ਚੋ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਮਧ ਪ੍ਰਦੇਸ਼, ਰਾਜਸਥਾਨ, ਬਿਹਾਰ, ਉਤਰਾਖੰਡ, ਕਰਨਾਟਕ, ਦਿਲੀ ਤੇ ਐਮ ਪੀ ਐਮ ਐਲ ਏ ਪੈਦਾ ਹੋਏ. ਉਥੇ ਦੇਸ਼ ਦੇ ਸਭ ਤੋਂ ਵਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੀ ਅਗਵਾਈ ਵਿਚ ਸਰਕਾਰ ਬਣਾਉਣਾ ਕੋਈ ਛੋਟੀ ਗਲ ਨਹੀਂ ਹੈ. ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਜੀ ਦੀ ਦੂਰਦਰਸ਼ੀ ਸੋਚ ਨਾਲ ਗਰੇਟ ਅਸ਼ੋਕਾ ਦੇ ਰਾਜ ਤੋ ਬਾਅਦ ਅੰਦੋਲਨ ਦੀ ਉਤਰਾਅਧਿਕਾਰੀ ਭੈਣ ਕੁਮਾਰੀ ਮਾਇਆਵਤੀ ਜੀ, ਸਾਬਕਾ ਮੁੱਖ ਮੰਤਰੀ ਜੀ ਦੀ ਅਗਵਾਈ ਵਿਚ ਸਰਕਾਰ ਨੇ ਅਜਾਦ ਭਾਰਤ ਵਿੱਚ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਮਹਾਂਪੁਰਸ਼ਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ. ਲੋਕਸਭਾ ਦੀਆਂ ਚੋਣਾਂ ਆ ਰਹੀਆਂ ਹਨ ਆਪਣੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਦੇ ਹੋਏ ਹਰ ਬੂਥ ਤੋ 10 ਦਸ ਦਸ ਆਗੂਆਂ ਦੀ ਲਿਸਟ ਪਾਰਟੀ ਨੂੰ ਤੁਰੰਤ ਦੋਣ ਦੀ ਅਪੀਲ ਕੀਤੀ. ਸਾਹਿਬ ਕਾਂਸ਼ੀ ਰਾਮ ਜੀ ਤੇ ਵਿਸ਼ਵ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸੰਕਲਪ ਲੈਣ ਦੀ ਜਰੂਰਤ ਹੈ ਤਾਂ ਜੋ ਦੇਸ਼ ਦੇ ਬਹੁਜਨ ਸਮਾਜ ਨੂੰ ਦੇਸ਼ ਦਾ ਸ਼ਾਸਕ ਬਣਾਇਆ ਜਾ ਸਕੇ.

ਸ਼੍ਰੀ ਬੰਗਾ, ਮਨੋਹਰ ਕਮਾਮ ਜੀ, ਹਰਬਲਾਸ ਬਸਰਾ ਜੀ, ਜੈ ਪਾਲ ਸੂੰਡਾ ਜੀ, ਵਿਜੇ ਕੁਮਾਰ ਗੁਣਾਚੋਰ ਜੀ, ਚਰਨਜੀਤ ਮੰਢਾਲੀ ਨੇ ਆਖਿਆ ਸਿਰਫ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਫੋਟੋ ਲਗਾਉਣ ਨਾਲ ਅੰਬੇਬਡਕਰੀ ਨਹੀਂ ਬਣਿਆਂ ਜਾ ਸਕਦਾ ਹੈ ਘਾਲਣਾ ਕਰਨੀ ਪੈਂਦੀ ਹੈ. ਡਰਾਮੇਬਾਜੀ ਵਾਲੀ ਆਮ ਪਾਰਟੀ ਦੀ ਸਰਕਾਰ ਘੋਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਵਿਚਾਰਾਂ ਦੀ ਵਿਰੋਧੀ ਹੈ, ਸੁਚੇਤ ਹੋਣ ਦੀ ਜਰੂਰਤ ਹੈ.

ਇਸ ਮੌਕੇ ਤੇ ਮਿਸ਼ਨਰੀ ਗਾਇਕ ਰਾਜ ਦਦਰਾਲ ਜੀ ਤੇ ਸੁਰਿੰਦਰਾ ਝਿੰਗੜ ਨੇ ਮਿਸ਼ਨਰੀ ਗੀਤਾਂ ਨਾਲ ਵਧਾਈਆਂ ਦਿੱਤੀਆਂ. ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਕੇਕ ਕੱਟਿਆ ਤੇ ਖੁਸ਼ੀ ਦਾ ਇਜਹਾਰ ਕੀਤਾ. ਹਲਕਾ ਪ੍ਰਧਾਨ ਜੈ ਪਾਲ ਸੂੰਡਾ ਜੀ ਨੇ ਸਮਾਗਮ ਵਿੱਚ ਪੁੱਜੇ ਸਾਥੀਆਂ ਦਾ ਧੰਨਵਾਦ ਕੀਤਾ. ਮੰਚ ਸੰਚਾਲਨ ਹਰਬਲਾਸ ਬਸਰਾ ਨੇ ਕੀਤਾ. ਸਮਾਗਮ ਵਿੱਚ ਸੋਮ ਨਾਥ ਰਟੈਂਡਾ, ਹਰਪ੍ਰੀਤ ਡਾਹਰੀ, ਧਰਮ ਪਾਲ ਤਲਵੰਡੀ, ਪਰਮਜੀਤ ਮਹਿਰਮਪੁਰ, ਮਹਿੰਦਰ ਪਾਲ ਬੈਂਸ, ਪ੍ਰਕਾਸ਼ ਬੈਂਸ, ਨਿਰਮਲ ਸਲਣ, ਸਰਪੰਚ ਕਮਲਜੀਤ ਕੋਰ, ਸਾਬਕਾ ਸਰਪੰਚ ਜਸਵਿੰਦਰ ਕੋਰ, ਸ਼ਾਂਤਾ ਦੇਵੀ, ਵਿਦਿਆ ਦੇਵੀ ,ਯੂਥ ਆਗੂ ਕੁਲਦੀਪ ਬਹਿਰਾਮ, ਇੰਜ ਸੁਰਜੀਤ ਰਲ, ਤੀਰਥ ਕਲਸੀ, ਦਰਸ਼ਨ ਸਿੰਘ ਪ੍ਰਧਾਨ ਬਹਿਰਾਮ, ਪ੍ਰਕਾਸ਼ ਫਰਾਲਾ, ਸੋਹਣ ਲਾਲ ਰਟੈਂਡਾ, ਡਾ ਮੋਹਣ ਲਾਲ ਬੱਧਣ, ਦੂਨੀ ਚੰਦ, ਅਸ਼ਵਨੀ ਕੁਮਾਰ, ਗੁਰਦਿਆਲ ਦੋਸਾਂਝ, ਸੁਰਿੰਦਰ ਮੰਢੇਰਾਂ, ਮੱਖਣ ਸਲੋਹ, ਵੇਟ ਲਿਫਟਰ ਕੋਚ ਜਗਦੀਸ਼ ਗੁਰੂ ਗੁਣਾਚੋਰ ਜੀ, ਜਸਪਾਲ ਰਲ, ਸਤਪਾਲ ਔੜ, ਗਨਪਤ ਬਿੱਟੂ, ਮੇਹਲੀ ਮੇਜਰ ਬਾਬਾ ਤੋ ਇਲਾਵਾ ਵਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ

Previous articleਸ਼ਬਦਜੋਤ ਲੁਧਿਆਣਾ ਵੱਲੋਂ ਨਵੇਂ 52 ਕਵੀਆਂ ਦਾ ਵਿਸ਼ਾਲ ਕਵਿਤਾ ਕੁੰਭ ਸੰਪੂਰਨ
Next articleਲੀਗਲ ਅਵੇਅਰਨੈਸ ਮੰਚ ਪੰਜਾਬ ਨੇ “ਬਹੁਜਨ ਰਾਜਨੀਤੀ ਤੇ ਸਮਾਜਿਕ ਪਰਿਵਰਤਨ” ਤੇ ਕਰਵਾਈ ਵਿਚਾਰ ਗੋਸ਼ਟੀ