(ਸਮਾਜ ਵੀਕਲੀ)
ਇਸ ਭਰੀ ਮਹਿਫ਼ਲ ਦੇ ਵਿੱਚ ਕੀ ਲੈਣਾ ਉਸ ਦਾ ਨਾਮ ਹੈ,
ਸਾਡਾ ਹੋ ਕੇ ਸਾਡੇ ਤੇ ਹੀ ਲਾਂਦਾ ਜੋ ਇਲਜ਼ਾਮ ਹੈ।
ਆਖਰੀ ਸਾਹਾਂ ਤੇ ਹੈ ਬੀਮਾਰ ਜਿਹੜਾ ਦਿਸ ਰਿਹਾ,
ਟੀਕਿਆਂ ਦੇ ਨਾਲ ਉਸ ਨੂੰ ਆਣਾ ਕੀ ਆਰਾਮ ਹੈ।
ਜਾਈਏ ਕਿਸ ਪਾਸੇ ਨੂੰ ਆ ਕੇ ਚੁਰਾਹੇ ਤੇ ਅਸੀਂ,
ਏਹੋ ਸੋਚਦਿਆਂ, ਸੋਚਦਿਆਂ ਹੀ ਹੋ ਚੱਲੀ ਸ਼ਾਮ ਹੈ।
ਖੂਬ ਕਰਦੇ ਨੇ ਨਸ਼ਾ ਬੰਦੇ ਕਈ ਇਹ ਸੋਚ ਕੇ,
ਕੀ ਪਤਾ ਸਰਹੱਦਾਂ ਤੇ ਕਦ ਭੜਕ ਪੈਣੀ ਲਾਮ ਹੈ।
ਇਕ ਨਾ ਇਕ ਦਿਨ ਉਸ ਨੇ ਟੁੱਟ ਜਾਣਾ ਹੈ ਸ਼ੀਸ਼ੇ ਵਾਂਗਰਾਂ,
ਪੈਸੇ ਦੀ ਗੱਲ ਜਿਹੜੇ ਰਿਸ਼ਤੇ ਵਿੱਚ ਹੁੰਦੀ ਆਮ ਹੈ।
ਇਸ ਦੀ ਸਾਨੂੰ ਮਿਲਣੀ ਹੈ ਕਿਹੜੀ ਸਜ਼ਾ, ਕੀ ਜਾਣੀਏਂ,
ਸਾਡੇ ਉੱਤੇ ਸੱਚ ਬੋਲਣ ਦਾ ਲੱਗਾ ਇਲਜ਼ਾਮ ਹੈ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly