ਸੌਦਾ ਸਾਧ ਰਾਮ ਰਹੀਮ ਨੂੰ ਅਦਾਲਤ ਵੱਲੋਂ

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਵੱਡੀ ਰਾਹਤ 
ਬਲਬੀਰ ਸਿੰਘ ਬੱਬੀ – ਪੰਜਾਬ ਦੇ ਜਿਲਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਬਾਲਾ ਤੋਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਚੋਰੀ ਕੀਤਾ ਜਾਂਦਾ ਹੈ ਉਸ ਤੋਂ ਛੇ ਮਹੀਨੇ ਬਾਅਦ ਇਸੇ ਸਰੂਪ ਦੀ ਬਹੁਤ ਬੁਰੇ ਹਾਲਾਤਾਂ ਵਿੱਚ ਬੇਅਦਬੀ ਕੀਤੀ ਜਾਂਦੀ ਹੈ ਤੇ ਪਿੰਡ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰੇ ਜਾਂਦੇ ਹਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਘਟਨਾਕਰਮ ਸਾਹਮਣੇ ਆਉਂਦਾ ਹੈ ਤਾਂ ਪੰਜਾਬ ਵਿੱਚ ਹੀ ਨਹੀਂ ਸਮੁੱਚੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਤੇ ਪੰਜਾਬ ਸਮੁੱਚਾ ਪੰਜਾਬ ਉਸ ਵੇਲੇ ਰੋਸ ਧਰਨੇ ਪ੍ਰਦਰਸ਼ਨ ਰਾਹੀਂ ਸੜਕਾਂ ਉੱਤੇ ਆ ਗਿਆ। ਲੋਕ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਜਾਂਚ ਪੜਤਾਲ ਮੰਗ ਰਹੇ ਸਨ। ਕੋਟਕਪੁਰਾ ਦੇ ਵਿੱਚ ਚੱਲ ਰਹੇ ਧਰਨੇ ਪ੍ਰਦਰਸ਼ਨ ਵਿੱਚ ਪੰਜਾਬ ਪੁਲਿਸ ਨੇ ਸਰਕਾਰੀ ਹੁਕਮ ਉੱਤੇ ਇਕੱਠੇ ਹੋਏ ਲੋਕਾਂ ਉੱਤੇ ਲਾਠੀ ਚਾਰਜ ਕੀਤਾ। ਉਸ ਤੋਂ ਬਾਅਦ ਬਹਿਬਲ ਕਲਾ ਦੇ ਵਿੱਚ ਗੋਲੀ ਚੱਲੀ ਤੋ ਦੋ ਸਿੱਖ ਨੌਜਵਾਨ ਇਸ ਘਟਨਾ ਕਰਮ ਵਿੱਚ ਮਾਰੇ ਗਏ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਤਰ੍ਹਾਂ ਦੀਆਂ ਕਮੇਟੀਆਂ ਜਾਂਚ ਪੜਤਾਲਾਂ ਪੁਲਿਸ ਤੇ ਸਰਕਾਰ ਪਾਸੋਂ ਬਣੀਆਂ।
    ਜਦੋਂ ਕੁਝ ਜਾਂਚ ਪੜਤਾਲ ਸਾਹਮਣੇ ਆਈ ਤਾਂ ਇਸ ਸਾਰੇ ਘਟਨਾ ਕਰਮ ਦੇ ਪੈਰ ਜਾ ਕੇ ਡੇਰਾ ਸਿਰਸਾ ਦੇ ਨਾਲ ਜੁੜੇ ਉਸ ਤੋਂ ਬਾਅਦ ਡੇਰਾ ਪ੍ਰੇਮੀ ਕਾਬੂ ਵੀ ਕੀਤੇ ਜੋ ਹੁਣ ਤੱਕ ਜੇਲਾਂ ਵਿੱਚ ਹਨ ਤੇ ਕਈਆਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਹਰਿਆਣਾ ਹਾਈਕੋਰਟ ਤੋਂ ਇਲਾਵਾ ਫਰੀਦਕੋਟ ਵਿੱਚ ਇਹ ਮਾਮਲਾ ਅਦਾਲਤੀ ਪ੍ਰਕਿਰਿਆ ਅਧੀਨ ਚੱਲ ਰਿਹਾ ਹੈ। ਇਸ ਸਾਰੇ ਕੇਸ ਦੇ ਵਿੱਚ ਅੱਜ ਉਸ ਵੇਲੇ ਇਕਦਮ ਹੀ ਵੱਡੀ ਤਬਦੀਲੀ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ ਦਿੱਤੀ। ਰਾਹਤ ਇਸ ਗੱਲ ਦੀ ਸੀ ਕਿ ਰਾਮ ਰਹੀਮ ਦੇ ਵਕੀਲਾਂ ਨੇ ਇਸ ਕੇਸ ਨੂੰ ਸੀਬੀਆਈ ਦੇ ਹਵਾਲੇ ਕੀਤੇ ਜਾਣ ਦੀ ਪਟੀਸ਼ਨ ਪਾਈ ਹੋਈ ਸੀ। ਜਿਸ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਹਰ ਲਾਉਂਦਿਆਂ ਹੋਇਆਂ ਇਹ ਰਾਹਤ ਦੇਣ ਦਾ ਯਤਨ ਕੀਤਾ ਹੈ। ਹੁਣ ਅੱਗੇ ਚਲ ਕੇ ਦੇਖਦੇ ਹਾਂ ਕਿ ਇਹ ਕੇਸ ਸੀਬੀਆਈ ਕੋਲ ਜਾਂਦਾ ਹੈ ਜਾਂ ਕਿਸੇ ਹੋਰ ਪਾਸੇ ਨੂੰ ਮੁੜੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ – ਪ੍ਰੀ ਵੈਡਿੰਗ ਸ਼ੂਟ !
Next articleਜ਼ਿੰਦਗੀ ਚਲਦੀ ਰਹੀ…