(ਸਮਾਜ ਵੀਕਲੀ)
ਰੁੱਲਦਾ ਦੇਖ ਨਹੀਂ ਸਕਦੇ ਬਈ,ਅਸੀਂ ਮਾਣ ਕਿਸਾਨੀ ਦਾ
ਦੇਵਾਂਗੇ ਜਵਾਬ ਤੇਰੀ, ਕੀਤੀ ਮਨਮਾਨੀ ਦਾ
ਜਰਿਓ ਜ਼ਰਾ ਨਾ ਧੱਕਾ ਬਈ, ਤੁਸੀ ਅੱਖਾ ਖੋਲ੍ਹ ਦਿਓ
ਜੇ ਧਰਨਿਆਂ ਨਾਲ ਗੱਲ ਨਹੀਂ ਬਣਦੀ,
ਤੇ ਫਿਰ ਹੱਲਾ ਬੋਲ ਦਿਓ
ਹੌਸਲਾ ਰੱਖੀਂ ਫਿਰਦੇ ਆ, ਪੰਜਾਬੀ ਜਿੱਤਣ ਦੇ
ਜਿੱਤਦੇ ਆਏ ਪੰਜਾਬੀ ਇਹ ਵੀ ਤਾਂ ਨਜਿੱਠਣਗੇ
ਭੁੱਲ ਗਏ ਇਤਿਹਾਸ ਜੇ ਸਾਡਾ ਵਰਕੇ ਫੋਲ ਦਿਓ
ਜੇ ਧਰਨਿਆਂ ਨਾਲ ਗੱਲ ਨਹੀਂ ਬਣਦੀ,
ਵੋਟਾਂ ਵਿੱਚ ਰੋਲ ਦਿਓ
ਹਰ ਵਰਗ ਦੁੱਖੀ ਹੈ ਇਹ ਲਾਇਕ ਨਹੀਂ ਤਖਤਾਂ ਤਾਜ਼ਾ ਦੇ
ਦੁਨੀਆ ਨੇ ਕਰਤੇ ਨੰਗੇ, ਭੇਤ ਕਈ ਗੁਝਿੱਆ ਰਾਜਾ ਦੇ
ਹੱਕ ਸੱਚ ਲਈ ਲੜਨਾ ਬਈ ਤੁਸੀ,ਪੂਰਾ ਤੋਲ ਦਿਓ
ਜੇ ਧਰਨਿਆਂ ਨਾਲ ਗੱਲ ਨਹੀਂ ਬਣਦੀ,
ਤੇ ਫਿਰ ਹੱਲਾ ਬੋਲ ਦਿਓ
ਭਗਤ ਸਰਾਭੇ ਵਰਗੀ ਪੈਦੀ ਝਲਕ ਜਵਾਨਾਂ ਚੋ
ਗੁਰਮੀਤ ਡੁਮਾਣੇ ਖੋਵਾਗੇ ਹੱਕ ਖੱਬੀਖਾਨਾ ਤੋ
ਜੋ ਕੁਰਸੀ ਤੋ ਹੁਕਮ ਚਲਾਉਦੇ, ਭੱਟੀ ਉਹ ਕੁਰਸੀ ਰੋਲ ਦਿਓ
ਜੇ ਧਰਨਿਆਂ ਨਾਲ ਗੱਲ ਨਹੀ ਬਣਦੀ,
ਤੇ ਫਿਰ ਹੱਲਾ ਬੋਲ ਦਿਓ
ਲੇਖਕ- ਗੁਰਮੀਤ ਡੁਮਾਣਾ
ਪਿੰਡ- ਲੋਹੀਆ ਖਾਸ (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly