ਪ੍ਰਸਿੱਧ ਕੀਬੋਰਡ ਪਲੇਅਰ ਤੇ ਕੋ ਸਿੰਗਰ ਬਲਵਿੰਦਰ ਕੁਮਾਰ ਉਰਫ ਬੀ. ਕੇ ਮਾਨ
ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬੀ ਸੰਗੀਤ ਦਾ ਚਮਕਦਾ ਸਿਤਾਰਾ ਕੀਬੋਰਡ ਪਲੇਅਰ ਤੇ ਕੋ ਸਿੰਗਰ ਬਲਵਿੰਦਰ ਕੁਮਾਰ ਉਰਫ ਬੀ.ਕੇ ਮਾਨ ਇੱਕ ਪ੍ਰਪੱਕ ਸਾਜ਼ਿੰਦੇ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਹੈ। ਸਵ: ਸ੍ਰੀ ਦਰਸ਼ਨ ਰਾਮ ਜੀ ਪਿਤਾ ਅਤੇ ਮਾਤਾ ਸਵ: ਚੰਨੋ ਦੇ ਇਸ ਲਾਡਲੇ ਸਪੁੱਤਰ ਬੀ. ਕੇ ਮਾਨ ਨੇ ਬਹੁਤ ਹੀ ਸੁਰੀਲੇ ਗਾਇਕ ਮਰਹੂਮ ਜਨਾਬ ਸਾਬਰਕੋਟੀ ਜੀ ਨਾਲ ਸਨ੍ਹ 1994 ਵਿੱਚ ਗੁਰਧਾਰਨਾ ਦੀ ਰਸਮ ਅਦਾ ਕੀਤੀ। ਜਿਲ੍ਹਾ ਜਲੰਧਰ ਦੇ ਪਿੰਡ ਲੇਸੜੀਵਾਲ ਨੇੜੇ ਆਦਮਪੁਰ ਵਿੱਚ ਜਨਮੇ ਇਸ ਫ਼ਨਕਾਰ ਨੇ ਮੈਟ੍ਰਿਕ ਦੀ ਪ੍ਰੀਖਿਆ ਡਿਜ਼ਕੋਟ ਖ਼ਾਲਸਾ ਹਾਈ ਸਕੂਲ ਅਲਾਵਲਪੁਰ ਤੋਂ ਸਨ੍ਹ 1988 ਵਿੱਚ ਪਾਸ ਕੀਤੀ। ਬਚਪਨ ਵਿੱਚ ਹੀ ਸੰਗੀਤ ਦੀ ਰੁਚੀ ਰੱਖਣ ਵਾਲਾ ਇਹ, ਕੀਬੋਰਡ ਪਲੇਅਰ ਤੇ ਕੋ ਸਿੰਗਰ ਖ਼ੁਦ ਵੀ ਬਹੁਤ ਖ਼ਰਾ ਤੇ ਸੁਰੀਲਾ ਗਾਉਂਦਾ ਹੈ। ਬਤੌਰ ਕੀਬੋਰਡ ਪਲੇਅਰ:-
ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ, ਰਿੱਕਨੂਰ, ਸਿੰਗਰ ਗੁਲਜ਼ਾਰ ਲਾਹੌਰੀਆ ਜੀ, ਸਿੰਗਰ ਲੈਂਹਿਬਰ ਹੁਸੈਨਪੁਰੀ ਜੀ, ਗਾਇਕ ਜੈਲੀ ਜੀ, ਗਾਇਕ ਮਨਜੀਤ ਪੱਪੂ ਜੀ, ਗਾਇਕ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਜੀ, ਗਾਇਕ ਤਜਿੰਦਰ ਤੇਜੀ ਯੂ ਕੇ ਵਾਲ਼ੇ, ਗਾਇਕਾ ਪੁਸ਼ਪਿੰਦਰ ਕੋਮਲ ਜੀ, ਇੰਟਰਨੈਸ਼ਨਲ ਗਾਇਕ ਫ਼ਿਰੋਜ਼ ਖ਼ਾਨ ਜੀ, ਆਪਣੇ ਉਸਤਾਦ ਇੰਟਰਨੈਸ਼ਨਲ ਗਾਇਕ ਸਾਬਰਕੋਟੀ ਜੀ, ਗਾਇਕ ਰਾਜਨ ਮੱਟੂ ਜੀ,ਗਾਇਕ ਅਲੈਕਸ ਕੋਟੀ ਜੀ, ਗਾਇਕ ਰਣਜੀਤ ਰਾਣਾ ਜੀ,ਇੰਟਰਨੈਸ਼ਨਲ ਗਾਇਕ ਸਰਦੂਲ ਸਿਕੰਦਰ ਜੀ ਦੇ ਸ਼ਗਿਰਦ ਜ਼ਮੀਲ ਅਖਤਰ ਜੀ, ਗਾਇਕ ਬੂਟਾ ਮੁਹੰਮਦ ਜੀ, ਗਾਇਕ ਦਲਵਿੰਦਰ ਦਿਆਲਪੁਰੀ ਜੀ, ਗਾਇਕ ਸਵ: ਮੋਹਣ ਬੰਗੜ ਜੀ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਜੀ, ਗਾਇਕ ਸ੍ਰੀ ਕੁਲਦੀਪ ਚੁੰਬਰ ਜੀ, ਗਾਇਕ ਕਮਲ ਤੱਲਣ ਜੀ, ਗਾਇਕਾ ਪ੍ਰੀਆ ਬੰਗਾ ਜੀ, ਗਾਇਕ ਕੁਲਵਿੰਦਰ ਕਿੰਦਾ ਜੀ, ਗਾਇਕ ਤਾਜ਼ ਨਗੀਨਾ ਜੀ,ਮਰਹੁਮ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ, ਇੰਟਰਨੈਸ਼ਨਲ ਮਰਹੂਮ ਗਾਇਕ ਜਨਾਬ ਸੁਰਿੰਦਰ ਸ਼ਿੰਦਾ ਜੀ, ਗਾਇਕ ਪਾਲੀ ਦੇਤਵਾਲੀਆ ਜੀ, ਇੰਟਰਨੈਸ਼ਨਲ ਸਟਾਰ ਗਾਇਕ ਕਮਲ ਹੀਰ ਜੀ ਨਾਲ ਕੋਰਸ ਤੇ, ਅਤੇ ਹੋਰ ਵੀ ਕਈ ਸਟਾਰ ਕਲਾਕਾਰਾਂ ਨਾਲ ਸੰਗਤ ਕਰ ਚੁੱਕਿਆ। ਆਪਣੀ ਕਾਮਯਾਬੀ ਲਈ ਉਹ ਆਪਣੇ ਪਿਤਾ ਜੀ ਦਾ ਸਹਿਯੋਗ ਮੰਨਦਾ ਹੈ। ਜੋ ਉਸਦੇ ਮਾਰਗ ਦਰਸ਼ਕ ਹਨ। ਉਹ ਆਪਣੇ ਪਰਿਵਾਰ ਅਤੇ ਜੀਵਨ ਸਾਥਣ ਲਖਵਿੰਦਰ ਕੌਰ ਤੋਂ ਇਲਾਵਾ ਆਪਣੇ ਸਕੂਲ ਟੀਚਰ ਸ੍ਰ ਸੁਰਜੀਤ ਸਿੰਘ ਕਪੂਰਪਿੰਡ ਵਾਲ਼ੇ,ਸ੍ਰ ਹਰਭਜਨ ਸਿੰਘ ਜੀ ਮਾਣਕੋ ਵਾਲ਼ੇ, ਢੋਲਕ ਮਾਸਟਰ ਜੋਤੀ ਬੁੱਲੋਵਾਲ ਵਾਲ਼ੇ, ਸ੍ਰੀ ਭਗਤ ਸ਼ਰਮਾ ਜੀ,ਐਂਕਰ ਬਲਦੇਵ ਰਾਹੀ ਜੀ,ਐਂਕਰ ਲਿਆਸ ਲੇਸੜੀਵਾਲ, ਵਿਜੈ ਖੋਸਲਾ, ਕਲਾਸੀਕਲ ਸਿੰਗਰ ਮਾਸਟਰ ਰਾਜੇਸ਼ ਭਾਰਗਵ ਜੀ, ਵਿਜੈ ਰੱਤੂ ਜੀ, ਉੱਘੇ ਲੇਖਕ ਲਖਵਿੰਦਰ ਗਿੱਲ ਤੇ ਹੋਰ ਵੀ ਬਹੁਤ ਸਾਰੇ ਸੱਜਣਾਂ ਮਿੱਤਰਾਂ ਦਾ ਜ਼ਿਕਰ ਕਰਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀ,ਕੇ ਮਾਨ ਦੇ ਬਤੌਰ ਉਸਤਾਦ ਵਜੌਂ ਉਸ ਦੇ ਮਾਣਮੱਤੇ ਸ਼ਗਿਰਦਾਂ ਵਿਚੋਂ ਪ੍ਰਭਾਵਸ਼ਾਲੀ ਗਾਇਕਾ ਰੀਨਾ ਨਾਰੰਗਪੁਰੀ ਵਿਸ਼ੇਸ਼ ਹਨ। ਕਈ ਸੱਭਿਆਚਾਰਕ ਸੰਸਥਾਵਾਂ ਤੋਂ ਸਨਮਾਨਿਤ ਬੀ. ਕੇ ਮਾਨ ਦੂਰਦਰਸ਼ਨ ਜਲੰਧਰ ਤੇ ਬਹੁਤ ਸਾਰੇ ਕਲਾਕਾਰਾਂ ਨਾਲ ਹਾਜ਼ਰੀ ਲਗਵਾ ਚੁੱਕਾ ਹੈ। ਪ੍ਰਮਾਤਮਾ ਕਰੇ ਓਹ ਹੋਰ ਵੀ ਮਿਹਨਤ ਕਰਕੇ ਸੰਗੀਤ ਜਗਤ ਵਿਚ ਮੱਲਾਂ ਮਾਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly