ਨਵੀਂਆਂ ਕਲਮਾਂ ਪੁਸਤਕ ਦੁਆਰਾ ਛੱਪਣਗੀਆਂ ਬੱਚਿਆਂ ਦੀਆਂ ਮੌਲਿਕ ਰਚਨਾਵਾਂ 

ਕਪੂਰਥਲਾ, 18 ਫ਼ਰਵਰੀ (ਕੌੜਾ)- ਜ਼ਿਲ੍ਹਾ ਕਪੂਰਥਲਾ ਵਿਖੇ ਨਵੀਂਆਂ ਕਲਮਾਂ ਕਿਤਾਬ ਜਿਸ ਵਿੱਚ ਦਸ ਤੋਂ ਅਠਾਰਾਂ ਸਾਲ ਦੇ ਬੱਚੇ ਜੋ ਮੌਲਿਕ ਰਚਨਾਵਾਂ ਲਿਖਦੇ ਹਨ ਪਰ ਛਪਵਾ ਨਹੀਂ ਸਕਦੇ ਉਹਨਾਂ ਲਈ ਪੰਜਾਬੀ  ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸੁੱਖੀ ਬਾਠ ਕੈਨੇਡਾ ਦੁਆਰਾ ਅਣਥੱਕ ਯਤਨ ਕੀਤੇ ਜਾ ਰਹੇ ਹਨ।ਜਿਹਨਾਂ ਦੇ ਯਤਨਾਂ ਸਦਕਾ 100 ਬੱਚਿਆਂ ਦੀ ਚੋਣ ਕਰ ਕੇ ਉਹਨਾਂ ਦੀਆਂ ਰਚਨਾਵਾਂ ਲੈ ਕੇ ਕਿਤਾਬ ਛਪਾਈ ਜਾਵੇਗੀ। ਜਿਸ ਦਾ ਸਾਰਾ ਖ਼ਰਚ ਸੁੱਖੀ ਬਾਠ ਦੁਆਰਾ ਕੀਤਾ ਜਾ ਰਿਹਾ ਹੈ। ਉਹਨਾਂ ਦੁਆਰਾ  ਬੱਚਿਆਂ ਨੂੰ ਕਿਤਾਬਾਂ ਦੇ ਨਾਲ਼ ਨਾਲ਼ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।  ਪੰਜਾਬ ਭਵਨ ਜਲੰਧਰ ਦੀ ਸੰਚਾਲਿਕਾ ਪ੍ਰੀਤ ਹੀਰ ਤੇ ਇਸ ਪ੍ਰੋਜੈਕਟ ਦੇ ਇੰਚਾਰਜ ਓਂਕਾਰ ਸਿੰਘ ਤੇਜੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਹੁਤ ਮਿਹਨਤ ਕਰ ਰਹੇ ਹਨ। ਜ਼ਿਲ੍ਹਾ ਕਪੂਰਥਲਾ ਤੋਂ ਇਸ ਪ੍ਰੋਜੈਕਟ ਲਈ ਇੰਚਾਰਜ ਰਜਨੀ ਵਾਲੀਆ ਨੂੰ ਬਣਾਇਆ ਗਿਆ ਹੈ ।  ਉਹਨਾਂ ਦੇ ਨਾਲ਼  ਚਰਨਜੀਤ ਕੌਰ ਇਬਲੀਸ ,ਧੀਰਜ ਵਾਲੀਆ, ਰੂਪ ਦਬੁਰਜੀ, ਦੀਸ਼ ਦਬੁਰਜੀ ਵੀ ਇਸ ਕਾਰਜ ਲਈ ਅਹਿਮ ਭੂਮਿਕਾ ਨਿਭਾਉਣਗੇ।
 ਇਸ ਸੰਬੰਧੀ ਕੈਲੰਡਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਪੂਰਥਲਾ ਵਿਖੇ ਜਾਰੀ ਕੀਤਾ ਗਿਆ । ਇਸ ਮੌਕੇ ਵਿੱਚ ਪ੍ਰਿੰਸੀਪਲ ਨਵਚੇਤਨ ਸਿੰਘ  ,ਜਗਜੀਤ ਸਿੰਘ ਪੰਜਾਬੀ ਮਾਸਟਰ ,ਸੰਦੀਪ ਕੌਰ ਲੈਕਚਰਾਰ ਪੰਜਾਬੀ ,ਜਗਦੀਪ ਕੌਰ,ਲੈਕਚਰਾਰ ਅੰਗਰੇਜ਼ੀ ਹੁਸ਼ਿਆਰ ਸਿੰਘ ਅਤੇ ਕੁਲਵਿੰਦਰ ਕੈਰੋਂ
ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਐੱਸ ਡੀ ਕਾਲਜ ਦਾ ਫੇਟ ਮੇਲਾ 2024 ਧੂਮਧਾਮ ਨਾਲ ਸੰਪੰਨ
Next articleजननायक कर्पूरी ठाकुर: झोपड़ी से भारत रत्न तक का सफर: एक पूर्नमूल्यांकन