ਮਿਸ਼ਨਰੀ ਗਾਇਕਾ ਪ੍ਰੇਮ ਲਤਾ “ਗੁਰੂ ਰਵਿਦਾਸ ਦੀ ਬਾਣੀ” ਟਰੈਕ ਨਾਲ ਸੰਗਤ ਦੇ ਸਨਮੁੱਖ – ਰੱਤੂ ਰੰਧਾਵਾ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਸੁਰੀਲੀ ਅਤੇ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਆਪਣੇ ਧਾਰਮਿਕ ਟਰੈਕ ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਰਾਹੀਂ  ਸੰਗਤ ਦੇ ਰੂਬਰੂ ਹੋ ਰਹੀ ਹੈ।  “ਗੁਰੂ ਰਵਿਦਾਸ ਦੀ ਬਾਣੀ” ਟਾਈਟਲ ਹੇਠ ਇਸ ਟਰੈਕ ਨੂੰ ਤਾਜ ਇੰਟਰਟੇਨਮੈਂਟ ਅਤੇ ਰੱਤੂ ਰੰਧਾਵਾ ਵਲੋਂ ਪੇਸ਼ ਕੀਤਾ ਗਿਆ ਹੈ। ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਅਮਰ ਦਾ ਮਿਊਜਿਕ ਮਿਰਰ ਵਲੋਂ ਤਿਆਰ ਕੀਤਾ ਗਿਆ ਹੈ।  ਮੁਨੀਸ਼ ਠੁਕਰਾਲ ਵਲੋਂ ਇਸ ਦਾ ਸ਼ਾਨਦਾਰ ਵੀਡੀਓ ਫ਼ਿਲਮਾਂਕਣ ਕੀਤਾ ਗਿਆ ਹੈ । ਡਾ. ਬੀ ਆਰ ਅੰਬੇਡਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਚੰਡੀਗੜ੍ਹ ਇਸ ਟਰੈਕ ਦੇ ਵਿਸ਼ੇਸ਼ ਸਹਿਯੋਗੀ ਹਨ ‌। ਗਾਇਕਾ ਪ੍ਰੇਮ ਲਤਾ ਮਿਸ਼ਨ ਦੀ ਉਹ ਸੁਰੀਲੀ ਸੁਰ ਹੈ, ਜਿਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋ ਚੁੱਕੀ ਹੈ ਅਤੇ ਉਸਦੇ ਇਸ ਟਰੈਕ ਰਾਹੀਂ ਸੰਗਤ ਉਸਨੂੰ ਅਥਾਹ ਮੁਹੱਬਤ ਬਖਸ਼ੇਗੀ।  ਇਹੀ ਆਸ ਨਾਲ ਉਸ ਵਲੋਂ ਇਹ ਟਰੈਕ ਰਿਲੀਜ਼ ਕੀਤਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗਾਇਕ ਓਂਕਾਰ ਜੱਸੀ ਦੇ ਗਾਏ ਧਾਰਮਿਕ ਟਰੈਕ “ਸਤਿਗੁਰਾਂ ਦੀ ਰਜ਼ਾ” ਨੂੰ ਸੰਗਤ ਨੇ ਕੀਤਾ ਬੇਹੱਦ ਪਸੰਦ
Next articleਗਾਇਕ ਹਰਭਜਨ ਸ਼ੇਰਾ ਵਲੋਂ ਪ੍ਰਗਟ ਦਿਵਸ ਤੇ ਆਪਣਾ ਧਾਰਮਿਕ ਟਰੈਕ “ਜਿੱਥੇ ਗੁਰਾਂ ਚਰਨ ਪਾਏ” ਕੀਤਾ ਰਿਲੀਜ਼ – ਸੱਤੀ ਖੋਖੇਵਾਲੀਆ