“ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ ” ਗੀਤ ਦੀ ਅਪਾਰ ਸਫ਼ਲਤਾ ਤੋਂ ਬਾਅਦ ਕੇ  ਐਸ ਮੱਖਣ ਲੈ ਕੇ ਹਾਜ਼ਰ ਹੋਇਆ ਧਾਰਮਿਕ ਟਰੈਕ “ਗੁਰੂ ਰਵਿਦਾਸ ਕਰਕੇ”

ਗੀਤਕਾਰ ਰੱਤੂ ਰੰਧਾਵਾ ਨੇ ਕੀਤਾ ਹੈ ਇਹ ਗੀਤ ਕਲਮਬੱਧ
ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਪੰਜਾਬ ਦਾ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਕੇ ਐਸ  ਮੱਖਣ ਆਪਣੇ ਨਵੇਂ ਧਾਰਮਿਕ ਟਰੈਕ “ਗੁਰੂ ਰਵਿਦਾਸ ਕਰਕੇ” ਨਾਲ ਇੱਕ ਵਾਰ ਫਿਰ ਸੰਗਤ ਦੇ ਰੂਬਰੂ ਹੋਇਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਗੀਤਕਾਰ ਅਤੇ ਮਿਸ਼ਨ ਦੀ ਬੁਲੰਦ ਕਲਮ ਰੱਤੂ ਰੰਧਾਵਾ ਨੇ ਦੱਸਿਆ ਕਿ “ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ ” ਗੀਤ ਦੀ ਅਪਾਰ ਸਫ਼ਲਤਾ ਤੋਂ ਬਾਅਦ ਕੇ ਐਸ ਮੱਖਣ ਨੇ ਉਹਨਾਂ ਦਾ ਲਿਖਿਆ ਇਹ ਗੀਤ “ਗੁਰੂ ਰਵਿਦਾਸ ਕਰਕੇ” ਗਾ ਕੇ ਆਪਣੀ ਭਰਵੀਂ ਹਾਜ਼ਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਮੌਕੇ ਲਗਾਈ ਹੈ। ਕੌਲ ਬ੍ਰਦਰਜ਼ ਯੂਐਸਏ ਦਾ ਇਹ ਸੁਪਨਾ ਸੀ ਕਿ ਉਹਨਾਂ ਵਲੋਂ ਕੋਈ ਅਜਿਹਾ ਪ੍ਰੋਜੈਕਟ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਕੀਤਾ ਜਾਵੇ ਜੋ ਸੰਗਤ ਵਿੱਚ ਬੇਹੱਦ ਪ੍ਰਸੰਸਾ ਅਤੇ ਪਿਆਰ ਖੱਟੇ।  ਉਹਨਾਂ ਦੇ ਇਸ ਸੁਪਨੇ ਨੂੰ ਸਾਕਾਰ ਕੇ ਐਸ ਮੱਖਣ ਦੀ ਆਵਾਜ਼ ਅਤੇ ਗੀਤਕਾਰ ਰੱਤੂ ਰੰਧਾਵਾ ਦੇ ਗੀਤ ਨੇ ਕੀਤਾ ਹੈ । ਕੌਲ ਬ੍ਰਦਰਜ਼ ਮਿਊਜਿਕ ਯੂਐਸਏ ਵਲੋਂ ਇਸ ਟਰੈਕ ਦਾ ਪੋਸਟਰ ਵੱਖ ਵੱਖ ਸੋਸ਼ਲ ਸਾਈਟਾਂ ਤੇ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਗੀਤ ਵੀ ਸੰਗਤ ਦੀ ਝੋਲੀ ਤੁਰੰਤ ਪਾ ਦਿੱਤਾ ਜਾਵੇਗਾ। ਇਸ ਟਰੈਕ ਦਾ ਪੋਸਟਰ ਯੂਐਸਏ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਬਹੁਤ ਹੀ ਸ਼ਾਨੌ ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleCelebrating PM Modi’s visit, Burj Khalifa lit up with Indian Tricolour
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਗ੍ਰੈਜੂਏਸ਼ਨ ਸੈਰਾਮਨੀ